दर्शन मंत्र बाबा बालक नाथ

जय जय बाबा बालक नाथ,
सब की डोरी तेरे हाथ,
दुष्टो का कर देवे नाश,
भगतो के रहता है साथ,
जय जय बाबा बालक नाथ,

हाथ में चिमटा पउये पैरी,
शीश पे चमकन जटा सुनेहरी,
जोगियां वाली रमज है गहरी,
थर थर दुरो कंबन वैरी,
भगतो में है तेरा वास,
जय जय बाबा .....

जो भी लग गए चरनी तेरे,
कष्ट/दुःख ओहना दे औन न नेड़े,
सुखा दे है चडन सवेरे,
आ जोगियां दर्शन दे दे,
दर्शन दे दे दर्शन दे दे,
दर्शन असा ने करने तेरे,
आ जोगियां दर्शन दे दे,
तेरे लेखे हर इक स्वास,
जय जय बाबा .....

हथ में चिमटा गल विच माला,
जोगी सोहना सिंगियाँ वाला,
मथे ते है तिलक निराला,
दर्शन पावे कर्मा वाला,
पूरी हॉवे सब दी आस,
जय जय बाबा बालक नाथ,

दुःख बखशदा दूधाधारी,
पूत बख्श्दा पौनाहारी,
बाबा जी तेरी कला न्यारी ,
ताहियो मन्दी पूजे दुनिया सारी,
सुनी कुख नु लावे भाग,
जय जय बाबा बालक नाथ,

छोटी उम्र दा बालक सोहना,
बालक सोहना है मन मोहना,
तेरे वरगा इस दुनिया ते,
ना कोई हेगा न कोई होना,
असा ने तेरा दर्शन पौना,
तेरे आगे है अरदास,
जय जय बाबा बालक नाथ,

पौन च आवे पौन दा बाली,
भगतो/बचो की करता रखवाली,
दुनिया नु तारे गौआ दा पाली,
झूलन झंडे शान निराली,
माँ लक्ष्मी दा सोहना लाल
जय जय बाबा बालक नाथ,

शिव शंकर तो वर सी पाया
दितात्रे जी नु गुरु बनाया,
बारा घड़ियाँ दे बदले सी,
बारा साल गौआ नु चराया,
लसी रोटियां कड दिखाइया
छड के शाह त्लाइया आया,
धर्म दा पूत बना के तेनु,
रत्नों माँ ने भेत न पाया,
तेरी लीला अपरंपार
जय जय बाबा बालक नाथ,

गोरख टीलियो चल के आया,
गोरख मंडली लै के आया,
बुख लगी ऐ कहन लगा ओह,
शक्ति तेरी नु अजमाया,
ओसर गौ दा दूध पिला के,
गोरख दी मंडली नु रजाया,
उड़ गया हो के मोर सवार,
जय जय बाबा बालक नाथ,

धोलगिरी पर्वत दे आये,
विच गुफा दे आसन लाये.
श्रधा नाम जो रोत चदाये
मुहो ,मंगियाँ मुरादा ओह पाये,
हर वेले ओह करदा जाप,
जय जय बाबा बालक नाथ,

जय जय बाबा भरखरी नाथ
दुष्टों का तू करता नाश,
भ्ग्तो के तू रहता साथ,
जय जय बाबा बालक नाथ,

राज छोड़ के भगवे पावे,
गोरख नाथ जी गुरु बनाये,
बाबा जी दे मगर ही आये,
बाबा जी नद कोल बिठाए,
इकठे या  ने सी नाम ध्याए,
अमर हो गया करके साथ,
जय जय बाबा बालक नाथ,




ਜੈ ਜੈ ਬਾਬਾ, ਬਾਲਕ ਨਾਥ ll
ਸਭ ਕੀ ਡੋਰੀ, ਤੇਰੇ ਹਾਥ ll
ਦੁਸ਼ਟੋਂ ਕਾ, ਕਰ ਦੇਵੇਂ ਨਾਸ਼ ll
ਭਗਤੋਂ ਕੇ, ਰਹਤਾ ਹੈ ਸਾਥ ll
ਜੈ ਜੈ ਬਾਬਾ, ਬਾਲਕ ਨਾਥ ll

ਹਾਥ ਮੇ ਚਿਮਟਾ, ਪਊਏ ਪੈਰੀਂ ll
ਸੀਸ ਪੇ ਚਮਕਣ, ਜਟਾਂ ਸੁਨਿਹਰੀ ll
ਜੋਗੀਆਂ ਵਾਲੀ, ਰਮਜ਼ ਹੈ ਗਹਿਰੀ ll
ਥਰ ਥਰ ਦੂਰੋਂ, ਕੰਬਣ ਵੈਰੀ ll
ਭਗਤੋਂ ਮੇ ਹੈ, ਤੇਰਾ ਵਾਸ ll
ਜੈ ਜੈ ਬਾਬਾ,,,,,,,,,,,,,,,

