मैं दर बाबे दे जाना

चेत महिना आया भगतो जा के दर्शन पाउना,
भगता छड दे मेरा राह मैं दर बाबे दे जाना,

इक दूजे तो वध के देखो भगत प्यारे जांदे,
रास्ते दे विच लंगर लगे मिल के ने सब खांदे
आपनी माई नाल सारे जांदे मैं भी लंगर खाना,
भगता मैं कहा भगता छड दे मेरा राह........

मेरे वरगा भगत प्यारा पीछे न रह जावे,
ओहदी जोगी बांह फडदा जो जय बाबे दी गावे,
मुह चो बोल जयकारे भगता ओहने कर्म क्माउना,
भगता मैं कहा भगता छड दे मेरा राह........

पोड़ी पोड़ी चड़दा जा जय बाबे दी करदा जा,
खुशियाँ दे नाल खाली झोली जोगी दे दर तो भरदा जा,
जोगी दाता मेरा खाली न मोड़े की जोगी दा कहना,
भगता मैं कहा भगता छड दे मेरा राह........


माधोपुरियां वरगे आ गये लगे जोगी दे चरनी,
दीप कहे हूँ जोगी दे चरनी बेह के सेवा करनी,
चरना दे विच बह के भगता जोगी नु दुःख सुनाउना,
भगता मैं  कहा भगता छड़ दे मेरा राह,.........


ਚੇਤ ਮਹੀਨਾ, ਆਇਆ ਭਗਤੋ ll ਜਾ ਕੇ ਦਰਸ਼ਨ ਪਾਉਣਾ,
ਭਗਤਾ, ਛੱਡ ਦੇ ਮੇਰਾ ਰਾਹ, ਮੈਂ ਦਰ ਬਾਬੇ ਦੇ ਜਾਣਾ

ਇੱਕ ਦੂਜੇ ਤੋਂ, ਵੱਧ ਕੇ ਦੇਖੋ, "ਭਗਤ ਪਿਆਰੇ ਜਾਂਦੇ"
ਰਸਤੇ ਦੇ ਵਿੱਚ, ਲੰਗਰ ਲੱਗੇ, "ਮਿਲ ਕੇ ਨੇ ਸਭ ਖਾਂਦੇ" ll
ਆਪਣੀ ਮਾਈ ਨਾਲ, ਸਾਰੇ ਜਾਂਦੇ ll, ਮੈਂ ਵੀ ਲੰਗਰ ਖਾਣਾ
ਭਗਤਾ, ਮੈਂ ਕਿਹਾ, ਭਗਤਾ ਛੱਡ ਦੇ ਮੇਰਾ ਰਾਹ,,,,,,,,,

ਮੇਰੇ ਵਰਗਾ, ਭਗਤ ਪਿਆਰਾ, "ਪਿੱਛੇ ਨਾ ਰਹਿ ਜਾਵੇ"
ਓਹਦੀ ਜੋਗੀ, ਬਾਂਹ ਫੜਦਾ ਜੋ, "ਜੈ ਬਾਬੇ ਦੀ ਗਾਵੇ" ll
ਮੂੰਹ ਚੋ ਬੋਲ, ਜੈਕਾਰਾ ਭਗਤਾ ll, ਓਹਨੇ ਕਰਮ ਕਮਾਉਣਾ
ਭਗਤਾ, ਮੈਂ ਕਿਹਾ, ਭਗਤਾ ਛੱਡ ਦੇ ਮੇਰਾ ਰਾਹ,,,,,,,,,

ਪੌੜੀ ਪੌੜੀ, ਚੜਦਾ ਜਾ, "ਜੈ ਬਾਬੇ ਦੀ ਕਰਦਾ ਜਾ"
ਖੁਸ਼ੀਆਂ ਦੇ ਨਾਲ, ਖਾਲੀ ਝੋਲੀ, "ਜੋਗੀ ਦੇ ਦਰ ਤੋਂ ਭਰਦਾ ਜਾ" ll
ਜੋਗੀ/ਦਾਤਾ ਮੇਰਾ ਖਾਲੀ ਨਾ ਮੋੜੇ ll, ਕੀ ਜੋਗੀ ਦਾ ਕਹਿਣਾ  
ਭਗਤਾ, ਮੈਂ ਕਿਹਾ, ਭਗਤਾ ਛੱਡ ਦੇ ਮੇਰਾ ਰਾਹ,,,,,,,,,

ਮਾਧੋਪੁਰੀਏ, ਵਰਗੇ ਆ ਗਏ, "ਲੱਗੇ ਜੋਗੀ ਦੇ ਚਰਣੀ"
ਦੀਪ ਕਹੇ ਹੁਣ, ਜੋਗੀ ਦੇ ਚਰਣੀ, "ਬਹਿ ਕੇ ਸੇਵਾ ਕਰਨੀ" ll
ਚਰਨਾਂ ਦੇ ਵਿੱਚ, ਬਹਿ ਕੇ ਭਗਤਾ ll ਜੋਗੀ ਨੂੰ ਦੁੱਖ ਸੁਣਾਉਣਾ
ਭਗਤਾ, ਮੈਂ ਕਿਹਾ, ਭਗਤਾ ਛੱਡ ਦੇ ਮੇਰਾ ਰਾਹ,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (862 downloads)