नी गल्ल सुण माता रत्नो

नि गल सुन माता रतनो,
सारे पिंड विच रोला काहदा पाया,
नि फकरा दी चिति लोई ते,
झूठा दाग बन्द्नामी वाला लाया,
नि गल सुन माता रतनो....

धर्म दा साहणु पुत्र बना के,
घर तू ल्याई सी शगन मना के,
नि ओह वेला याद कर ले,
जदो लाल सी तू अपना बनाया,
नि गल सुन माता रतनो.....



नोकर बना के विच तलाइया ,
बारा साल तेरियां मैं गौआ चराइया,
नी बिना धन थाहो अमिये,
तेरा सिर मथे हुकम व्जाया,
नि गल सुन माता रतनो......

ना मैं जटा दे खेत उजाड़े,
देख लै जा के लेन हुलारे,
क्यों मारे अज सहनु ठोकरा,
तेनु रता वी तरस ना आया,
नि गल सुन माता रतनो...

ना पीती लस्सी तेरी ना खादी रोटी,
चंगा होया नीत तेरी हो गई खोटी,
की तेरी साडी गल मूक गई,
मसा कर्जा माँ धर्मो दा लहियाँ,
नि गल सुन माता रतनो...

हूँ नहियो रहंदा तेरे घर च फकीरा,
शिव गुरु कहंदे बचा तोड़ जंजीरा,
हो दयोट गुफा वाजा मारदी,
सच कोमल जलंधरी सुनाया,
नि गल सुन माता रतनो
ਨੀ ਗੱਲ ਸੁਣ, ਮਾਤਾ ਰਤਨੋ ll,
ਸਾਰੇ ਪਿੰਡ ਵਿੱਚ, ਰੌਲਾ ਕਾਹਦਾ ਪਾਇਆ ll
ਨੀ ਫੱਕਰਾਂ ਦੀ, ਚਿੱਟੀ ਲੋਈ ਤੇ ll,
ਝੂਠਾ ਦਾਗ, ਬਦਨਾਮੀ ਵਾਲਾ ਲਾਇਆ,
ਨੀ ਗੱਲ ਸੁਣ ਮਾਤਾ ਰਤਨੋ,,,,,,,,,,,,,,

ਧਰਮ ਦਾ ਸਾਨੂੰ, ਪੁੱਤਰ ਬਣਾ ਕੇ,
''ਘਰ ਤੂੰ ਲਿਆਈ ਸੀ, ਸ਼ਗਨ ਮਨਾ ਕੇ'' ll
ਨੀ ਉਹ ਵੇਲਾ, ਯਾਦ ਕਰ ਲੈ ll,
ਜਦੋਂ ਲਾਲ ਸੀ ਤੂੰ, ਆਪਣਾ ਬਣਾਇਆ,
ਨੀ ਗੱਲ ਸੁਣ, ਮਾਤਾ ਰਤਨੋ,,,,,,,,,,,,,,

ਨੌਕਰ ਬਣ ਕੇ, ਵਿੱਚ ਤਲਾਈਆਂ,
''ਬਾਰਾਂ ਸਾਲ ਤੇਰੀਆਂ ਮੈਂ, ਗਊਆਂ ਚਰਾਈਆਂ'' ll
ਨੀ ਬਿਨਾਂ ਧਨ, ਥਾਹੋ ਅੰਮੀਏ ll,
ਤੇਰਾ ਸਿਰ ਮੱਥੇ, ਹੁਕਮ ਵਜਾਇਆ,
ਨੀ ਗੱਲ ਸੁਣ, ਮਾਤਾ ਰਤਨੋ,,,,,,,,,,,,,,

ਨਾ ਮੈਂ ਜੱਟਾਂ ਦੇ, ਖੇਤ ਉਜਾੜੇ,
''ਦੇਖ ਲੈ ਜਾ ਕੇ, ਲੈਣ ਹੁਲਾਰੇ'' ll
ਕਿਓਂ ਮਾਰੇ ਅੱਜ, ਸਾਨੂੰ ਠੋਕਰਾਂ ll,
ਤੈਨੂੰ ਰਤਾ ਵੀ, ਤਰਸ ਨਾ ਆਇਆ,
ਨੀ ਗੱਲ ਸੁਣ, ਮਾਤਾ ਰਤਨੋ,,,,,,,,,,,,,,

ਨਾ ਪੀਤੀ ਲੱਸੀ ਤੇਰੀ, ਨਾ ਖਾਧੀ ਰੋਟੀ,
''ਚੰਗਾ ਹੋਇਆ ਨੀਤ ਤੇਰੀ, ਹੋ ਗਈ ਖੋਟੀ'' ll
ਕਿ ਤੇਰੀ ਸਾਡੀ, ਗੱਲ ਮੁੱਕ ਗਈ ll,
ਮਸਾਂ ਕਰਜ਼ਾ ਮਾਂ, ਧਰਮੋਂ ਦਾ ਲਾਹਿਆ,
ਨੀ ਗੱਲ ਸੁਣ, ਮਾਤਾ ਰਤਨੋ,,,,,,,,,,,,,,

ਹੁਣ ਨਹੀਓਂ ਰਹਿਣਾ ਤੇਰੇ, ਘਰ 'ਚ ਫ਼ਕੀਰਾ,
''ਸ਼ਿਵ ਗੁਰੂ ਕਹਿੰਦੇ ਬੱਚਾ, ਤੋੜ ਜ਼ੰਜ਼ੀਰਾਂ'' ll
ਹੋ ਦਿਓਟ ਗੁਫਾ, ਵਾਜ਼ਾਂ ਮਾਰਦੀ ll,
ਸੱਚ ਕੋਮਲ, ਜਲੰਧਰੀ ਸੁਣਾਇਆ,
ਨੀ ਗੱਲ ਸੁਣ, ਮਾਤਾ ਰਤਨੋ,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (978 downloads)