ਜੋ ਵੀ ਲੱਗ ਗਏ, ਚਰਣੀ ਤੇਰੇ ll
ਕਸ਼ਟ/ਦੁੱਖ ਉਹਨਾਂ ਦੇ, ਆਉਣ ਨਾ ਨੇੜੇ ll
ਸੁੱਖਾਂ ਦੇ ਹੈ, ਚੜਨ ਸਵੇਰੇ ll
ਆ ਜੋਗੀਆ, ਦਰਸ਼ਨ ਦੇ ਦੇ ll
ਦਰਸ਼ਨ ਦੇ ਦੇ, ਦਰਸ਼ਨ ਦੇ ਦੇ ll
ਦਰਸ਼ਨ ਅਸਾਂ ਨੇ, ਕਰਨੇ ਤੇਰੇ ll
ਆ ਜੋਗੀਆ, ਦਰਸ਼ਨ ਦੇ ਦੇ ll
ਤੇਰੇ ਲੇਖੇ, ਹਰ ਇੱਕ ਸਵਾਸ ll
ਜੈ ਜੈ ਬਾਬਾ,,,,,,,,,,,,,

ਹਾਥ ਮੇ ਚਿਮਟਾ, ਗਲ਼ ਵਿੱਚ ਮਾਲਾ ll
ਜੋਗੀ ਸੋਹਣਾ, ਸਿੰਗੀਆਂ ਵਾਲਾ ll
ਮੱਥੇ ਤੇ ਹੈ, ਤਿਲਕ ਨਿਰਾਲਾ ll
ਦਰਸ਼ਨ ਪਾਵੇ, ਕਰਮਾਂ ਵਾਲਾ ll
ਪੂਰੀ ਹੋਵੇ, ਸਭ ਦੀ ਆਸ ll
ਜੈ ਜੈ ਬਾਬਾ,,,,,,,,,,,,,,


ਦੁੱਧ ਬਖਸ਼ਦਾ, ਦੁੱਧਾਧਾਰੀ ll
ਪੁੱਤ ਬਖਸ਼ਦਾ, ਪੌਣਾਹਾਰੀ ll
ਬਾਬਾ ਜੀ ਤੇਰੀ, ਕਲਾ ਨਿਆਰੀ ll
ਤਾਂਹੀਓਂ ਮੰਨਦੀ/ਪੂਜੇ, ਦੁਨੀਆਂ ਸਾਰੀ ll
ਸੁੰਨੀ ਕੁੱਖ ਨੂੰ, ਲਾਵੇਂ ਭਾਗ ll
ਜੈ ਜੈ ਬਾਬਾ,,,,,,,,,,,,,,

ਛੋਟੀ ਉਮਰ ਦਾ, ਬਾਲਕ ਸੋਹਣਾ ll
ਬਾਲਕ ਸੋਹਣਾ, ਹੈ ਮਨਮੋਹਣਾ ll
ਤੇਰੇ ਵਰਗਾ, ਇਸ ਦੁਨੀਆਂ ਤੇ ll
ਨਾ ਕੋਈ ਹੈਗਾ, ਨਾ ਕੋਈ ਹੋਣਾ ll
ਅਸਾਂ ਨੇ ਤੇਰਾ, ਦਰਸ਼ਨ ਪਾਉਣਾ ll
ਤੇਰੇ ਅੱਗੇ, ਹੈ ਅਰਦਾਸ ll
ਜੈ ਜੈ ਬਾਬਾ,,,,,,,,,,,,,,

ਪੌਣ 'ਚ ਆਵੇ, ਪੌਣ ਦਾ ਬਾਲੀ ll
ਭਗਤੋਂ/ਬੱਚੋਂ ਕੀ, ਕਰਤਾ ਰਖਵਾਲੀ ll
ਦੁਨੀਆਂ ਨੂੰ ਤਾਰੇ, ਗਊਆਂ ਦਾ ਪਾਲੀ ll
ਝੂਲਣ ਝੰਡੇ, ਸ਼ਾਨ ਨਿਰਾਲੀ ll
ਮਾਂ ਲਕਸ਼ਮੀ ਦਾ, ਸੋਹਣਾ ਲਾਲ ll
ਜੈ ਜੈ ਬਾਬਾ,,,,,,,,,,,,,,

