इक निक्का जेहा बाल नी सुनेहरी ओहदे वाल
ओहदी उम्र होनी ऐ सारी दस बारहा साल,
धुनें उते बैठा नाम शिवा दा उचारदा,
नाले चारे गऊआमाता रतनो दिया,
नाले धुनें वाला दुनिया तार दा.
नाले चारे गऊआ माता रतनो दिया,
नाले धुनें वाला दुनिया तार दा.
सोने दियां तारा जेहे चमकदे ने वाल ओहदे,
मुखड़े ते वखरा ही नूर नी,
दिल करे तकी जावा मुखड़ा नुरानी हॉवे,
इक पल वी न अखो दूर नी ,
मथा धुनें अगे टेक लवे मुखड़ा जो वेख
तपदा जे तन मन जावे जोगी ठारदा
नाले चारे गऊआ माता रतनो दिया,
नाले धुनें वाला दुनिया तार दा.
रतनो लुहारी कहंदे करमा वाली जिहदे,
घर रेहन्दा दुनिया दा बाली ऐ,
आपे चारे औनन नाले दूध देन चोखा किथो
लभना गौआ दा ऐसा पाली ऐ,
लगे रब दा ही रूप जोगी गाये सवरूप
आया ऐ करन ओह ते भला संसार दा,
नाले चारे गऊआमाता रतनो दिया,
नाले धुनें वाला दुनिया तार दा.
गल विच सिंगी ओहदे बगल च झोली,
झोली विच ने निआमता ही सारियां,
मरदा ऐ छीटे राम चंद उते रेहमता दे,
लखा संगता ने एहने तारियाँ ,
कहंदा भट्टी सुबह शाम लेनदा जोगी दा जो नाम,
किसे वी मैदान कहंदे नहियो कदी हारदा,
नाले चारे गऊआमाता रतनो दिया,
नाले धुनें वाला दुनिया तार दा.
ਇੱਕ ਨਿੱਕਾ ਜੇਹਾ ਬਾਲ, ਨੀ ਸੁਨਹਿਰੀ ਓਹਦੇ ਵਾਲ਼ l
ਓਹਦੀ ਉਮਰ ਹੋਣੀ ਏ ਸਾਰੀ, ਦੱਸ ਬਾਰਾਂ ਸਾਲ ll,,
*ਧੂਣੇ ਉੱਤੇ ਬੈਠਾ ਨਾਮ, ਸ਼ਿਵਾ ਦਾ ਉਚਾਰਦਾ,,,
ਨਾਲੇ ਚਾਰੇ ਗਊਆਂ, ਮਾਤਾ ਰਤਨੋ ਦੀਆਂ ll,
ਨਾਲੇ ਧੂਣੇ ਵਾਲਾ, ਦੁਨੀਆਂ ਨੂੰ ਤਾਰਦਾ,,,
"ਨਾਲੇ ਚਾਰੇ ਗਊਆਂ, ਮਾਤਾ ਰਤਨੋ ਦੀਆਂ,
ਨਾਲੇ ਧੂਣੇ ਵਾਲਾ, ਦੁਨੀਆਂ ਨੂੰ ਤਾਰਦਾ ll"
ਸੋਨੇ ਦੀਆਂ ਤਾਰਾਂ ਜੇਹੇ, ਚਮਕਦੇ ਨੇ ਵਾਲ਼ ਓਹਦੇ,
"ਮੁੱਖੜੇ ਤੇ, ਵੱਖਰਾ ਹੀ ਨੂਰ ਨੀ" l
ਦਿਲ ਕਰੇ ਤੱਕੀ ਜਾਵਾਂ, ਮੁੱਖੜਾ ਨੂਰਾਨੀ ਹੋਵੇ,
''ਇੱਕ ਪਲ ਵੀ ਨਾ, ਅੱਖੋਂ ਦੂਰ ਨੀ" ll
ਮੱਥਾ ਧੂਣੇ ਅੱਗੇ ਟੇਕ ਲਵੇ, ਮੁੱਖੜਾ ਜੋ ਵੇਖ ll,
*ਤੱਪਦਾ ਜੇ ਤਨ ਮਨ, ਜਾਵੇ ਜੋਗੀ ਠਾਰ੍ਹਦਾ,,,
"ਨਾਲੇ ਚਾਰੇ ਗਊਆਂ, ਮਾਤਾ ਰਤਨੋ ਦੀਆਂ,
ਨਾਲੇ ਧੂਣੇ ਵਾਲਾ, ਦੁਨੀਆਂ ਨੂੰ ਤਾਰਦਾ" ll
ਰਤਨੋ ਲੁਹਾਰੀ ਕਹਿੰਦੇ, ਕਰਮਾਂ ਵਾਲੀ ਜੀਹਦੇ,
"ਘਰ ਰਹਿੰਦਾ, ਦੁਨੀਆਂ ਦਾ ਬਾਲੀ ਏ" l
ਆਪੇ ਚਾਰੇ ਆਉਣ ਨਾਲੇ, ਦੁੱਧ ਦੇਣ ਚੌਖਾ ਕਿੱਥੋਂ,
"ਲੱਭਣਾ, ਗਊਆਂ ਦਾ ਐਸਾ ਪਾਲੀ ਏ" ll
ਲੱਗੇ ਰੱਬ ਦਾ ਹੀ ਰੂਪ, ਜੋਗੀ ਗਾਏ ਸਵਰੂਪ ll,
*ਆਇਆ ਏ ਕਰਨ, ਓਹ ਤੇ ਭਲਾ ਸੰਸਾਰ ਦਾ,,,
"ਨਾਲੇ ਚਾਰੇ ਗਊਆਂ, ਮਾਤਾ ਰਤਨੋ ਦੀਆਂ,
ਨਾਲੇ ਧੂਣੇ ਵਾਲਾ, ਦੁਨੀਆਂ ਨੂੰ ਤਾਰਦਾ" ll
ਗਲ਼ ਵਿੱਚ ਸਿੰਗੀ ਓਹਦੇ, ਬਗ਼ਲ 'ਚ ਝੋਲੀ,
"ਝੋਲੀ ਵਿੱਚ ਨੇ, ਨਿਆਮਤਾਂ ਹੀ ਸਾਰੀਆਂ" l
ਮਾਰਦਾ ਏ ਛਿੱਟੇ, ਰਾਮ ਚੰਦ ਉੱਤੇ ਰਹਿਮਤਾਂ ਦੇ,
"ਲੱਖਾਂ ਸੰਗਤਾਂ ਨੇ, ਐਹਨੇ ਤਾਰੀਆਂ" ll
ਕਹਿੰਦਾ ਭੱਟੀ ਸੁਬਹ ਸ਼ਾਮ, ਲੈਂਦਾ ਜੋਗੀ ਦਾ ਜੋ ਨਾਮ ll,
*ਕਿਸੇ ਵੀ ਮੈਦਾਨ ਕਹਿੰਦੇ, ਨਹੀਓਂ ਕਦੀ ਹਾਰਦਾ,,,
"ਨਾਲੇ ਚਾਰੇ ਗਊਆਂ, ਮਾਤਾ ਰਤਨੋ ਦੀਆਂ,
ਨਾਲੇ ਧੂਣੇ ਵਾਲਾ, ਦੁਨੀਆਂ ਨੂੰ ਤਾਰਦਾ" ll
ਨਾਲੇ ਧੂਣੇ ਵਾਲਾ, ਦੁਨੀਆਂ ਨੂੰ ਤਾਰਦਾ xxxx,,,
ਅਪਲੋਡਰ- ਅਨਿਲਰਾਮੂਰਤੀਭੋਪਾਲ