सिद्ध नाथ दा कर ले जाप

सिद्ध जोगी के परताप से कोट विधन तर जाये,
जोगी होये दयाल ऊनि पर जो सिमरेचित लाये,

सिद्ध नाथ दा कर ले जाप ते किरपा हो जायेगी,
किरपा हो जायेगी किरपा हो जायेगी,
तेरे मिट जावन गे पाप ते किरपा हो जायेगी
सिद्ध नाथ दा कर ले जाप ते किरपा हो जायेगी

घर दे जरुरी कम करी जा बेशक तू,
ओहनू भी वसा के सदा दिल विच रुख तू,
कर मन दा वेह्डा साफ़ ते किरपा हो जायेगी
सिद्ध नाथ दा कर ले जाप ते किरपा हो जायेगी

करने दिखावे बहुते एह भी कोई जरुरी नही ,
साफ़ नीत भाझो ओहदे घर मंजूरी नही,
पा आपने अवगुण झाक ते किरपा हो जायेगी
सिद्ध नाथ दा कर ले जाप ते किरपा हो जायेगी

पाउनियाँ जे मंजिला ता भटकी न राहा तो,
खट ले सरोये नफा बचे होये साहा तो,
कर  शुरू /मनी सागर सुरुआत ते किरपा हो जायेगी
सिद्ध नाथ दा कर ले जाप ते किरपा हो जायेगी

(ਸਿੱਧ ਜੋਗੀ ਕੇ ਪ੍ਰਤਾਪ ਸੇ, ਕੋਟ ਵਿਘਨ ਤਰ ਜਾਏ,
ਜੋਗੀ ਹੋਏ ਦਿਆਲ ਉਨ੍ਹੀ ਪਰ, ਜੋ ਸਿਮਰਿ ਚਿੱਤ ਲਾਏ )

ਸਿੱਧ ਨਾਥ ਦਾ, ਕਰ ਲੈ ਜਾਪ, ਤੇ ਕਿਰਪਾ ਹੋ ਜਾਏਗੀ ll
ਕਿਰਪਾ ਹੋ ਜਾਏਗੀ, ਕਿਰਪਾ ਹੋ ਜਾਏਗੀ ll
ਤੇਰੇ 'ਮਿੱਟ ਜਾਵਣਗੇ ਪਾਪ ll, ਤੇ ਕਿਰਪਾ ਹੋ ਜਾਏਗੀ,
ਸਿੱਧ ਨਾਥ ਦਾ, ਕਰ ਲੈ ਜਾਪ, ਤੇ ਕਿਰਪਾ ਹੋ ਜਾਏਗੀ l

ਘਰ ਦੇ ਜਰੂਰੀ ਕੰਮ, ਕਰੀ ਜਾ ਬੇਸ਼ੱਕ ਤੂੰ
ਓਹਨੂੰ ਵੀ ਵਸਾ ਕੇ ਸਦਾ, ਦਿਲ ਵਿੱਚ ਰੱਖ ਤੂੰ ll
ਕਰ 'ਮਨ ਦਾ ਵੇਹੜਾ ਸਾਫ ll, ਤੇ ਕਿਰਪਾ ਹੋ ਜਾਏਗੀ,
ਸਿੱਧ ਨਾਥ ਦਾ, ਕਰ ਲੈ ਜਾਪ, ਤੇ ਕਿਰਪਾ ਹੋ ਜਾਏਗੀ l

ਕਰਨੇ ਦਿਖਾਵੇ ਬਹੁਤੇ, ਇਹ ਵੀ ਕੋਈ ਜਰੂਰੀ ਨਹੀਂ
ਸਾਫ ਨੀਤ ਬਾਝੋਂ ਓਹਦੇ, ਘਰ ਮਨਜ਼ੂਰੀ ਨਹੀਂ ll
ਪਾ 'ਆਪਣੇ ਅਵਗੁਣ ਝਾਕ ll, ਤੇ ਕਿਰਪਾ ਹੋ ਜਾਏਗੀ,
ਸਿੱਧ ਨਾਥ ਦਾ, ਕਰ ਲੈ ਜਾਪ, ਤੇ ਕਿਰਪਾ ਹੋ ਜਾਏਗੀ l

ਪਾਉਣੀਆਂ ਜੇ ਮੰਜ਼ਿਲਾਂ ਤਾਂ, ਭੱਟਕੀ ਨਾ ਰਾਹਾਂ ਤੋਂ
ਖੱਟ ਲੈ ਸਰੋਏ ਨਫ਼ਾ, ਬਚੇ ਹੋਏ ਸਾਹਾਂ ਤੋਂ ll
ਕਰ ਸੁਰ/'ਮਣੀ ਸਾਗਰ ਸ਼ੁਰੂਆਤ ll, ਤੇ ਕਿਰਪਾ ਹੋ ਜਾਏਗੀ,
ਸਿੱਧ ਨਾਥ ਦਾ, ਕਰ ਲੈ ਜਾਪ, ਤੇ ਕਿਰਪਾ ਹੋ ਜਾਏਗੀ l
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (908 downloads)