ਤੈਨੂ ਦੁਖੜੇ ਸਨਾਉਣੇ ਬਾਬਾ ਕਦੋਂ ਫੇਰੇ ਪਾਉਣੇ
ਹੋ ਕੇ ਮੋਰ ਤੇ ਸਵਾਰ, ਛੇਤੀ ਆਇਓ ਬਾਬਾ ਜੀ
ਸਾਡੀ ਕਖਾਂ ਦੀ ਕੁੱਲੀ ਚ ਫੇਰਾ ਪਾਇਓ ਬਾਬਾ ਜੀ
ਹਥ ਚ ਕ਼ਲਮ ਤੇਰੇ, ਸਾਡਿਆਂ ਨਸੀਬਾਂ ਦੀ
ਬਦਲੇਗਾ ਕਦੋਂ, ਤਕਦੀਰ ਤੂ ਗਰੀਬਾਂ ਦੀ
ਚੰਗੇ ਸਾਡੇ ਵੀ ਨਸੀਬ, ਲਿਖ ਜਾਇਓ ਬਾਬਾ ਜੀ,
ਸਾਡੀ ਕਖਾਂ ਦੀ ਕੁੱਲੀ ਚ ਫੇਰਾ ਪਾਇਓ ਬਾਬਾ ਜੀ
ਅਸੀਂ ਅਨਭੋਲ ਕਿਸੇ, ਗਲ ਦੀ ਵੀ ਸਾਰ ਨਾ
ਤੁਹੀਓਂ ਹੀ ਸਹਾਰਾ ਸਾਡਾ, ਤੁਹੀਓਂ ਸਾਨੂ ਤਾਰਨਾ
ਬੇੜੀ ਡੁਬਦੀ ਨੂ ਕਿਨਾਰੇ, ਸਾਡੀ ਲਾਇਓ ਬਾਬਾ ਜੀ
ਸਾਡੀ ਕਖਾਂ ਦੀ ਕੁੱਲੀ ਚ ਫੇਰਾ ਪਾਇਓ ਬਾਬਾ ਜੀ
ਦਿਓ ਭਗਤਾਂ ਨੂ ਬਾਬਾ, ਆਪਣਾ ਗਿਆਨ ਜੀ
ਹਰ ਵੇਲੇ ਕਰਦੇ ਰਹੀਏ ਬਾਬਾ, ਤੇਰਾ ਹੀ ਧਿਆਨ ਜੀ
ਭੂਲੇ ਭਟਕਿਆਂ ਨੂ ਰਾਹ ਵੀ, ਦਿਖਾਇਓ ਬਾਬਾ ਜੀ
ਸਾਡੀ ਕਖਾਂ ਦੀ ਕੁੱਲੀ ਚ ਫੇਰਾ ਪਾਇਓ ਬਾਬਾ ਜੀ