ਸ਼ਿਵ ਸ਼ੰਕਰ ਤੋਂ, ਵਰ ਸੀ ਪਾਇਆ ll
ਦਿੱਤਾਤ੍ਰੇ ਜੀ ਨੂੰ, ਗੁਰੂ ਬਣਾਇਆ ll
ਬਾਰਾਂ ਘੜੀਆਂ, ਦੇ ਬਦਲੇ ਸੀ ll
ਬਾਰਾਂ ਸਾਲ, ਗਊਆਂ ਨੂੰ ਚਰਾਇਆ ll
ਲੱਸੀ ਰੋਟੀਆਂ, ਕੱਢ ਦਿਖਾਈਆਂ ll
ਛੱਡ ਕੇ ਸ਼ਾਹ,ਤਲਾਈਆਂ ਆਇਆ ll
ਧਰਮ ਦਾ ਪੁੱਤ, ਬਣਾ ਕੇ ਤੈਨੂੰ ll
ਰਤਨੋ ਮਾਂ ਨੇ, ਭੇਤ ਨਾ ਪਾਇਆ ll
ਤੇਰੀ ਲੀਲਾ, ਅਪਰੰਪਾਰ ll
ਜੈ ਜੈ ਬਾਬਾ,,,,,,,,,,,,,,

ਗੋਰਖ ਟਿਲਿਓਂ, ਚੱਲ ਕੇ ਆਇਆ ll
ਗੋਰਖ ਮੰਡਲੀ, ਲੈ ਕੇ ਆਇਆ ll
ਭੁੱਖ ਲੱਗੀ ਏ, ਕਹਿਣ ਲੱਗਾ ਓਹ ll
ਸ਼ਕਤੀ ਤੇਰੀ, ਨੂੰ ਅਜ਼ਮਾਇਆ ll
ਔਂਸਰ ਗਊ ਦਾ, ਦੁੱਧ ਪਿਲਾ ਕੇ ll
ਗੋਰਖ ਦੀ, ਮੰਡਲੀ ਨੂੰ ਰਜਾਇਆ ll
ਉੱਡ ਗਿਆ ਹੋ ਕੇ, ਮੋਰ ਸਵਾਰ ll
ਜੈ ਜੈ ਬਾਬਾ,,,,,,,,,,,,,,

ਧੌਲਗਿਰੀ, ਪਰਬਤ ਤੇ ਆਏ ll
ਵਿੱਚ ਗੁਫਾ ਦੇ, ਆਸਣ ਲਾਏ ll
ਸ਼ਰਧਾ ਨਾਲ ਜੋ, ਰੋਟ ਚੜ੍ਹਾਏ ll
ਮੂੰਹੋਂ ਮੰਗੀਆਂ, ਮੁਰਾਦਾਂ ਓਹ ਪਾਏ ll
ਸੋਹਣੀ ਪੱਟੀ, ਵਾਲਾ ਗਾਏ ll
ਹਰ ਵੇਲੇ ਓਹ, ਕਰਦਾ ਜਾਪ ll
ਜੈ ਜੈ ਬਾਬਾ,,,,,,,,,,,,,,

ਜੈ ਜੈ ਬਾਬਾ, ਭਰਥਰੀ ਨਾਥ ll
ਦੁਸ਼ਟੋਂ ਕਾ ਤੂੰ, ਕਰਤਾ ਨਾਸ਼ ll
ਭਗਤੋਂ ਕੇ ਤੂੰ, ਰਹਤਾ ਸਾਥ ll
ਜੈ ਜੈ ਬਾਬਾ, ਭਰਥਰੀ ਨਾਥ ll

ਰਾਜ ਛੋੜ ਕੇ, ਭਗਵੇਂ ਪਾਏ ll
ਗੋਰਖ ਨਾਥ ਜੀ, ਗੁਰੂ ਬਣਾਏ ll
ਬਾਬਾ ਜੀ ਦੇ, ਮਗਰ ਹੀ ਆਏ ll
ਬਾਬਾ ਜੀ ਨੇ, ਕੋਲ ਬਿਠਾਏ ll
ਇਕੱਠਿਆਂ ਨੇ ਸੀ, ਨਾਮ ਧਿਆਏ ll
ਅਮਰ ਹੋ ਗਿਆ, ਕਰਕੇ ਸਾਥ ll
ਜੈ ਜੈ ਬਾਬਾ, ਭਰਥਰੀ ਨਾਥ ll
ਜੈ ਜੈ ਬਾਬਾ,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (852 downloads)