अख्खां थक्क गईआं तकक तक्क राह

अख्खां थक्क गईआं तकक तक्क राह,
एक वारी आजा जोगियां,
नी मेनू तेरे मिलन दा चाह,
एक वारी आजा जोगियां,
अख्खां थक्क गईआं तकक तक्क राह
एक वारी आजा जोगियां,

सारी सारी रात मेनू नींद नहियो औनदी ऐ,
एक ते जुदाई दूजा तेरी याद स्ताउन्दी ऐ,
ओ रोग कहो जेहा दिता मेनू ला.
एक वारी आजा जोगियां,

प्रेम दी जंजीर पा के तू ते गया नस वे,
होवेगा दीदार किवे एह वी जरा दसा दे,
ओ हाल दिल वाला दिता ए सुना,
एक वारी आजा जोगियां...

जदों दा पौनाहारी तेनु दिल च बसाया ऐ,
दुसरा न कोई मेरे दिल च समाया ऐ,
ओ हूँ खुश रख भावे तू रवा,
एक वारी आजा जोगियां,

मैं ता तेरे कोलो कोई भेद न छुपाया वे,
मैं ता तेरा होया पर तू ना मेरा होया वे,
ओ मेरा दूधधारी वे परवाह,
एक वारी आजा जोगियां,

भगता दा वेडा बाबा भंवरा च फसाया,
तेरे ते भरोसा पर तू क्यों सहनु भुलाया,
ओ आ के बेडा साडा पार लगा
एक वारी आजा जोगियां,



ਅੱਖਾਂ ਥੱਕ ਗਈਆਂ, ਤੱਕ ਤੱਕ ਰਾਹ,
ਇੱਕ ਵਾਰੀ ਆਜਾ ਜੋਗੀਆ ll
ਨੀ ਮੈਂਨੂੰ, ਤੇਰੇ ਮਿਲਣ ਦਾ ਚਾਅ,
ਇੱਕ ਵਾਰੀ ਆਜਾ ਜੋਗੀਆ ll
ਅੱਖਾਂ ਥੱਕ ਗਈਆਂ, ਤੱਕ ਤੱਕ ਰਾਹ,
ਇੱਕ ਵਾਰੀ ਆਜਾ ਜੋਗੀਆ l

ਸਾਰੀ ਸਾਰੀ ਰਾਤ ਮੈਂਨੂੰ, "ਨੀਂਦ ਨਹੀਂਓ ਆਂਉਦੀ ਏ"
ਇੱਕ ਤੇ ਜੁਦਾਈ ਦੂਜਾ ਤੇਰੀ, "ਯਾਦ ਸਤਾਂਉਦੀ ਏ" ll,
ਓ ਰੋਗ ਕਿਹੋ ਜੇਹਾ, ਦਿੱਤਾ ਮੈਂਨੂੰ ਲਾ,
ਇੱਕ ਵਾਰੀ ਆਜਾ ਜੋਗੀਆ,,,,,,,,,,,,,,,

ਪ੍ਰੇਮ ਦੀ ਜੰਜੀਰ ਪਾ ਕੇ, "ਤੂੰ ਤੇ ਗਿਆ ਨੱਸ ਵੇ"
ਹੋਵੇਗਾ ਦੀਦਾਰ ਕਿਵੇਂ, "ਇਹ ਵੀ ਜ਼ਰਾ ਦੱਸ ਦੇ" ll,
ਓ ਹਾਲ ਦਿਲ ਵਾਲਾ, ਦਿੱਤਾ ਈ ਸੁਣਾ,
ਇੱਕ ਵਾਰੀ ਆਜਾ ਜੋਗੀਆ,,,,,,,,,,,,,,

ਜਦੋਂ ਦਾ ਪੌਣਾਹਾਰੀ ਤੈਨੂੰ, "ਦਿਲ ਚ ਬਸਾਇਆ ਏ"
ਦੂਸਰਾ ਨਾ ਕੋਈ ਮੇਰੇ, "ਦਿਲ 'ਚ ਸਮਾਇਆ ਏ" ll,
ਓ ਹੁਣ ਖੁਸ਼ ਰੱਖ, ਭਾਵੇਂ ਤੂੰ ਰਵਾ,
ਇੱਕ ਵਾਰੀ ਆਜਾ ਜੋਗੀਆ,,,,,,,,,,,,,,


ਮੈਂ ਤਾਂ ਤੇਰੇ ਕੋਲੋਂ ਕੋਈ, "ਭੇਦ ਨਾ ਛੁਪਾਇਆ ਵੇ"
ਮੈਂ ਤਾਂ ਤੇਰਾ ਹੋਇਆ ਪਰ, "ਤੂੰ ਨਾ ਮੇਰਾ ਹੋਇਆ ਵੇ" ll,
ਓ ਮੇਰਾ, ਦੁੱਧਾਧਾਰੀ ਬੇ-ਪ੍ਰਵਾਹ,
ਇੱਕ ਵਾਰੀ ਆਜਾ ਜੋਗੀਆ,,,,,,,,,,,,,,

ਭਗਤਾਂ ਦਾ ਬੇੜਾ ਬਾਬਾ, "ਭੰਵਰਾਂ ਚ ਫੱਸਿਆ"
ਤੇਰੇ ਤੇ ਭਰੋਸਾ ਪਰ, "ਤੂੰ ਕਿਓਂ ਸਾਨੂੰ ਭੁੱਲਿਆ" ll,
ਓ ਆ ਕੇ, ਬੇੜਾ ਸਾਡਾ ਪਾਰ ਲਗਾ,
ਇੱਕ ਵਾਰੀ ਆਜਾ ਜੋਗੀਆ,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (892 downloads)