मैं सिद्ध जोगी दे लढ़ लगी

सुन फरयाद मेरे जोगी ते मेरी अर्जी सुनी कन करके,
उस बेड़ी नु खतरा की ऐ ओह जिथे आप खड़े वंझ फडके,

मैं सिद्ध जोगी दे लड़ लगी आ मेरे तो गम परे रहंदे,
मैं पौनाहारी दे लड़ लगी आ मेरे तो गम परे रहंदे,
मेरी आसा उमीदा दे सदा बूटे हरे रहंदे,
मैं सिद्ध जोगी दे लड़......

मैं सच आखा सिद्ध जोगी ने मेरे तो कुझ न लोकेया ऐ,
मैं जो मंगेया मैं जो चाहा मेरी झोली विच पाया ऐ,
तरसदे सी कदे ली ते हूँ पले भरे रहंदे,
मैं सिद्ध जोगी दे लड़......

कदे तंगियाँ मुसीबता ने मेरे घर लाया सी डेरा.
जोगी दर जद तो आये हां कोई कम अडिया ना मेरा,
जो जोगी दे बन जांदे ने ओहना तो दुःख परे रहंदे,
मैं सिद्ध जोगी दे लड़......

बिना पतवार दे मेरी बेडी नु बने लाया ऐ,
माता रतनो दे पाली ने मेरे ते कर्म कमाया ऐ,
नाम दी मस्ती जो डूबदे हमेशा ओह तरे रहंदे,
मैं सिद्ध जोगी दे लड़......

एह दुनिया जो भी केह्न्दी ऐइस नु कहंदी रहन देयो,
रोपड़ दे किंदे दीपक नु जोगी दे चरनी बहिन देयो,
सदा लई जीन ओह लोकी जो इसदे दर मरे रहंदे,
मैं सिद्ध जोगी दे लड़......

 
ਸੁਣ ਫਰਿਆਦ, ਮੇਰੇ ਜੋਗੀ, ਤੇ ਮੇਰੀ ਅਰਜ਼ ਸੁਣੀ, ਕੰਨ ਕਰਕੇ l
ਉਸ ਬੇੜੀ ਨੂੰ, ਖ਼ਤਰਾ ਕੀ ਏ, ਓਹ ਜਿੱਥੇ ਆਪ ਖੜੇ, ਵੰਝ ਫੜ੍ਹਕੇ l

ਮੈਂ ਸਿੱਧ ਜੋਗੀ, ਦੇ ਲੜ੍ਹ ਲੱਗੀ ਆਂ, ਮੇਰੇ ਤੋਂ ਗਮ, ਪਰੇ ਰਹਿੰਦੇ l
ਮੈਂ ਪੌਣਾਹਾਰੀ ਦੇ ਲੜ੍ਹ ਲੱਗੀ ਆਂ, ਮੇਰੇ ਤੋਂ ਗਮ, ਪਰੇ ਰਹਿੰਦੇ l
ਮੇਰੀ ਆਸਾਂ, ਉਮੀਦਾਂ ਦੇ l ਸਦਾ, ਬੂਟੇ ਹਰੇ ਰਹਿੰਦੇ,,,,
ਮੈਂ ਸਿੱਧ ਜੋਗੀ/ਪੌਣਾਹਾਰੀ ਦੇ ਲੜ੍ਹ,,,,,,,,,,,,,,,,,,,,,,,,,

ਮੈਂ ਸੱਚ ਆਖਾਂ, ਸਿੱਧ ਜੋਗੀ ਨੇ ਮੇਰੇ ਤੋਂ, ਕੁਝ ਨਾ ਲਕੋਇਆ ਏ l
ਮੈਂ ਜੋ ਮੰਗਿਆਂ, ਮੈਂ ਜੋ ਚਾਹਿਆ ਮੇਰੀ ਝੋਲੀ, ਵਿੱਚ, ਪਾਇਆ ਏ l
ਤਰਸਦੇ ਸੀ, ਕਦੇ ਜਿਸ ਲਈ l ਤੇ ਹੁਣ, ਪੱਲੇ ਭਰੇ ਰਹਿੰਦੇ,,,,
ਮੈਂ ਸਿੱਧ ਜੋਗੀ/ਪੌਣਾਹਾਰੀ ਦੇ ਲੜ੍ਹ,,,,,,,,,,,,,,,,,,,,,,,,,F

ਕਦੇ ਤੰਗੀਆਂ, ਮੁਸੀਬਤਾਂ ਨੇ ਮੇਰੇ ਘਰ, ਲਾਇਆ ਸੀ ਡੇਰਾ l
ਜੋਗੀ ਦਰ, ਜਦ ਤੋਂ ਆਏ ਹਾਂ ਕੋਈ ਕੰਮ, ਅੜਿਆ ਨਾ ਮੇਰਾ l
ਜੋ ਜੋਗੀ ਦੇ, ਬਣ ਜਾਂਦੇ ਨੇ l ਉਹਨਾਂ ਤੋਂ, ਦੁੱਖ ਪਰੇ ਰਹਿੰਦੇ,,,,
ਮੈਂ ਸਿੱਧ ਜੋਗੀ/ਪੌਣਾਹਾਰੀ ਦੇ ਲੜ੍ਹ,,,,,,,,,,,,,,,,,,,,,,,,,F

ਬਿਨਾਂ ਪਤਵਾਰ ਦੇ, ਮੇਰੀ ਬੇੜੀ ਨੂੰ, ਬੰਨ੍ਹੇ ਲਾਇਆ ਏ l
ਮਾਤਾ ਰਤਨੋ, ਦੇ ਪਾਲੀ ਨੇ ਮੇਰੇ ਤੇ, ਕਰਮ ਕਮਾਇਆ ਏ l
ਨਾਮ ਦੀ, ਮਸਤੀ ਜੋ ਡੁੱਬਦੇ l ਹਮੇਸ਼ਾ, ਓਹ ਤਰੇ ਰਹਿੰਦੇ,,,,
ਮੈਂ ਸਿੱਧ ਜੋਗੀ/ਪੌਣਾਹਾਰੀ ਦੇ ਲੜ੍ਹ,,,,,,,,,,,,,,,,,,,,,,,,,F

ਏਹ ਦੁਨੀਆਂ, ਜੋ ਵੀ ਕਹਿੰਦੀ ਐ ਇਸ ਨੂੰ, ਕਹਿੰਦੀ ਰਹਿਣ ਦਿਓ l
ਰੋਪੜ ਦੇ, ਕਿੰਦੇ ਦੀਪਕ ਨੂੰ ਜੋਗੀ ਦੇ, ਚਰਣੀ ਬਹਿਣ ਦਿਓ l
ਸਦਾ ਲਈ, ਜੀਣ ਓਹ ਲੋਕੀਂ l ਜੋ ਇਸਦੇ, ਦਰ ਮਰੇ ਰਹਿੰਦੇ,,,,
ਮੈਂ ਸਿੱਧ ਜੋਗੀ/ਪੌਣਾਹਾਰੀ ਦੇ ਲੜ੍ਹ,,,,,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (1111 downloads)