ਮੇਰੀ ਆਸ ਮੁਰਾਦ ਪੁਚਾ ਦਿੱਤੀ,
ਝੋਲੀ ਭਰ ਦਿੱਤੀ ਮੇਰੀ ਮਾਰਾਣੀ ।
ਦਿੱਤੀ ਆਪਣੇ ਚਰਣਾ ਚ ਥਾਂ ਮੈਨੂੰ
ਮਈਆ ਮੇਹਰਬਾਨੀ ਤੇਰੀ ਮੇਹਰਬਾਨੀ॥
ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ,
ਜਦੋ ਦੀ ਮਈਆ ਨੇ ਮੇਰੀ ਬਾਂਹ ਫੜ ਲਈ ਏ ।
ਜਦੋ ਦੀਆ ਮਾਂ ਦੇ ਦਰ ਹੋਈਆਂ ਮੰਜੂਰੀਆ,
ਮੁੱਕ ਗਏ ਨੇ ਪੈਂਡੇ ਸਭ ਮੁੱਕ ਗਈਆਂ ਦੂਰੀਆਂ ।
ਗਮੀ ਵੀ ਨਾ ਰਹੀ ਕੋਈ ਕਮੀ ਵੀ ਨਾ ਰਹੀ ਏ,
ਜਦੋ ਦੀ ਮਈਆ ਨੇ ਮੇਰੀ ਬਾਂਹ ਫੜ ਲਈ ਏ ॥
ਮਾਫ਼ ਕਰ ਦਿੱਤੀ ਮੈਨੂੰ ਮਈਆ ਤਕਸੀਰ ਏ,
ਪਲਾਂ ਵਿਚ ਫੇਰ ਦਿੱਤੀ ਮੇਰੀ ਤਕਦੀਰ ਏ ।
ਤੇਰ ਨਾਮ ਵਾਲੀ ਇੱਕ ਓਟ ਤੱਕ ਲਈ ਏ,
ਜਦੋ ਦੀ ਮਈਆ ਨੇ ਮੇਰੀ ਬਾਂਹ ਫੜ ਲਈ ਏ ॥
ਜੈ ਜੈ ਮਈਆ ਜੈ ਜੈ ਮਈਆ ਹਰ ਵੇਲੇ ਕਰਾਂਗਾ,
ਚਰਣਾ ਦੇ ਵਿਚ ਬਹਿ ਕੇ ਹਾਜ਼ਰੀਆਂ ਭਰਾਂਗਾ ।
ਖੁਸ਼ੀ ਚ ‘ਸਲੀਮ’ ਨੇ ਮਾਂ ਭੇਂਟ ਏਹੋ ਕਹੀ ਏ,
ਜਦੋ ਦੀ ਮਈਆ ਨੇ ਮੇਰੀ ਬਾਂਹ ਫੜ ਲਈ ਏ ॥