बिन तन्खाहों पाली

रख के माँ बिन तन्खाहो पाली,
नाथ नु रख लै माँ,
गौआ तेरियां चारियाँ करांगा,
सेवा च वक़्त गुजारेया करांगा,
मोड़ी न दर तो खाली,
नाथ नु रख ले माँ,
रख ले माँ......

सुन रतनो तेरे मेह्नियाँ दा मारेया,
नि बालक जोगी होया,
रब दा रूप सी घर तेरे आया,
बारा साल विच भेत ना पाया,
गल्ला तू कितियाँ कोड़ियां,
नि बालक जोगी होया,
सुन रतनो तेरे मेह्नीया.....

रंग दे वे  नाथ मेरे दा झंडा,
लालारियां रंग दे वे,
लाल वी रंग दे हरा वी रंग दे,
तेरा जीवा बचा लाल्लारियाँ रंग दे वे,
रंग दे वे नाथ मेरे दा झंडा.....


लोरियां ले जोगी द्वारे आ के,
तू भगता लोरियां लै,
एह लोरी माई रत्नों दुआवे,
पीठ तेरी ते पंजा लावे,
जीन भेना ते भरावा दियां जोड़ियाँ,
तू भगता लोरियां लै,
लोरियां लै जोगी द्वारे

ਰੱਖ ਲੈ ਮਾਂ, ਬਿਨ ਤਨਖਾਹੋਂ ਪਾਲੀ,
ਨਾਥ ਨੂੰ ਰੱਖ ਲੈ ਮਾਂ ll
ਗਊਆਂ ਤੇਰੀਆਂ, ਚਾਰਿਆਂ ਕਰਾਂਗਾ l
ਸੇਵਾ 'ਚ ਵਕਤ, ਗੁਜ਼ਾਰਿਆਂ ਕਰਾਂਗਾ ll
ਮੋੜੀ ਨਾ, ਦਰ ਤੋਂ ਖਾਲੀ,
ਨਾਥ ਨੂੰ ਰੱਖ ਲੈ ਮਾਂ,
ਰੱਖ ਲੈ ਮਾਂ,,,,,,,,,,,,,,,,,,

ਸੁਣ ਰਤਨੋ, ਤੇਰੇ ਮੇਹਣਿਆਂ ਦਾ ਮਾਰਿਆ,
ਨੀ ਬਾਲਕ ਜੋਗੀ ਹੋਇਆ ll
ਰੱਬ ਦਾ ਰੂਪ ਸੀ, ਘਰ ਤੇਰੇ ਆਇਆ l
ਬਾਰਾਂ ਸਾਲ ਵਿੱਚ, ਭੇਤ ਨਾ ਪਾਇਆ ll
ਗੱਲਾਂ, ਤੂੰ ਕੀਤੀਆਂ ਕੌੜੀਆਂ,
ਨੀ ਬਾਲਕ ਜੋਗੀ ਹੋਇਆ,
ਸੁਣ ਰਤਨੋ, ਤੇਰੇ ਮੇਹਣਿਆਂ,,,,,,,,,,,,,

ਰੰਗ ਦੇ ਵੇ, ਨਾਥ ਮੇਰੇ ਦਾ ਝੰਡਾ,
ਲਲਾਰੀਆਂ ਰੰਗ ਦੇ ਵੇ ll
ਲਾਲ ਵੀ ਰੰਗ ਦੇ, ਹਰਾ ਵੀ ਰੰਗ ਦੇ ll
ਤੇਰਾ, ਜੀਵੇ ਬੱਚਾ, ਲਲਾਰੀਆਂ ਰੰਗ ਦੇ ਵੇ,
ਰੰਗ ਦੇ ਵੇ, ਨਾਥ ਮੇਰੇ ਦਾ ਝੰਡਾ,,,,,,,,,,,

ਲੋਰੀਆਂ ਲੈ, ਜੋਗੀ ਦਵਾਰੇ ਆ ਕੇ,
ਤੂੰ ਭਗਤਾ ਲੋਰੀਆਂ ਲੈ ll
ਏਹ ਲੋਰੀ, ਮਾਈ ਰਤਨੋ ਦੁਆਵੇ l
ਪਿੱਠ ਤੇਰੀ ਤੇ, ਪੰਜਾ ਲਾਵੇ ll
ਜੀਣ, ਭੈਣਾਂ ਤੇ ਭਰਾਵਾਂ ਦੀਆਂ ਜੋੜੀਆਂ,
ਤੂੰ ਭਗਤਾ ਲੋਰੀਆਂ ਲੈ,
ਲੋਰੀਆਂ ਲੈ, ਜੋਗੀ ਦਵਾਰੇ,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (843 downloads)