चिठियाँ प्रेम दियाँ

दर्शन नु दिल तरस रह ऐ,
मछली वांगु तड़फ रहा ऐ
नीर छमा छम बरस रहा ऐ प्रेम घटा चड आइयाँ,
चिठियाँ प्रेम दियाँ लिख सतिगुरु वल पाइयां,

करदे मन दे दूर हनेरे बख्श देई सब अवगुण मेरे,
किते ने मैं पाप वथेरे अरजा आन सुनाईयाँ,
चिठियाँ प्रेम दियाँ ....

ममता ने मन मैला करियां माया ने हंकार है भरेया,
नाम बिना ना जावे भरेया चाबियाँ आप ग्वाइया,
चिठियाँ प्रेम दियाँ

सतिगुरु मेरी नाव पुरानी भव सागर दा गहरा पानी,
लंगियाँ न जावे बिन पानी बेड़ियाँ आप डूबाइया,
चिठियाँ प्रेम दियाँ ......

ढल गई उमर जवानी सारी दुर्बल हो गई जान प्यारी,
अज कल करदियाँ उम्र गुजारी कितियाँ काल च्दाइया,
चिठियाँ प्रेम दियाँ .....

ਦਰਸ਼ਨ ਨੂੰ ਦਿਲ, "ਤਰਸ ਰਿਹਾ ਏ"
ਮੱਛਲੀ ਵਾਂਗੂ, "ਤੜਫ ਰਿਹਾ ਏ" ll,,
ਨੀਰ ਛੰਮਾ-ਛੰਮ, ਬਰਸ ਰਿਹਾ ਏ, ਪ੍ਰੇਮ ਘਟਾ ਚੜ੍ਹ ਆਈਆਂ,,,
ਚਿੱਠੀਆਂ ਪ੍ਰੇਮ ਦੀਆਂ, ਲਿੱਖ ਸਤਿਗੁਰ ਵੱਲ ਪਾਈਆਂ xll

ਕਰਦੇ ਮਨ ਦੇ, ਦੂਰ ਹਨੇਰੇ, "ਬਖ਼ਸ਼ ਦੇਈਂ ਸਭ, ਅਵਗੁਣ ਮੇਰੇ" ll
ਕੀਤੇ ਨੇ ਮੈਂ, ਪਾਪ ਵਥੇਰੇ, ਅਰਜ਼ਾਂ ਆਣ ਸੁਣਾਈਆਂ,,,
ਚਿੱਠੀਆਂ ਪ੍ਰੇਮ ਦੀਆਂ, ਲਿੱਖ ਸਤਿਗੁਰ ਵੱਲ ਪਾਈਆਂ xll

ਮਮਤਾ ਨੇ ਮਨ, ਮੈਲਾ ਕਰਿਆ "ਮਾਇਆ ਨੇ, ਹੰਕਾਰ ਹੈ ਭਰਿਆ" ll
ਨਾਮ ਬਿਨਾ ਨਾ, ਜਾਵੇ ਤਰਿਆ, ਚਾਬੀਆਂ ਆਪ ਗਵਾਈਆਂ,,,
ਚਿੱਠੀਆਂ ਪ੍ਰੇਮ ਦੀਆਂ, ਲਿੱਖ ਸਤਿਗੁਰ ਵੱਲ ਪਾਈਆਂ xll

ਸਤਿਗੁਰ ਮੇਰੀ, ਨਾਵ੍ਹ ਪੁਰਾਣੀ, "ਭਵ ਸਾਗਰ ਦਾ, ਗਹਿਰਾ ਪਾਣੀ" ll
ਲੰਘਿਆਂ ਨਾ, ਜਾਵੇ ਬਿਨ ਪਾਣੀ, ਬੇੜੀਆਂ ਆਪ ਡੁਬਾਈਆਂ,,,
ਚਿੱਠੀਆਂ ਪ੍ਰੇਮ ਦੀਆਂ, ਲਿੱਖ ਸਤਿਗੁਰ ਵੱਲ ਪਾਈਆਂ xll

ਢੱਲ ਗਈ ਉਮਰ, ਜਵਾਨੀ ਸਾਰੀ, ਦੁਰਬਲ਼ ਹੋ ਗਈ, ਜਾਨ ਪਿਆਰੀ" ll
ਅੱਜ ਕੱਲ ਕਰਦਿਆਂ, ਉਮਰ ਗੁਜ਼ਾਰੀ, ਕੀਤੀਆਂ ਕਾਲ ਚੜ੍ਹਾਈਆਂ,,,
ਚਿੱਠੀਆਂ ਪ੍ਰੇਮ ਦੀਆਂ, ਲਿੱਖ ਸਤਿਗੁਰ ਵੱਲ ਪਾਈਆਂ xll

ਦਰਸ਼ਨ ਨੂੰ ਦਿਲ, "ਤਰਸ ਰਿਹਾ ਏ"
ਮੱਛਲੀ ਵਾਂਗੂ, "ਤੜਫ ਰਿਹਾ ਏ" ll,,
ਨੀਰ ਛੰਮਾ-ਛੰਮ, ਬਰਸ ਰਿਹਾ ਏ, ਪ੍ਰੇਮ ਘਟਾ ਚੜ੍ਹ ਆਈਆਂ,,,
ਚਿੱਠੀਆਂ ਪ੍ਰੇਮ ਦੀਆਂ, ਲਿੱਖ ਸਤਿਗੁਰ ਵੱਲ ਪਾਈਆਂ xll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (891 downloads)