ओह तँ बड़े नसीबां वाले

ओह ता बड़े नसीबा वाले जेह्दे सत्संग जांदे जी,
जेह्दे सत्संग जांदे जी जेह्दे सत्संग जांदे जी
ओह ता बड़े नसीबा वाले .......

सत्संग करिये घड़ियाँ चार,धुबदा वेह्डा हॉवे पार,
एक दिन छड़ना ऐह संसार सतगुरु ऐह फर्मौन्दे जी,
ओह ता बड़े नसीबा वाले ........

गुरुआ दी महिमा कही न जाये,सतगुरु सच्चेरास्ते पाए,
मुरख बंदियां कदर ना पाई हीरा जनम गवोंदे जी,
ओह ता बड़े नसीबा वाले ...........

जेह्दे गए गुर दी शरणी ओहना ने जनम शुधारे जी,
उतम हो गई ओहना दी करनी ओह सचखंड नु जांदे जी,
ओह ता बड़े नसीबा वाले .....

चोथा पहर कलयुग आया पापा अपना रंग दिखाया,
सतगुरु वेह्डा एक बनाया,संगत पार लागौन्दे जी,
ओह ता बड़े नसीबा वाले .........

सतगुरु शब्द नाम दा वंडदे उस विच भेद भाव ना करदे,
सतिगुरु ज्ञान दी जोत जगौन्दे वेडे पार लगांदे जी,
ओह ता बड़े नसीबा वाले ..........

ਉਹ ਤਾਂ ਬੜੇ ਨਸੀਬਾਂ ਵਾਲੇ, ਜੇਹੜੇ ਸਤਿਸੰਗ ਜਾਂਦੇ ਜੀ ll
ਜੇਹੜੇ ਸਤਿਸੰਗ ਜਾਂਦੇ ਜੀ, ਜੇਹੜੇ ਸਤਿਸੰਗ ਜਾਂਦੇ ਜੀ ll
ਉਹ ਤਾਂ ਬੜੇ ਨਸੀਬਾਂ ਵਾਲੇ,,,,,,,,,,,,,,,,,,,,,,,,

ਸਤਿਸੰਗ ਕਰੀਏ ਘੜੀਆਂ ਚਾਰ, ਡੁੱਬਦਾ ਬੇੜਾ ਹੋਵੇ ਪਾਰ ll
ਇਕ ਦਿਨ ਛੱਡਣਾ ਏਹ ਸੰਸਾਰ, ਸਤਿਗੁਰੂ ਏਹ ਫੁਰਮਾਉਦੇ ਜੀ ll
ਉਹ ਤਾਂ ਬੜੇ ਨਸੀਬਾਂ ਵਾਲੇ,,,,,,,,,,,,,,,,,,,,,,,,

ਗੁਰਾਂ ਦੀ ਮਹਿਮਾ ਕਹੀ ਨਾ ਜਾਏ, ਸਤਿਗੁਰੂ ਸੱਚੇ ਰਸਤੇ ਪਾਏ ll
ਮੂਰਖ ਬੰਦਿਆ ਕਦਰ ਨਾ ਪਾਈ, ਹੀਰਾ ਜਨਮ ਗਵਾਉਂਦੇ ਜੀ ll
ਉਹ ਤਾਂ ਬੜੇ ਨਸੀਬਾਂ ਵਾਲੇ,,,,,,,,,,,,,,,,,,,,,,,,

ਜੇਹੜੇ ਗਏ ਗੁਰਾਂ ਦੀ ਸ਼ਰਣੀ, ਉਹਨਾਂ ਨੇ ਜਨਮ ਸੁਧਾਰੇ ਜੀ ll
ਉੱਤਮ ਹੋ ਗਈ ਉਹਨਾਂ ਦੀ ਕਰਣੀ, ਉਹ ਸੱਚਖੰਡ ਨੂੰ ਜਾਂਦੇ ਜੀ ll
ਉਹ ਤਾਂ ਬੜੇ ਨਸੀਬਾਂ ਵਾਲੇ,,,,,,,,,,,,,,,,,,,,,,,,

ਚੌਥਾ ਪਹਿਰ ਕਲਯੁੱਗ ਆਇਆ, ਪਾਪਾਂ ਆਪਣਾ ਰੰਗ ਦਿਖਾਇਆ ll
ਸਤਿਗੁਰੂ ਬੇੜਾ ਇੱਕ ਬਣਾਇਆ, ਸੰਗਤਾਂ ਪਾਰ ਲੰਘਾਉਂਦੇ ਜੀ ll
ਉਹ ਤਾਂ ਬੜੇ ਨਸੀਬਾਂ ਵਾਲੇ,,,,,,,,,,,,,,,,,,,,,,,,

ਸਤਿਗੁਰ ਸ਼ਬਦ ਨਾਮ ਦਾ ਵੰਡਦੇ, ਉਸ ਵਿਚ ਭੇਦ ਭਾਵ ਨਾ ਕਰਦੇ ll
ਸਤਿਗੁਰੂ ਗਿਆਨ ਦੀ ਜੋਤ ਜਗਾਉਂਦੇ, ਬੇੜੇ ਪਾਰ ਲਗਾਂਦੇ ਜੀ ll
ਉਹ ਤਾਂ ਬੜੇ ਨਸੀਬਾਂ ਵਾਲੇ,,,,,,,,,,,,,,,,,,,,,,,,

ਅਪਲੋਡ ਕਰਤਾ-ਅਨਿਲ ਭੋਪਾਲ
download bhajan lyrics (1104 downloads)