जिन्द मेरिए

जिन्द मेरिए, जिन्द मेरिए ll
तू ऐंवें न घबराया कर,
गुरूजी दा ध्यान लगाया कर l
जद कुझ वी नज़र न आवे ते ll,
नज़राँ उस वल घुमाया कर,
जिन्द मेरिए, जिन्द मेरिए ll

ओ सब ते मेहराँ करदा ए,
साडी वी आस पुजाएगा l
ओ सब दे संकट हरदा ए,
साडी विपदा वी मिटाएगा l
ओ सब दियाँ झोलियाँ भरदा ए ll,
सानूँ फिर क्यों ठुकराएगा,
जिन्द मेरिए, जिन्द मेरिए ll

भुल्लेयाँ दियाँ भुल्लाँ माफ़ करे,
गुण-अवगुण चेते ल्याँदा नइँ l
करदा न किसे नूँ शरमिन्दा,
सुख दे के कदे सुणाँदा नइँ l
जग तों वखरा लजपाल वे ओ ll,
बाँह फड़ के कदे छुड़ाँदा नइँ,
जिन्द मेरिए, जिन्द मेरिए ll

जद याद कराँ 'साहिल' उस नूँ ,
दिल विच इक नूर समा जाँदा l
जद बन्द कराँ पट अखियाँ दे,
दरशन दी ज्योत जगा जाँदा l
अपणी संगताँ नाल कीता होया ll,
अपणा हर वचन निभा जाँदा,
जिन्द मेरिए, जिन्द मेरिए ll

ਜਿੰਦ ਮੇਰੀਏ
========
ਜਿੰਦ ਮੇਰੀਏ, ਜਿੰਦ ਮੇਰੀਏ ll
ਤੂੰ ਐਂਵੇਂ ਨਾ, ਘਬਰਾਇਆ ਕਰ,
ਗੁਰੂ ਜੀ ਦਾ ਧਿਆਨ, ਲਗਾਇਆ ਕਰ l
ਜਦ 'ਕੁਝ ਵੀ ਨਜ਼ਰ, ਨਾ ਆਵੇ ਤੇ ll,
ਨਜਰਾਂ ਉਸ ਵੱਲ, ਘੁਮਾਇਆ ਕਰ,
ਜਿੰਦ ਮੇਰੀਏ,  ਜਿੰਦ ਮੇਰੀਏ,,,,,,,
 
ਓ ਸਭ ਤੇ ਮੇਹਰਾਂ, ਕਰਦਾ ਏ,
''ਸਾਡੀ ਵੀ ਆਸ, ਪੁਜਾਏਗਾ'' l
ਓ ਸਭ ਦੇ ਸੰਕਟ, ਹਰਦਾ ਏ,
''ਸਾਡੀ ਬਿਪਤਾ ਵੀ, ਮਿਟਾਏਗਾ'' l
*ਓ 'ਸਭ ਦੀਆਂ ਝੋਲੀਆਂ, ਭਰਦਾ ਏ ll,
ਸਾਨੂੰ ਫਿਰ ਕਿਉਂ, ਠੁਕਰਾਏਗਾ,
ਜਿੰਦ ਮੇਰੀਏ,  ਜਿੰਦ ਮੇਰੀਏ,,,,,,,

ਭੁੱਲਿਆਂ ਦੀਆਂ ਭੁੱਲਾਂ, ਮਾਫ ਕਰੇ,
''ਗੁਣ-ਅਵਗੁਣ ਚੇਤੇ, ਲਿਆਂਉਦਾ ਨਹੀਂ'' l
ਕਰਦਾ ਨਾ ਕਿਸ ਨੂੰ ਸ਼ਰਮਿੰਦਾ,
''ਸੁੱਖ ਦੇ ਕੇ ਕਦੇ, ਸੁਣਾਂਉਦਾ ਨਹੀਂ'' l
*ਜੱਗ ਤੋਂ ਨਿਆਰਾ, ਲੱਜਪਾਲ ਵੇ ਓਹ ll,
ਹੱਥ ਫੜ ਕੇ ਕਦੇ, ਛੁੜਾਂਉਦਾ ਨਹੀਂ,
ਜਿੰਦ ਮੇਰੀਏ,  ਜਿੰਦ ਮੇਰੀਏ,,,,,,,

ਜਦ ਯਾਦ ਕਰਾਂ, ਸਾਹਿਲ ਉਸ ਨੂੰ,
''ਦਿਲ ਵਿੱਚ ਇਕ, ਨੂਰ ਸਮਾ ਜਾਂਦਾ'' l
ਜਦ ਬੰਦ ਕਰਾਂ, ਪਟ ਅੱਖੀਆਂ ਦੇ,
''ਦਰਸ਼ਨ ਦੀ ਜੋਤ, ਜਗਾ ਜਾਂਦਾ'' l
ਅਪਣੀ 'ਸੰਗਤਾਂ ਦੇ ਨਾਲ, ਕੀਤਾ ਹੋਇਆ ll,
ਆਪਣਾ ਹਰ ਵਚਨ, ਨਿਭਾ ਜਾਂਦਾ,
ਜਿੰਦ ਮੇਰੀਏ,  ਜਿੰਦ ਮੇਰੀਏ,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (939 downloads)