शिव दा तू मस्त मलंग

आ जा शिव नाम वाली पी लै भंग भगता,
बन शिव दा तू मस्त मलंग भगता,

शिव जी दा नाम जेहडा सचे मनो लेनदा ऐ,
मेरा भोले नाथ ओहदी झोली भर देंदा ऐ,
मन अपने नु भगती च रंग भगता,
बन शिव दा तू मस्त मलंग भगता,

मस्ती दे विच जदो भोले नाथ आउंदा ऐ,
भगता ते रेहमता दा मीह बरसाऊनदा ऐ,
दिल खोल के तू शिव जी तो मंग भगता,
बन शिव दा तू मस्त मलंग भगता,

कर्मजीत जगी वांगु तू वी तर जावेंगा,
बेजी दे सलीम वांगु नच नच गावेगा,
आ जा सिख लै तू मंगन दा ढंग भगता

*ਆ ਜਾ ਸ਼ਿਵ ਨਾਮ ਵਾਲੀ, ਪੀ ਲੈ ਭੰਗ ਭਗਤਾ ll
ਬਣ ਸ਼ਿਵ ਦਾ ਤੂੰ ਮਸਤ, ਮਲੰਗ ਭਗਤਾ ll

ਸ਼ਿਵ ਜੀ ਦਾ ਨਾਮ ਜੇਹੜਾ, ਸੱਚੇ ਮਨੋਂ ਲੈਂਦਾ ਏ l
ਮੇਰਾ ਭੋਲੇ ਨਾਥ ਓਹਦੀ, ਝੋਲੀ ਭਰ ਦੇਂਦਾ ਏ ll
*ਮਨ ਆਪਣੇ ਨੂੰ, ਭਗਤੀ 'ਚ ਰੰਗ ਭਗਤਾ ll,
ਬਣ ਸ਼ਿਵ ਦਾ ਤੂੰ ਮਸਤ, ਮਲੰਗ ਭਗਤਾ ll

ਮਸਤੀ ਦੇ ਵਿੱਚ ਜਦੋਂ, ਭੋਲੇ ਨਾਥ ਆਉਂਦਾ ਏ l
ਭਗਤਾਂ ਤੇ ਰਹਿਮਤਾਂ ਦਾ, ਮੀਂਹ ਬਰਸਾਉਂਦਾ ਏ ll
*ਦਿਲ ਖੋਲ ਕੇ ਤੂੰ, ਸ਼ਿਵ ਜੀ ਤੋਂ ਮੰਗ ਭਗਤਾ ll,
ਬਣ ਸ਼ਿਵ ਦਾ ਤੂੰ ਮਸਤ, ਮਲੰਗ ਭਗਤਾ ll

ਕਰਮਜੀਤ ਜੱਗੀ ਵਾਂਗੂ, ਤੂੰ ਵੀ ਤਰ ਜਾਵੇਂਗਾ l
ਬੈਜੀ ਦੇ ਸਲੀਮ ਵਾਂਗੂ, ਨੱਚ ਨੱਚ ਗਾਵੇਂਗਾ ll
ਆ ਜਾ ਸਿੱਖ ਲੈ ਤੂੰ, ਮੰਗਣ ਦਾ ਢੰਗ ਭਗਤਾ ll,
ਬਣ ਸ਼ਿਵ ਦਾ ਤੂੰ ਮਸਤ, ਮਲੰਗ ਭਗਤਾ ll
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (794 downloads)