जाग रत्नो नी

पौनाहारी आये दूधाधारी आये,
कलाधारी आये बरह्मचारी आये

जाग रत्नों नि जोगी घर तेरे आये ने,
तेरे बूहे उते आ के अलख जगाये ने,
जाग रत्नों नि जोगी घर तेरे आये ने,

सोहना जेहा रूप जोगी लगे बागा साल दा,
वेखेया नि जग उते जोगी एहदे नाल दा,
सर ते जतावा मथे तिलक सजाये ने ,
जाग रत्नों नि जोगी घर तेरे आये ने,

छेती बहा खोल जोगी जावे किते मुड ना,
एहो जेहा वेला तेनु फेर नहियो जुड़ना,
तेरे नाल मेल सचे रब ने कराए ने,
जाग रत्नों नि जोगी घर तेरे आये ने,


वाजा तेनु मारे जाग रतनो लुहारिये,
रब खड़ा बूहे तेनु निंदर प्यारी ऐ,
जग दियां रोनका खुशियाँ नु नाल ल्याये ने,
जाग रत्नों नि जोगी घर तेरे आये ने,

बख्शी आवाज ओहदे कना विच पई ऐ,
अखा वाली नींद ओहदी सारी उड़ गई ऐ,
दुःख सारे भूले जदों दर्शन पाये ने
जाग रत्नों नि जोगी घर तेरे आये ने,

जोगी आ नि गया फेरा पा नि गया,
सब संगता दे भाग जगा नि गया,
ओ माता रतनो दे भाग जगा नी गया


ਪੌਣਾਹਾਰੀ ਆਏ, ਦੁੱਧਾਧਾਰੀ ਆਏ,
ਕਲਾਧਾਰੀ ਆਏ, ਬ੍ਰਹਮਚਾਰੀ ਆਏ ll

ਜਾਗ ਰਤਨੋ ਨੀ, ਜੋਗੀ ਘਰ ਤੇਰੇ ਆਏ ਨੇ ll
*ਤੇਰੇ ਬੂਹੇ ਉੱਤੇ ਆ ਕੇ, ਅਲਖ ਜਗਾਏ ਨੇ ll,
ਜਾਗ ਰਤਨੋ,, ll ਨੀ, ਜੋਗੀ ਘਰ ਤੇਰੇ ਆਏ ਨੇ ll

ਸੋਹਣਾ ਜੇਹਾ ਰੂਪ ਜੋਗੀ, ਲੱਗੇ ਬਾਰਾਂ ਸਾਲ ਦਾ
ਵੇਖਿਆ ਨੀ ਜੱਗ ਉੱਤੇ, ਜੋਗੀ ਏਹਦੇ ਨਾਲ ਦਾ ll
*ਸਿਰ ਤੇ ਜਟਾਂਵਾਂ ਮੱਥੇ, ਤਿਲਕ ਸਜਾਏ ਨੇ ll,
ਜਾਗ ਰਤਨੋ,, ll ਜੋਗੀ ਘਰ ਤੇਰੇ ਆਏ ਨੇ ll

ਛੇਤੀ ਬੂਹਾ ਖੋਲ ਜੋਗੀ, ਜਾਵੇ ਕਿਤੇ ਮੁੜ ਨਾ
ਏਹੋ ਜੇਹਾ ਵੇਲਾ ਤੈਨੂੰ, ਫੇਰ ਨਹੀਓਂ ਜੁੜਨਾ ll
*ਤੇਰੇ ਨਾਲ ਮੇਲ ਸੱਚੇ, ਰੱਬ ਨੇ ਕਰਾਏ ਨੇ ll,
ਜਾਗ ਰਤਨੋ,, ll ਜੋਗੀ ਘਰ ਤੇਰੇ ਆਏ ਨੇ ll

ਵਾਜ਼ਾਂ ਤੈਨੂੰ ਮਾਰੇ ਜਾਗ, ਰਤਨੋ ਲੁਹਾਰੀਏ
ਰੱਬ ਖੜਾ ਬੂਹੇ ਤੈਨੂੰ, ਨੀਂਦਰ ਪਿਆਰੀ ਏ ll
*ਜੱਗ ਦੀਆਂ ਰੌਣਕਾਂ/ਖੁਸ਼ੀਆਂ ਨੂੰ, ਨਾਲ ਲਿਆਏ ਨੇ ll,
ਜਾਗ ਰਤਨੋ,, ll ਨੀ, ਜੋਗੀ ਘਰ ਤੇਰੇ ਆਏ ਨੇ ll

ਬਖਸ਼ੀ ਆਵਾਜ਼ ਓਹਦੇ, ਕੰਨਾਂ ਵਿੱਚ ਪਈ ਏ
ਅੱਖਾਂ ਵਾਲੀ ਨੀਂਦ ਓਹਦੀ, ਸਾਰੀ ਉੱਡ ਗਈ ਏ ll
*ਦੁੱਖ ਸਾਰੇ ਭੁੱਲੇ ਜਦੋਂ, ਦਰਸ਼ਨ ਪਾਏ ਨੇ ll,
ਜਾਗ ਰਤਨੋ,, ll ਜੋਗੀ ਘਰ ਤੇਰੇ ਆਏ ਨੇ ll

ਜੋਗੀ ਆ ਨੀ ਗਿਆ, ਫੇਰ ਪਾ ਨੀ ਗਿਆ ll,
ਸਭ ਸੰਗਤਾਂ ਦੇ ਭਾਗ, ਜਗਾ ਨੀ ਗਿਆ l
ਓ ਮਾਤਾ ਰਤਨੋ ਦੇ ਭਾਗ, ਜਗਾ ਨੀ ਗਿਆ ll
ਅਪਲੋਡਰ-ਅਨਿਲ ਰਾਮੂਰਤੀ ਭੋਪਾਲ
download bhajan lyrics (932 downloads)