सुण माँ रत्नो

इदर क्यारी ओदर क्यारी,
एह गब्ली क्यारी रंग लाल जेहा,
सुन माँ रतनो जोगी तेरा लगे भगवान जेहा,

इदर क्यारी ओदर क्यारी,
एह गब्ली क्यारी विच आ नि गया,
सुन माँ रतनो किथे फेरा पा नी गया,

इदर क्यारी ओदर क्यारी,
एह गब्ली क्यारी राइयां दी,
सुन माँ रतनो चारे तेरियां गाईयाँ जी.

इदर क्यारी ओदर क्यारी,
एह गब्ली क्यारी गोभी दी,
हहुन जा रतनो रोटी ले जा जोगी दी,

इदर क्यारी ओदर क्यारी,
एह गब्ली क्यारी विच चुदा ऐ,
सुन माँ रतनो लाइयाँ हेठ बोहड़ दे धुना ऐ,

इदर क्यारी ओदर क्यारी,
एह गब्ली क्यारी  मैं वेख आई आ,
सुन माँ रत्नों सुनियाँ फिरदियाँ ने गाईयां,

इदर क्यारी ओदर क्यारी,
एह गब्ली क्यारी विच कप पाया.
सुन माँ रतनो जोगी तलाईयाँ तप गया,

इदर क्यारी ओदर क्यारी,
एह गब्ली क्यारी विच राइयां नि,
सुन माँ रतनो तेरा कर्जा लाहियाँ नि,

ਐਧਰ ਕਿਆਰੀ ਓਧਰ ਕਿਆਰੀ xll
ਏਹ ਗੱਭਲੀ ਕਿਆਰੀ, ਰੰਗ ਲਾਲ ਜੇਹਾ,
ਸੁਣ ਮਾਂ ਰਤਨੋ, ਜੋਗੀ ਤੇਰਾ ਲੱਗੇ, ਭਗਵਾਨ ਜੇਹਾ xll

ਐਧਰ ਕਿਆਰੀ ਓਧਰ ਕਿਆਰੀ xll
ਏਹ ਗੱਭਲੀ ਕਿਆਰੀ, ਵਿੱਚ ਆ ਨੀ ਗਿਆ,
ਸੁਣ ਮਾਂ ਰਤਨੋ, ਕਿੱਥੋਂ ਫੇਰਾ ਪਾ ਨੀ ਗਿਆ xll

ਐਧਰ ਕਿਆਰੀ ਓਧਰ ਕਿਆਰੀ xll
ਏਹ ਗੱਭਲੀ ਕਿਆਰੀ, ਰਾਂਈਆਂ ਦੀ,
ਸੁਣ ਮਾਂ ਰਤਨੋ, ਚਾਰੇ ਤੇਰੀਆਂ ਗਾਂਈਆਂ ਜੀ xll

ਐਧਰ ਕਿਆਰੀ ਓਧਰ ਕਿਆਰੀ xll
ਏਹ ਗੱਭਲੀ ਕਿਆਰੀ, ਗੋਭੀ ਦੀ,
ਹੁਣ ਜਾ ਰਤਨੋ, ਰੋਟੀ ਲੈ ਜਾ ਜੋਗੀ ਦੀ xll

ਐਧਰ ਕਿਆਰੀ ਓਧਰ ਕਿਆਰੀ xll
ਏਹ ਗੱਭਲੀ ਕਿਆਰੀ, ਵਿੱਚ ਚੂੜਾ ਏ,
ਸੁਣ ਮਾਂ ਰਤਨੋ, ਲਾਇਆ ਹੇਠ ਬੋਹੜ ਦੇ ਧੂਣਾ ਏ xll

ਐਧਰ ਕਿਆਰੀ ਓਧਰ ਕਿਆਰੀ xll
ਏਹ ਗੱਭਲੀ ਕਿਆਰੀ, ਮੈਂ ਵੇਖ ਆਈਂ ਆਂ,
ਸੁਣ ਮਾਂ ਰਤਨੋ, ਸੁੰਨ੍ਹੀਆਂ ਫਿਰਦੀਆਂ ਨੇ ਗਾਂਈਆਂ xll

ਐਧਰ ਕਿਆਰੀ ਓਧਰ ਕਿਆਰੀ xll
ਏਹ ਗੱਭਲੀ ਕਿਆਰੀ, ਵਿੱਚ ਚੌਲ ਨੀ,
ਸੁਣ ਮਾਂ ਰਤਨੋ, ਬੋਲੇ ਮੰਦੇ ਬੋਲ ਨੀ xll

ਐਧਰ ਕਿਆਰੀ ਓਧਰ ਕਿਆਰੀ xll
ਏਹ ਗੱਭਲੀ ਕਿਆਰੀ, ਵਿੱਚ ਕੱਪ ਪਿਆ,
ਸੁਣ ਮਾਂ ਰਤਨੋ, ਜੋਗੀ ਤਲਾਈਆਂ ਟੱਪ ਗਿਆ xll

ਐਧਰ ਕਿਆਰੀ ਓਧਰ ਕਿਆਰੀ xll
ਏਹ ਗੱਭਲੀ ਕਿਆਰੀ, ਵਿੱਚ ਰਾਇਆ ਨੀ,
ਸੁਣ ਮਾਂ ਰਤਨੋ, ਤੇਰਾ ਕਰਜ਼ਾ ਲਾਹਿਆ ਨੀ xll
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (858 downloads)