ਅੱਜ ਗਲੀ ਚੋਂ ਕੰਜਕਾਂ ਲੰਘੀਆਂ ਨੇ, ਪਰ ਤੂੰ ਨਾ ਆਈ,
ਸਭ ਲੱਗਦੀਆਂ ਬੜੀਆਂ ਚੰਗੀਆਂ ਨੇ, ਪਰ ਤੂੰ ਨਾ ਆਈ।
ਤੂੰ ਦਾਤੀ ਸਭ ਕੁਝ ਜਾਣਦੀ ਏਂ, ਤੇਰਾ ਲਾਲ ਬੜਾ ਮਜਬੂਰ ਏ ਮਾਂ।
ਕਿੰਝ ਆਵਾਂ ਚੱਲਕੇ ਦਰ ਤੇਰੇ, ਤੇਰਾ ਮੰਦਰ ਬੜਾ ਹੀ ਦੂਰ ਹੈ ਮਾਂ।
ਮੈਂ ਰੋ ਰੋ ਪੀੜਾਂ ਪਾਈਆਂ ਨੇ, ਪਰ ਤੂੰ ਨਾ ਆਈ,
ਸਭ ਲੱਗਦੀਆਂ ਬੜੀਆਂ ਚੰਗੀਆਂ ਨੇ, ਪਰ ਤੂੰ ਨਾ ਆਈ
ਸੌਨੇ ਦਾ ਸੋਹਨਾ ਮਹਿਲ ਤੇਰਾ, ਮੇਰੀ ਕੁਟੀਆ ਕਾਨੇਂਆ ਵਾਲੀ ਏ।
ਮੇਰੇ ਘਰ ਵਿੱਚ ਘੋਰ ਹਨੇਰਾ ਏ, ਤੇਰੇ ਮੰਦਰਾਂ ਤੇ ਰੋਜ ਦੀਵਾਲੀ ਏ।
ਤੇਰੀ ਯਾਦ ਚ ਰਾਤਾਂ ਲੰਘਾਈਆਂ ਨੇ, ਪਰ ਤੂੰ ਨਾ ਆਈ,
ਸਭ ਲੱਗਦੀਆਂ ਬੜੀਆਂ ਚੰਗੀਆਂ ਨੇ, ਪਰ ਤੂੰ ਨਾ ਆਈ
ਮੈਂ ਸੁਨਿਆ ਤੇਰੀ ਚੌਖਟ ਤੇ, ਦੁਖੀਆਂ ਦੀ ਅਦਾਲਤ ਲੱਗਦੀ ਏ।
ਜੋ ਚੱਲਕੇ ਦਰ ਤੇਰੇ ਆ ਜਾਵੇ, ਤੂੰ ਉਸਦੇ ਦੁਖੜੇ ਕੱਟਦੀਂ ਏ
ਅੱਜ ਮੈਂ ਵੀ ਅਰਜਾਂ ਲਾਈਆਂ ਨੇ, ਪਰ ਤੂੰ ਨਾ ਆਈ,
ਸਭ ਲੱਗਦੀਆਂ ਬੜੀਆਂ ਚੰਗੀਆਂ ਨੇ, ਪਰ ਤੂੰ ਨਾ ਆਈ
ਲੈ ਹਲਵਾ ਪੂਰੀ ਬੈਠ ਗਿਆ, ਤੇਰੇ ਨਾਮ ਦੀ ਜੋਤ ਜਗਾਕੇ ਮਾਂ।
ਅੱਜ ਰੱਖ ਲੈ ਮਾਨ ਤੂੰ ਮੇਰਾ ਵੀ, ਮੇਰੇ ਘਰ ਵਿੱਚ ਫੇਰਾ ਪਾਕੇ ਮਾਂ।
"ਸ਼ਰਮੇਂ" ਦੀਆਂ ਤੇਰੇ ਦੁਹਾਈਆਂ ਨੇ, ਪਰ ਤੂੰ ਨਾ ਆਈ,
ਸਭ ਲੱਗਦੀਆਂ ਬੜੀਆਂ ਚੰਗੀਆਂ ਨੇ, ਪਰ ਤੂੰ ਨਾ ਆਈ
ਗਾਇਕ: ਰਾਕੇਸ਼ ਰਾਧੈ ਬਰਨਾਲਾ
ਪੇਸ਼ਕਸ਼: ਆਦਰਸ਼ ਗਰਗ
ਰਾਮਪੁਰਾ ਫੂਲ (ਬਠਿੰਡਾ)