औखे पेंडे ते कठिन चडाइया,
सब कट जांदे जिहना गुरा नाल लाइयाँ
साड़े गुरा ने जहाज बनाया,
आ जाओ जिहने पार लंगना,
बाबे नानक ने जहाज बनाया,
देना पेना नि कोई एस दा किराया,
आ जाओ जिहने पार लंगना,
साड़े गुरा ने जहाज बनाया,
सतिगुरु ले के सति संग रूपी लकड़ी,
किती इस बेड़े उते म्हणत है तकड़ी,
बड़े प्यार नाल इस नु सजाया,
आ जाओ जिहने पार लंगना,
साड़े गुरा ने जहाज बनाया,
धर्म कर्म दा एह जहाज है बनाया,
ज्ञान दा इस विच तेल है पाया,
विच सच वाला इंजन लगाया,
आ जाओ जिहने पार लंगना,
साड़े गुरा ने जहाज बनाया,
नाम दा जहाज एह ता बड़े ही क्माल्दा,
जिस दी कमान सति गुरु है सम्बाल्दा,
ओहनू चुप भी आप ही चलाइया,
आ जाओ जिहने पार लंगना,
साड़े गुरा ने जहाज बनाया,
शब्द बेड़े च जेह्डा होऊ असवार बाई,
हालत पलत लाऊओह अपनी सवार बाई,
जात पात वाला फर्क मिटाया,
आ जाओ जिहने पार लंगना,
साड़े गुरा ने जहाज बनाया,
नाम दे समुन्दरा च चुभी जो लगाएगा,
भव सागरा नु ओह ता पार कर जाएगा,
गेडा जाउगा चोरासी दा मुकाया,
आ जाओ जिहने पार लंगना,
साड़े गुरा ने जहाज बनाया,
नाम रूपी वेहड़े विच बेह्न्गे जो आन के,
भव सागारा तो ओहनू सतिगुरु ही लंगाउगे,
ओहना मेहरा दा हिया मेह बरसियाँ,
आ जाओ जिहने पार लंगना,
साड़े गुरा ने जहाज बनाया,
सचे नाम नु अधार बना के,
बाबे नानक ने तारी दुनिया,
लंग जांदे नसीबा वाले,
पापी बंदे बेठे रेह्न्गे,
ओहना कर्म ते धर्म कमाया,
आ जाओ जिहने पार लंगना,
साड़े गुरा ने जहाज बनाया,
( ਔਖੇ ਪੈਂਡੇ ਤੇ, ਕਠਿਨ ਚੜ੍ਹਾਈਆਂ,,,,,,,
ਸਭ ਕੱਟ ਜਾਂਦੇ ਜਿਹਨਾਂ, ਗੁਰਾਂ ਨਾਲ ਲਾਈਆਂ,,,,,, )
ਸਾਡੇ ਗੁਰਾਂ ਨੇ, ਜਹਾਜ਼ ਬਣਾਇਆ,
