जोगी निक्का जेहा

शाहतलियाँ गुफा विच दे बैठा कोई जोगी,
जद जोगी नु मैं सी तकिया मैं दीवानी होगी,
एह ता सोहना जेहा कौन जोगी निका जेहा,

जोगी मेरे दी की है निशानी सोहनियाँ जटावा रे रूप नूरानी,
ओह ता बोहड़ा हेठा रेह्न्दा जोगी निक्का जेहा,

पौणाहारी दा रूप निराला हाथ विच चिमटा सींगिया वाला,
ओह ता धुना लाके बेहंदा जोगी निक्का जेहा,


जोगी मेरे दी सूरत भोली पैरी खडावा मोड़े झोली,
ओह ता गरुणा झाडी बेहंदा जोगी निक्का जेहा,

जोगी मेरे दी कहा मैं कहानी गाऊआ चरामे उम्र न्यारी ,
ओह ता माँ रत्नो दा लाल जोगी निक्का जेहा,

निशा निश दिन गुण तेरा गावे बाबा जी दिया भेटा सुनावे,
ओह ता कॉल गिरी रेह्न्दा जोगी निक्का जेहा,


ਸ਼ਾਹਤਲਾਈਆਂ, ਵਿੱਚ ਗੁਫਾ ਦੇ, ਬੈਠਾ ਕੋਈ ਜੋਗੀ
ਜਦ ਜੋਗੀ ਨੂੰ, ਮੈਂ ਸੀ ਤੱਕਿਆ, ਮੈਂ ਦੀਵਾਨੀ ਹੋਗੀ
ਏਹ ਤਾਂ, ਸੋਹਣਾ ਜੇਹਾ ਕੌਣ, ਜੋਗੀ ਨਿੱਕਾ ਜੇਹਾ lll

ਜੋਗੀ ਮੇਰੇ ਦੀ, ਕੀ ਹੈ ਨਿਸ਼ਾਨੀ
ਸੋਹਣੀਆਂ ਜਟਾਂਵਾਂ ਤੇ, ਰੂਪ ਨੂਰਾਨੀ ll
ਓਹ ਤਾਂ, ਬੋਹੜਾਂ ਹੇਠਾਂ ਰਹਿੰਦਾ, ਜੋਗੀ ਨਿੱਕਾ ਜੇਹਾ

ਪੌਣਾਹਾਰੀ ਦਾ, ਰੂਪ ਹੈ ਨਿਰਾਲਾ
ਹੱਥ ਵਿਚ ਚਿਮਟਾ, ਸਿੰਗੀਆਂ ਵਾਲਾ ll
ਓਹ ਤਾਂ, ਧੂਣਾ ਲਾ ਕੇ ਬਹਿੰਦਾ, ਜੋਗੀ ਨਿੱਕਾ ਜੇਹਾ

ਜੋਗੀ ਮੇਰੇ ਦੀ, ਸੂਰਤ ਹੈ ਭੋਲੀ
ਪੈਰੀਂ ਖੜਾਵਾਂ, ਮੌਂਢੇ ਝੋਲੀ ll
ਓਹ ਤਾਂ, ਗਰੂਣਾ ਝਾੜੀ ਬਹਿੰਦਾ, ਜੋਗੀ ਨਿੱਕਾ ਜੇਹਾ

ਜੋਗੀ ਮੇਰੇ ਦੀ, ਕਹਾਂ ਮੈਂ ਕਹਾਣੀ
ਗਊਆਂ ਚਰਾਵੇ, ਉਮਰ ਨਿਆਣੀ ll
ਓਹ ਤਾਂ, ਮਾਂ ਰਤਨੋ ਦਾ ਲਾਲ, ਜੋਗੀ ਨਿੱਕਾ ਜੇਹਾ

ਨਿਸ਼ਾ ਨਿਸ ਦਿਨ, ਗੁਣ ਤੇਰਾ ਗਾਵੇ
ਬਾਬਾ ਜੀ ਦੀਆਂ, ਭੇਟਾਂ ਸੁਣਾਵੇ ll
ਓਹ ਤਾਂ, ਧੌਲਗਿਰੀ ਰਹਿੰਦਾ, ਜੋਗੀ ਨਿੱਕਾ ਜੇਹਾ
download bhajan lyrics (830 downloads)