हुन तारो वेला तारण दा,
सबना दे कश्त निवारण दा,
तेरा चिमटे वालियां साइयां नाम धियाया,
तेरे मस्त मलंगां ने धूणा लाया
एह चरण गंगा जो वगदी ऐ
सबना नु चंगी लगदी ऐ,
जो इस पानी विच न्हाउंदे ने,
ओह दुःख दिलदर लाहुंदे ने,
किता इश्नान जिह्नी सदा सुख पाया,
तेरे मस्त मलंगां ने धूणा लाया ,
जद चेत महिना आ जांदा,
भगता दा मन हरषा जांदा,
संग चलके पंजाबियों आउंदे ने,
एथे आ के धुना लौंडे ने,
तेरी एह भबुती ने सदा दुःख लाया,
तेरे मस्त मलंगां ने धूणा लाया
आ बाबा पौनाहारी जी,
तेरी हर कला नियारी जी,
तू सर्व कला पर पूरण ऐ,
शक्ति भगती विच पूरण ऐ.
टतू ओह बख्शेया ऐ जीने जो चाहेया,
तेरे मस्त मलंगां ने धूणा लाया
तेनु तेरे भगत बुलाउंदे ने,
तेरा दर्शन करना चाहुंदे ने,
भगता ते कर्म कमा बाबा,
धुनें ते हाजरी ला बाबा,
घुला सरिहाले दा तेरे दर आया
तेरे मस्त मलंगां ने धूणा लाया
ਹੁਣ ਤਾਰੋ ਵੇਲਾ, ਤਾਰਣ ਦਾ,
ਸਭਨਾਂ ਦੇ ਕਸ਼ਟ, ਨਿਵਾਰਣ ਦਾ ll,,
ਤੇਰਾ ਚਿਮਟੇ ਵਾਲਿਆਂ ਸਾਂਈਆਂ, 'ਨਾਮ ਧਿਆਇਆ ll'
ਤੇਰੇ ਮਸਤ ਮਲੰਗਾ ਨੇ ll 'ਧੂਣਾ ਲਾਇਆ ll'--ll
ਇਹ ਚਰਨ ਗੰਗਾ ਜੋ, ਵੱਗਦੀ ਏ,
ਸਭਨਾਂ ਨੂੰ ਚੰਗੀ, ਲੱਗਦੀ ਏ l
ਜੋ ਇਸ ਪਾਣੀ ਵਿੱਚ, ਨਹਾਉਂਦੇ ਨੇ l
ਓਹ ਦੁੱਖ ਦਲਿੱਦਰ, ਲਾਹੁੰਦੇ ਨੇ l
ਕੀਤਾ ਇਸ਼ਨਾਨ ਜਿਨ੍ਹੀ, 'ਸਦਾ ਸੁੱਖ ਪਾਇਆ ll'
ਤੇਰੇ ਮਸਤ ਮਲੰਗਾ ਨੇ ll ਧੂਣਾ,,,,,,,,,,,
ਜਦ ਚੇਤ ਮਹੀਨਾ, ਆ ਜਾਂਦਾ,
ਭਗਤਾਂ ਦਾ ਮਨ, ਹਰਸ਼ਾ ਜਾਂਦਾ l
ਸੰਗ ਚੱਲਕੇ ਪੰਜਾਬੋਂ, ਆਉਂਦੇ ਨੇ l
ਏਥੇ ਆ ਕੇ ਧੂਣਾ, ਲਾਉਂਦੇ ਨੇ l
ਤੇਰੀ ਏਸ ਭਬੂਤੀ ਨੇ, 'ਸਦਾ ਦੁੱਖ ਲਾਹਿਆ ll'
ਤੇਰੇ ਮਸਤ ਮਲੰਗਾ ਨੇ ll ਧੂਣਾ,,,,,,,,,,,
ਐ ਬਾਬਾ, ਪੌਣਹਾਰੀ ਜੀ,
ਤੇਰੀ ਹਰ ਕਲਾ, ਨਿਆਰੀ ਜੀ l
ਤੂੰ ਸਰਵ ਕਲਾ, ਪਰ-ਪੂਰਨ ਏ l
ਸ਼ਕਤੀ ਭਗਤੀ ਵਿੱਚ, ਪੂਰਨ ਏ l
ਤੂੰ ਓਹੀ ਬਖਸ਼ਿਆ ਏ, 'ਜਿੰਨ੍ਹੀ ਜੋ ਚਾਹਿਆ ll'
ਤੇਰੇ ਮਸਤ ਮਲੰਗਾ ਨੇ ll ਧੂਣਾ,,,,,,,,,,,
ਤੈਨੂੰ ਤੇਰੇ ਭਗਤ, ਬੁਲਾਉਂਦੇ ਨੇ,
ਤੇਰਾ ਦਰਸ਼ਨ ਕਰਨਾ, ਚਾਹੁੰਦੇ ਨੇ l
ਭਗਤਾਂ ਤੇ ਕਰਮ, ਕਮਾ ਬਾਬਾ l
ਧੂਣੇ ਤੇ ਹਾਜ਼ਰੀ, ਲਾ ਬਾਬਾ l
ਘੁੱਲਾ ਸਰਿਹਾਲੇ ਦਾ, 'ਤੇਰੇ ਦਰ ਆਇਆ ll'
ਤੇਰੇ ਮਸਤ ਮਲੰਗਾ ਨੇ ll ਧੂਣਾ,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