ਆ ਜਾਓ ਜੀਹਨੇ, ਪਾਰ ਲੰਘਣਾ
ਬਾਬੇ ਨਾਨਕ ਨੇ, ਜਹਾਜ਼ ਬਣਾਇਆ,
ਆ ਜਾਓ ਜੀਹਨੇ, ਪਾਰ ਲੰਘਣਾ
ਦੇਣਾ ਪੈਣਾ ਨੀ ਕੋਈ, ਇਸ ਦਾ ਕਿਰਾਇਆ,
ਆ ਜਾਓ ਜੀਹਨੇ, ਪਾਰ ਲੰਘਣਾ
ਸਾਡੇ ਗੁਰਾਂ ਨੇ, ਜਹਾਜ਼ ਬਣਾਇਆ,,,,,,,
ਸਤਿਗੁਰਾਂ ਲੈ ਕੇ ਸਤਿ, ਸੰਗ ਰੂਪੀ ਲੱਕੜੀ
ਕੀਤੀ ਇਸ ਬੇੜੇ ਉੱਤੇ, ਮੇਹਨਤ ਹੈ ਤੱਕੜੀ
ਬੜੇ ਪਿਆਰ ਨਾਲ, ਇਸ ਨੂੰ ਸਜਾਇਆ,
ਆ ਜਾਓ ਜੀਹਨੇ, ਪਾਰ ਲੰਘਣਾ
ਸਾਡੇ ਗੁਰਾਂ ਨੇ, ਜਹਾਜ਼ ਬਣਾਇਆ,,,,,,,,
ਧਰਮ ਕਰਮ ਦਾ ਇਹ, ਜਹਾਜ਼ ਹੈ ਬਣਾਇਆ
ਗਿਆਨ ਦਾ ਇਸ ਵਿੱਚ, ਤੇਲ ਹੈ ਪਾਇਆ ll
ਵਿੱਚ ਸੱਚ ਵਾਲਾ, ਇੰਜਣ ਲਗਾਇਆ,
ਆ ਜਾਓ ਜੀਹਨੇ, ਪਾਰ ਲੰਘਣਾ
ਸਾਡੇ ਗੁਰਾਂ ਨੇ, ਜਹਾਜ਼ ਬਣਾਇਆ,,,,,,,,
ਨਾਮ ਦਾ ਜਹਾਜ਼ ਇਹ ਤਾਂ, ਬੜੇ ਹੀ ਕਮਾਲਦਾ
ਜਿਸ ਦੀ ਕਮਾਨ ਸਤਿ, ਗੁਰੂ ਹੈ ਸੰਭਾਲਦਾ ll
ਉਹਨਾਂ ਚੱਪੂ ਵੀ, ਆਪ ਹੀ ਚਲਾਇਆ,
ਆ ਜਾਓ ਜੀਹਨੇ, ਪਾਰ ਲੰਘਣਾ
ਸਾਡੇ ਗੁਰਾਂ ਨੇ, ਜਹਾਜ਼ ਬਣਾਇਆ,,,,,,,,
ਸ਼ਬਦ ਬੇੜੇ ਚ ਜੇਹੜਾ, ਹੋਊ ਅਸਵਾਰ ਬਈ
ਹਲਤ ਪਲਤ ਲਊ ਓਹ, ਆਪਣੀ ਸਵਾਰ ਬਈ ll
ਜ਼ਾਤ ਪਾਤ ਵਾਲਾ, ਫ਼ਰਕ ਮਿਟਾਇਆ,
ਆ ਜਾਓ ਜੀਹਨੇ, ਪਾਰ ਲੰਘਣਾ
ਸਾਡੇ ਗੁਰਾਂ ਨੇ, ਜਹਾਜ਼ ਬਣਾਇਆ,,,,,,,,
ਨਾਮ ਦੇ ਸਮੁੰਦਰਾਂ' ਚ, ਚੁੱਬੀ ਜੋ ਲਗਾਏਗਾ
ਭਵ ਸਾਗਰਾਂ ਨੂੰ ਉਹ ਤਾਂ, ਪਾਰ ਕਰ ਜਾਏਗਾ ll
ਗੇੜ ਜਾਊਗਾ, ਚੌਰਾਸੀ ਦਾ ਮੁਕਾਇਆ
ਆ ਜਾਓ ਜੀਹਨੇ, ਪਾਰ ਲੰਘਣਾ
ਸਾਡੇ ਗੁਰਾਂ ਨੇ, ਜਹਾਜ਼ ਬਣਾਇਆ,,,,,,,,
ਨਾਮ ਰੂਪੀ ਬੇੜੇ ਵਿੱਚ, ਬਹਿਣਗੇ ਜੋ ਆਣ ਕੇ
ਭਵ ਸਾਗਰਾਂ ਤੋਂ ਓਹਨੂੰ, ਸਤਿਗੁਰੂ ਹੀ ਲੰਘਾਉਣਗੇ ll
ਉਹਨਾਂ ਮੇਹਰਾਂ ਦਾ ਹੈ, ਮੀਂਹ ਬਰਸਾਇਆ,
ਆ ਜਾਓ ਜੀਹਨੇ, ਪਾਰ ਲੰਘਣਾ
ਸਾਡੇ ਗੁਰਾਂ ਨੇ, ਜਹਾਜ਼ ਬਣਾਇਆ,,,,,,,,
ਸੱਚੇ ਨਾਮ ਨੂੰ, ਅਧਾਰ ਬਣਾ ਕੇ,
ਬਾਬੇ ਨਾਨਕ ਨੇ, ਤਾਰੀ ਦੁਨੀਆਂ
ਲੰਘ ਜਾਣਗੇ, ਨਸੀਬਾਂ ਵਾਲੇ,
ਪਾਪੀ ਬੰਦੇ ਬੈਠੇ ਰਹਿਣਗੇ
ਉਹਨਾਂ ਕਰਮ ਤੇ, ਧਰਮ ਕਮਾਇਆ,
ਆ ਜਾਓ ਜੀਹਨੇ, ਪਾਰ ਲੰਘਣਾ
ਸਾਡੇ ਗੁਰਾਂ ਨੇ, ਜਹਾਜ਼ ਬਣਾਇਆ,,,,,,,,
ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