घर विच अलख जगा गया

घर विच अलख जगा गया नि माँ,
इक छोटा जेहा बालक,
छोटा जेहा बालक नन्ना जेहा बालक,
घर विच अलख जगा गया ...

माँ रतनो दा लाल प्यारा,
गौआ दा ओह लगदा ग्वाला,
गले विच सिंग्नी पा गया नि माँ,
इक छोटा जेहा बालक,
घर विच अलख जगा गया

मोरा दी मैं करदा सवारी,
ना उसदा है पौनाहारी,
बाबा बालक नाथ बता गया नि माँ,
इक छोटा जेहा बालक,
घर विच अलख जगा गया

मैं पूछिया तू खांदा की आ,
मैं पूछिया तू पींदा की आ,
मीठा जेहा रोट बता गया नि माँ,
इक छोटा जेहा बालक,
घर विच अलख जगा गया

चेत महीने ओहदे लगदे ने मेले,
दूर ते यात्रु आयी छेलू बजेरदे,
इंज ओह विच मंदिर बुला गया नि माँ,
इक छोटा जेहा बालक,
घर विच अलख जगा गया

अंग विच थुड ओहने सारे लाइ आ,
बोड थले बह के ओहने ताड़ी लगाई आ,
बोहड़ विच रोटियां छुपा गया नि माँ,
इक छोटा जेहा बालक,
घर विच अलख जगा गया


ਘਰ ਵਿੱਚ ਅਲਖ, ਜਗਾ ਗਿਆ ਨੀ ਮਾਂ,
ਇੱਕ ਛੋਟਾ ਜੇਹਾ ਬਾਲਕ ll
ਛੋਟਾ ਜੇਹਾ ਬਾਲਕ, ਨੰਨ੍ਹਾ ਜੇਹਾ ਬਾਲਕ ll
ਘਰ ਵਿੱਚ ਅਲਖ ਜਗਾ,,,,,,,,,,,,

ਮਾਂ ਰਤਨੋ ਦਾ, ਲਾਲ ਪਿਆਰਾ ll
ਗਊਆਂ ਦਾ ਓਹ, ਲੱਗਦਾ ਗਵਾਲਾ ll
ਗਲ਼ੇ ਵਿੱਚ ਸਿੰਗੀ, ਪਾ ਗਿਆ ਨੀ ਮਾਂ,
ਇੱਕ ਛੋਟਾ ਜੇਹਾ ਬਾਲਕ l
ਛੋਟਾ ਜੇਹਾ ਬਾਲਕ, ਨਿੱਕਾ ਜੇਹਾ ਬਾਲਕ l
ਘਰ ਵਿੱਚ ਅਲਖ ਜਗਾ,,,,,,,,,,,,

ਮੋਰਾਂ ਦੀ ਸੈਂ, ਕਰਦਾ ਸਵਾਰੀ ll
ਨਾਂਅ ਉਸਦਾ ਹੈ, ਪੌਣਾਹਾਰੀ/ਦੁੱਧਾਧਾਰੀ ll
ਬਾਬਾ ਬਾਲਕ ਨਾਥ, ਬਤਾ ਗਿਆ ਨੀ ਮਾਂ,
ਇੱਕ ਛੋਟਾ ਜੇਹਾ ਬਾਲਕ l
ਛੋਟਾ ਜੇਹਾ ਬਾਲਕ, ਨਿੱਕਾ ਜੇਹਾ ਬਾਲਕ l
ਘਰ ਵਿੱਚ ਅਲਖ ਜਗਾ,,,,,,,,,,,,

ਮੈਂ ਪੁੱਛਿਆ ਤੂੰ, ਖਾਂਦਾ ਕੀ ਐਂ ll
ਮੈਂ ਪੁੱਛਿਆ ਤੂੰ, ਪੀਂਦਾ ਕੀ ਐਂ ll
ਮਿੱਠਾ ਜੇਹਾ ਰੋਟ, ਬਤਾ ਗਿਆ ਨੀ ਮਾਂ,
ਇੱਕ ਛੋਟਾ ਜੇਹਾ ਬਾਲਕ l
ਛੋਟਾ ਜੇਹਾ ਬਾਲਕ, ਨਿੱਕਾ ਜੇਹਾ ਬਾਲਕ l
ਘਰ ਵਿੱਚ ਅਲਖ ਜਗਾ,,,,,,,,,,,,


ਚੇਤ ਮਹੀਨੇ ਓਹਦੇ, ਲੱਗਦੇ ਨੇ ਮੇਲੇ ll
ਦੂਰ ਤੇ ਯਾਤਰੂ ਆਈ, ਛੇਲੂ ਬਜੇਰਦੇ ll
ਇੰਝ ਓਹ ਵਿੱਚ ਮੰਦਿਰ, ਬੁਲਾ ਗਿਆ ਨੀ ਮਾਂ,
ਇੱਕ ਛੋਟਾ ਜੇਹਾ ਬਾਲਕ l
ਛੋਟਾ ਜੇਹਾ ਬਾਲਕ, ਨਿੱਕਾ ਜੇਹਾ ਬਾਲਕ l
ਘਰ ਵਿੱਚ ਅਲਖ ਜਗਾ,,,,,,,,,,,,

ਅੰਗ ਵਿੱਚ ਧੂੜ ਓਹਨੇ, ਸਾਰੇ ਲਾਈ ਐ ll
ਬੜ੍ਹ ਥੱਲੇ ਬਹਿ ਕੇ ਓਹਨੇ, ਤਾੜੀ ਲਗਾਈ ਐ ll
ਬੋਹੜ ਵਿੱਚ ਰੋਟੀਆਂ, ਛੁਪਾ ਗਿਆ ਨੀ ਮਾਂ,
ਇੱਕ ਛੋਟਾ ਜੇਹਾ ਬਾਲਕ l
ਛੋਟਾ ਜੇਹਾ ਬਾਲਕ, ਨਿੱਕਾ ਜੇਹਾ ਬਾਲਕ l
ਘਰ ਵਿੱਚ ਅਲਖ ਜਗਾ,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (793 downloads)