माँ तेरे नाम सुनकर आया हा बड़ी दूर से,
झोली मेरी नु भर देना माँ आपने ही नूर से,
कैसा अजब नजारा दाती दे दवार दा,
मेरी मैया दा जैकारा भगता नु तारदा,
ज्योता वाली दा जैकारा भगता नु तारदा
ज्योता वाली माँ ने किती पूरी सब दी मुराद,
जो भी सचे दिलो आया हो के गया न निराश,
जिहनू दाती गल लावे ओह कदी ना हारदा,
मेरी मैया दा जैकारा भगता नु तारदा,
ज्योता वाली दा जैकारा भगता नु तारदा
सारी दुनिया च बैठे माँ दे नाम दे पुजारी,
जिहनू चड जांदी उतरे न नाम दी खुमारी,
कोई तोड़ नहियो लबा दाती दे प्यार दा,
मेरी मैया दा जैकारा भगता नु तारदा,
ज्योता वाली दा जैकारा भगता नु तारदा
करो बंदगी दाती दी दुःख आनगे न नेड़े,
साफ़ी भेटा विच लिखे बेठा पिंड जल्वेड़े,
गाउंदा दुर्गा रंगीला मुख चो पुकारदा,
मेरी मैया दा जैकारा भगता नु तारदा,
ज्योता वाली दा जैकारा भगता नु तारदा
( ਮਾਂ ਤੇਰਾ ਨਾਮ ਸੁਣਕਰ, ਆਇਆ ਹਾਂ ਬੜੀ ਦੂਰ ਸੇ
ਝੋਲੀ ਮੇਰੀ ਨੂੰ ਭਰ ਦੇਣਾ, ਮਾਂ ਆਪਣੇ ਹੀ ਨੂਰ ਸੇ )
ਕੈਸਾ ਅਜਬ ਨਜ਼ਾਰਾ ll ਦਾਤੀ ਦੇ ਦਵਾਰ ਦਾ,
ਮੇਰੀ ਮਈਆ ਦਾ ਜੈਕਾਰਾ, ਭਗਤਾਂ ਨੂੰ ਤਾਰਦਾ,
ਜੋਤਾਂ ਵਾਲੀ ਦਾ ਜੈਕਾਰਾ, ਭਗਤਾਂ ਨੂੰ ਤਾਰਦਾ l
ਜੋਤਾਂ ਵਾਲੀ ਮਾਂ ਨੇ ਕੀਤੀ, ਪੂਰੀ ਸਭ ਦੀ ਮੁਰਾਦ
ਜੋ ਵੀ ਸੱਚੇ ਦਿਲੋਂ ਆਇਆ, ਹੋ ਕੇ ਗਿਆ ਨਾ ਨਿਰਾਸ਼ ll
ਜਿਹਨੂੰ ਦਾਤੀ ਗਲ਼ ਲਾਵੇ ll, ਉਹ ਕਦੇ ਨੀ ਹਾਰਦਾ,
ਮੇਰੀ ਮਈਆ ਦਾ ਜੈਕਾਰਾ, ਭਗਤਾਂ ਨੂੰ ਤਾਰਦਾ,
ਜੋਤਾਂ ਵਾਲੀ ਦਾ ਜੈਕਾਰਾ, ਭਗਤਾਂ ਨੂੰ ਤਾਰਦਾ l
ਸਾਰੀ ਦੁਨੀਆਂ ਚ ਬੈਠੇ, ਮਾਂ ਦੇ ਨਾਮ ਦੇ ਪੁਜਾਰੀ
ਜਿਹਨੂੰ ਚੜ੍ਹ ਜਾਂਦੀ, ਉੱਤਰੇ ਨਾ ਨਾਮ ਦੀ ਖੁਮਾਰੀ ll
ਕੋਈ ਤੋੜ ਨਹੀਓਂ ਲੱਭਾ ll, ਦਾਤੀ ਦੇ ਪਿਆਰ ਦਾ,
ਮੇਰੀ ਮਈਆ ਦਾ ਜੈਕਾਰਾ, ਭਗਤਾਂ ਨੂੰ ਤਾਰਦਾ,
ਜੋਤਾਂ ਵਾਲੀ ਦਾ ਜੈਕਾਰਾ, ਭਗਤਾਂ ਨੂੰ ਤਾਰਦਾ l
ਕਰੋ ਬੰਦਗੀ ਦਾਤੀ ਦੀ, ਦੁੱਖ ਆਣਗੇ ਨਾ ਨੇੜੇ
ਸ਼ਫ਼ੀ ਭੇਟਾਂ ਵਿੱਚ ਲਿੱਖੇ, ਬੈਠਾ ਪਿੰਡ ਜਲਵੇੜੇ ll
ਗਾਉਂਦਾ ਦੁਰਗਾ ਰੰਗੀਲਾ ll, ਮੁਖ ਚੋਂ ਪੁਕਾਰਦਾ,
ਮੇਰੀ ਮਈਆ ਦਾ ਜੈਕਾਰਾ, ਭਗਤਾਂ ਨੂੰ ਤਾਰਦਾ,
ਜੋਤਾਂ ਵਾਲੀ ਦਾ ਜੈਕਾਰਾ, ਭਗਤਾਂ ਨੂੰ ਤਾਰਦਾ ल
ਅਪਲੋਡਰ- ਅਨਿਲ ਰਾਮੂਰਤੀ ਭੋਪਾਲ