सेवा ते सिमरन मैनु

सेवा ते सिमरन मैनु बख्शी गुरु मेरिया,
बख्शी गुरु मेरेया बख्शी गुरु मेरिया,
सेवा ते सिमरन मैनु .....

सब दियां तू झोलियाँ भरदा एह है तेरी वडयाई,
सब दाता मिल्दियाँ तेथो इस दे विच झूठ न काई,
तेरी एह शकती दाता मेरा मन मोह लिया,
सेवा ते सिमरन मैनु

सेवा ते सिमरन दाता विच शक्ति तेरी ऐ,
मेरे ते दया करी तू बिनती एहे मेरी ऐ,
ऑगन जो हो गए मेंथो बक्शी गुरु मेरेया,
सेवा ते सिमरन मैनु .....

मैं मंगता तेरे दर दा किरपा हूँ कर दाता,
सिमिरण दी दात बख्श के आपने लड़ ला दाता,
मेहरा दा साईं ऐ तू सुन ले गुरु मेरिया,
सेवा ते सिमरन मैनु .....

मेहरा दियां नजरा सतिगुरु जिस ते वी करदे हो,
सेवा ते सिमिरण सदका नरका चो कडदे हो,
हिरदे विच सतिगुरु वस जा किरपा कर मेरिया,
सेवा ते सिमरन मैनु

सब तेरे चोज न्यारे सेवक दर खड़ा पुकारे,
मैं दाता तेथो वारे चन्दन एह अर्ज गुजारे,
ऐसी तू किरपा करदे दाता तू मेरियां,
सेवा ते सिमरन मैनु

ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ll
ਬਖਸ਼ੀ ਗੁਰ ਮੇਰਿਆ, ਬਖਸ਼ੀ ਗੁਰ ਮੇਰਿਆ ll
ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ll

ਸਭ ਦੀਆਂ ਤੂੰ ਝੋਲੀਆਂ ਭਰਦਾ, "ਏਹ ਹੈ ਤੇਰੀ ਵਡਿਆਈ"
ਸਭ ਦਾਤਾਂ ਮਿਲਦੀਆਂ ਤੈਥੋਂ, "ਇਸ ਦੇ ਵਿੱਚ ਝੂਠ ਨਾ ਕਾਈ" ll
ਤੇਰੀ ਏਹ ਸ਼ਕਤੀ ਦਾਤਾ, ਮੇਰਾ ਮਨ ਮੋਹ ਲਿਆ,
ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ll

ਸੇਵਾ ਤੇ ਸਿਮਰਨ ਦਾਤਾ, "ਵਿੱਚ ਸ਼ਕਤੀ ਤੇਰੀ ਏ"
ਮੇਰੇ ਤੇ ਦਇਆ ਕਰੀਂ ਤੂੰ, "ਬਿਨਤੀ ਏਹੇ ਮੇਰੀ ਏ" ll
ਔਗਣ ਜੋ ਹੋ ਗਏ ਮੈਥੋਂ, ਬਖਸ਼ੀ ਗੁਰ ਮੇਰਿਆ,
ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ll

ਮੈਂ ਮੰਗਤਾ ਤੇਰੇ ਦਰ ਦਾ, "ਕਿਰਪਾ ਹੁਣ ਕਰ ਦਾਤਾ"
ਸਿਮਰਨ ਦੀ ਦਾਤ ਬਖਸ਼ ਕੇ, "ਆਪਣੇ ਲੜ ਲਾ ਦਾਤਾ" ll
ਮੇਹਰਾਂ ਦਾ ਸਾਈਂ ਏ ਤੂੰ, ਸੁਣ ਲੈ ਗੁਰ ਮੇਰਿਆ,  
ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ll

ਮੇਹਰਾਂ ਦੀਆਂ ਨਜ਼ਰਾਂ ਸਤਿਗੁਰ, "ਜਿਸ ਤੇ ਵੀ ਕਰਦੇ ਹੋ"
ਸੇਵਾ ਤੇ ਸਿਮਰਨ ਸਦਕਾ, ''ਨਰਕਾਂ ਚੋਂ ਕੱਢਦੇ ਹੋ" ll
ਹਿਰਦੇ ਵਿੱਚ ਸਤਿਗੁਰ ਵੱਸ ਜਾ, ਕਿਰਪਾ ਕਰ ਮੇਰਿਆ,
ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ll

ਸਭ ਤੇਰੇ ਚੋਜ਼ ਨਿਆਰੇ, "ਸੇਵਕ ਦਰ ਖੜਾ ਪੁਕਾਰੇ"
ਮੈਂ ਦਾਤਾ ਤੈਥੋਂ ਵਾਰੇ, "ਚੰਦਨ ਏਹੇ ਅਰਜ਼ ਗੁਜ਼ਾਰੇ" ll
ਐਸੀ ਤੂੰ ਕਿਰਪਾ ਕਰਦੇ, ਦਾਤਾ ਤੂੰ ਮੇਰਿਆ,
ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (956 downloads)