खाली हथ आया सी

मेरी मेरी करके बंदेया जनम अनमोल गवा बैठा,
अगा तेरे नेड़े आइयाँ मोह जीया विच पा बेठा,
एहना सारे जिया चो तेरे नाल किसे नही जाना ,
खाली हथ आया सी .......

मोह माया दे जाल च फस के कारू माया जोड़ गया,
आखिर वेले खाली तुर गया जोगी माया छोड़ गया,
ना कर मन आया तू नाम जप सचखंड नु जे जाना,
खाली हथ आया सी .......

मात पिता ते धिया पुत्र लोड पई कम आउंदे ना,
जदों बुडापा सिर ते आवे कोई वी साथ निभाउंदे ना,
जद बंदे मर जाना छेती जिथे टिकाना,
खाली हथ आया सी .......


होंन सलामा तकड़े नु सब नेड़े हो के बेहंदे ने,
जद आउंदी बिपता बंदे ते सार सजन ना लेंदे ने,
तेनु पता नही लगना कदों एहे बीत जावेगा भाना,
खाली हथ आया सी .......

आखिर नु तुर जाना एथो दुनिया रहन बसेरा ऐ,
खाली हथ सब जग आया न तेरा ना मेरा ऐ,
इस जींद निमानी ने इक दिन लुन वांग खुर जाना,
खाली हथ आया सी .......

(ਨਾਂਗੇ ਆਵਣ, ਨਾਂਗੇ ਜਾਣਾ, ਕੋਈ ਨਾ ਰਹੇ, ਰਾਜਾ ਰਾਣਾ)
ਖਾਲੀ ਹੱਥ ਆਇਆ ਸੀ, ਬੰਦਿਆਂ ਖਾਲੀ ਤੂੰ ਤੁਰ ਜਾਣਾ ll
*ਮੇਰੀ ਮੇਰੀ ਕਰਦਾ ਏ, ਕਾਹਤੋਂ ਮੇਰਾ ਕਰਦਾ ਏ,
ਤੇਰਾ ਐਥੇ ਨਹੀਂ ਟਿਕਾਣਾ,
ਖਾਲੀ ਹੱਥ ਆਇਆ ਸੀ,,,,,,,,,,,,,,,,,

ਮੇਰੀ ਮੇਰੀ ਕਰਕੇ ਬੰਦਿਆ, ''ਜਨਮ ਅਨਮੋਲ ਗਵਾ ਬੈਠਾ'' ll
ਅੱਗਾ ਤੇਰੇ ਨੇੜੇ ਆਇਆ, "ਮੋਹ ਜੀਆਂ ਵਿੱਚ ਪਾ ਬੈਠਾ" l
ਇਹਨਾਂ ਸਾਰੇ ਜੀਆਂ ਚੋਂ ll, ਤੇਰੇ ਨਾਲ ਕਿਸੇ ਨਹੀਂ ਜਾਣਾ,
ਖਾਲੀ ਹੱਥ ਆਇਆ ਸੀ,,,,,,,,,,,,,,,,,,

ਮੋਹ ਮਾਇਆ ਦੇ ਜਾਲ 'ਚ ਫੱਸ ਕੇ, "ਕਾਰੂ ਮਾਇਆ ਜੋੜ ਗਿਆ" ll
ਆਖ਼ਿਰ ਵੇਲੇ ਖ਼ਾਲੀ ਤੁਰ ਗਿਆ, "ਜੋੜੀ ਮਾਇਆ ਛੋੜ ਗਿਆ" l
ਨਾ ਕਰ ਮਨ ਆਈਆਂ ਤੂੰ ll, ਨਾਮ ਜੱਪ ਸੱਚਖੰਡ ਨੂੰ ਜੇ ਜਾਣਾ,
ਖਾਲੀ ਹੱਥ ਆਇਆ ਸੀ,,,,,,,,,,,,,,,,,,

ਮਾਤ ਪਿਤਾ ਤੇ ਧੀਆਂ ਪੁੱਤਰ, "ਲੋੜ ਪਈ ਕੰਮ ਆਉਂਦੇ ਨਾ" ll
ਜਦੋਂ ਬੁਢੇਪਾ ਸਿਰ ਤੇ ਆਵੇ, "ਕੋਈ ਵੀ ਸਾਥ ਨਿਭਾਉਂਦੇ ਨਾ" l
ਜਦ ਬੰਦੇ ਮਰ ਜਾਣਾ ll, ਛੇਤੀ ਕੱਢੋ ਜਿੱਥੇ ਟਿਕਾਣਾ,
ਖਾਲੀ ਹੱਥ ਆਇਆ ਸੀ,,,,,,,,,,,,,,,,,,

ਹੋਣ ਸਲਾਮਾਂ ਤੱਕੜੇ ਨੂੰ ਸਭ, "ਨੇੜੇ ਹੋ ਕੇ ਬਹਿੰਦੇ ਨੇ" ll
ਜਦ ਆਉਂਦੀ ਬਿਪਤਾ ਬੰਦੇ ਤੇ, "ਸਾਰ ਸੱਜਣ ਨਾ ਲੈਂਦੇ ਨੇ" l
ਤੈਨੂੰ ਪਤਾ ਨਹੀਂ ਲੱਗਣਾ ll, ਕਦੋਂ ਏਹੇ ਬੀਤ ਜਾਵੇਗਾ ਭਾਣਾ,
ਖਾਲੀ ਹੱਥ ਆਇਆ ਸੀ,,,,,,,,,,,,,,,,,,

ਆਖ਼ਿਰ ਨੂੰ ਤੁਰ ਜਾਣਾ ਐਥੋਂ, ''ਦੁਨੀਆਂ ਰਹਿਣ ਬਸੇਰਾ ਏ'' ll
ਖਾਲੀ ਹੱਥੀ ਸਭ ਜੱਗ ਆਇਆ, "ਨਾ ਤੇਰਾ ਨਾ ਮੇਰਾ ਏ" ll
ਇਸ ਜਿੰਦ ਨਿਮਾਣੀ ਨੇ ll, ਇਕ ਦਿਨ ਲੂਣ ਵਾਂਗ ਖ਼ੁਰ ਜਾਣਾ,
ਖਾਲੀ ਹੱਥ ਆਇਆ ਸੀ,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (840 downloads)