बाबा जी ने आसरा

हर मुराद पले विच पा दिति,
जो मंगेया जोगी तो हजूर ऐ,
पला फडेया नि छड़ना बाबा,
खैर पा दे सवाली दी लोड ऐ,
कोई दूध मंगे कोई पूत मंगे,
कोई मंगदा मिलख जगीर जोगी,
इक नजर कर्म दी कर सैयां,
न रहे किसे नु थोड जोगी,

दिता बाबा जी ने आसरा वथेरा,.
मैं दुनिया तो नही मंगदा,
लाया बाबा जी ने दिल विच डेरा,
ओह नित नेड़े हो के लंगदा,
दिता बाबा जी ने आसरा वथेरा,.

पला विच बदले ओह मथे दी लकीरा नु,
जोगी आप लिखे भगता दी तकदीरा नु ,
केहड़े रंग विच खेड़े जोगी मेरा,
पता नि मेनू ओहदे रंग दा,
दिता बाबा जी ने आसरा वथेरा,.


भेना नु वीर देवे मावा नु लाल जी,
अपने ओह भगता दा रखदा ख्याल जी,
नाले पौंदा घर भगता दे फेरा,
ओह मिलने तो नही संगदा,
दिता बाबा जी ने आसरा

सचे दिलो जिह्ना ओहदा नाम उचारियां,
बाबा जी ने ओहनू बाहों फडके है तारेया,
पंजा चोरा वाला टूट जांदा घेरा,
जी कोई नहियो नेड़े खंगदा,
दिता बाबा जी ने आसरा वथेरा,.

किता ऐ व्यान मैं ता अपने ही मान दा,
उने वाले पाली नु ता सारा जग जान दा,
किधा होना ऐ गेड चोरासी दा नबेडा
पता ऐ मेनू सारे ढंग दा
दिता बाबा जी ने आसरा वथेरा,.


ਹਰ ਮੁਰਾਦ, ਪੱਲੇ ਵਿੱਚ ਪਾ ਦਿੱਤੀ,
ਜੋ ਮੰਗਿਆਂ, ਜੋਗੀ ਤੋਂ ਹਜ਼ੂਰ ਏ l
ਪੱਲਾ ਫੜਿਆ, ਨੀ ਛੱਡਣਾ ਬਾਬਾ,
ਖ਼ੈਰ ਪਾ ਦੇ, ਸਵਾਲੀ ਦੀ ਲੋੜ ਏ l
ਕੋਈ ਦੁੱਧ ਮੰਗੇ, ਕੋਈ ਪੁੱਤ ਮੰਗੇ
ਕੋਈ ਮੰਗਦਾ, ਮਿਲਖ਼ ਜਗੀਰ ਜੋਗੀ l
ਇੱਕ ਨਜ਼ਰ ਕਰਮ ਦੀ, ਕਰ ਸਾਈਂਆਂ  ,
ਨਾ ਰਹੇ ਕਿਸੇ ਨੂੰ, ਥੋੜ ਜੋਗੀ ll

ਦਿੱਤਾ ਬਾਬਾ ਜੀ ਨੇ lll, ਆਸਰਾ ਵਥੇਰਾ ll,
ਮੈਂ ਦੁਨੀਆਂ ਤੋਂ, ਨਹੀਂ ਮੰਗਦਾ ll
ਲਾਇਆ ਬਾਬਾ ਜੀ ਨੇ lll, ਦਿਲ ਵਿੱਚ ਡੇਰਾ,
ਉਹ ਨਿੱਤ ਨੇੜੇ, ਹੋ ਕੇ ਲੰਘਦਾ l
ਦਿੱਤਾ ਬਾਬਾ ਜੀ ਨੇ, ਆਸਰਾ,,,,,,,,,,,,,,

ਪਲਾਂ ਵਿੱਚ ਬਦਲੇ ਓਹ, ਮੱਥੇ ਦੀ ਲਕੀਰਾਂ ਨੂੰ ll,
ਜੋਗੀ ਆਪ ਲਿਖੇ, ਭਗਤਾਂ ਦੀ ਤਕਦੀਰਾਂ ਨੂੰ ll
ਕੇਹੜੇ ਰੰਗ ਵਿੱਚ lll, ਖੇਡੇ ਜੋਗੀ ਮੇਰਾ,
ਪਤਾ ਨੀ ਮੈਨੂੰ, ਓਹਦੇ ਰੰਗ ਦਾ,,,
ਦਿੱਤਾ ਬਾਬਾ ਜੀ ਨੇ, ਆਸਰਾ,,,,,,,,,,,,,,

ਭੈਣਾਂ ਨੂੰ ਵੀਰ ਦੇਵੇ, ਮਾਵਾਂ ਨੂੰ ਲਾਲ ਜੀ ll,
ਆਪਣੇ ਓਹ ਭਗਤਾਂ ਦਾ, ਰੱਖਦਾ ਖਿਆਲ ਜੀ ll
ਨਾਲੇ ਪਾਉਂਦਾ ਘਰ lll, ਭਗਤਾਂ ਦੇ ਫੇਰਾ,
ਓਹ ਮਿਲਨੇ ਤੋਂ, ਨਹੀਂ ਸੰਗਦਾ,,,
ਦਿੱਤਾ ਬਾਬਾ ਜੀ ਨੇ, ਆਸਰਾ,,,,,,,,,,,,,

ਸੱਚੇ ਦਿਲੋਂ ਜਿਹਨਾਂ ਓਹਦਾ, ਨਾਮ ਉਚਾਰਿਆ ll,
ਬਾਬਾ ਜੀ ਨੇ ਓਹਨੂੰ ਬਾਂਹੋਂ, ਫੜ੍ਹਕੇ ਹੈ ਤਾਰਿਆ ll
ਪੰਜਾਂ ਚੋਰਾਂ ਵਾਲਾ lll, ਟੁੱਟ ਜਾਂਦਾ ਘੇਰਾ,
ਜੀ ਕੋਈ ਨਹੀਓਂ, ਨੇੜੇ ਖੰਘਦਾ,,,
ਦਿੱਤਾ ਬਾਬਾ ਜੀ ਨੇ, ਆਸਰਾ,,,,,,,,,,,,,,

ਕੀਤਾ ਏ ਬਿਆਨ ਮੈਂ ਤਾਂ, ਆਪਣੇ ਹੀ ਮਾਣ ਦਾ ll,
ਊਨੇ ਵਾਲੇ ਪਾਲੀ ਨੂੰ ਤਾਂ, ਸਾਰਾ ਜੱਗ ਜਾਣਦਾ ll
ਕਿੱਦਾਂ ਹੋਣਾ ਏ lll, ਗੇੜ ਚੌਰਾਸੀ ਦਾ ਨਬੇੜਾ,
ਪਤਾ ਏ ਮੈਨੂੰ, ਸਾਰੇ ਢੰਗ ਦਾ,,,
ਦਿੱਤਾ ਬਾਬਾ ਜੀ ਨੇ, ਆਸਰਾ,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (836 downloads)