लागियां प्रेम दिया अखियाँ नी माँ

लगियां प्रेम दियां अखियाँ नि माँ नाल पौनाहारी दे ,
नाल पौनाहारी दे नाल दूधाधारी ऐ,
माँ पा लियां प्रीता पकियां नि माँ नाल पौनाहारी दे ,
लागियां प्रेम दिया अखियाँ नी माँ

जोगी मेरा है मस्ताना,
निक्के जेहे दियां उचियाँ शाना,
रेहमता मैं ओह्दियाँ तकियां नि माँ नाल पौनाहारी दे,
लागियां प्रेम दिया अखियाँ नी माँ

नाथ मेरी दी मोर सवारी,
विच पहाड़ा गुफा प्यारी,
सिर ते ज्टावा ककियाँ नि माँ  नाल पौनाहारी दे,
लागियां प्रेम दिया अखियाँ नी माँ

दर जोगी दे झूलन झंडे,
सब नु नाथ मुरादा बंडे,
मैं ओहते हूँ आसा रखियाँ नि माँ नाल पौनाहारी दे,
लागियां प्रेम दिया अखियाँ नी माँ

जोगी ने मेनू चरनी लाया,
प्रीत बलिहार वांगु झोली सुख पाया,
सोहना मेरा जोगी दसा सचियाँ नि माँ नाल पौनाहारी दे,
लागियां प्रेम दिया अखियाँ नी माँ


ਲੱਗੀਆਂ ਪ੍ਰੇਮ ਦੀਆਂ, ਅੱਖੀਆਂ ਨੀ ਮਾਂ, ਨਾਲ ਪੌਣਹਾਰੀ ਦੇ ll
ਨਾਲ ਪੌਣਹਾਰੀ ਦੇ ਮਾਂ, ਨਾਲ ਦੁੱਧਾਧਾਰੀ ਏ ll
ਮੈਂ ਪਾ ਲਈਆਂ ਪ੍ਰੀਤਾਂ, ਪੱਕੀਆਂ ਨੀ ਮਾਂ, ਨਾਲ ਪੌਣਹਾਰੀ ਦੇ l
ਲੱਗੀਆਂ ਪ੍ਰੇਮ ਦੀਆਂ,,,,,,,,,,,,,,,,,,,,,,,,,,,,,,

ਜੋਗੀ ਮੇਰਾ, ਹੈ ਮਸਤਾਨਾ l
ਨਿੱਕੇ ਜੇਹੇ ਦੀਆਂ, ਉੱਚੀਆਂ ਸ਼ਾਨਾਂ ll
ਰਹਿਮਤਾਂ ਮੈਂ ਓਹਦੀਆਂ, ਤੱਕੀਆਂ ਨੀ ਮਾਂ, ਨਾਲ ਪੌਣਹਾਰੀ ਦੇ l
ਲੱਗੀਆਂ ਪ੍ਰੇਮ ਦੀਆਂ,,,,,,,,,,,,,,,,,,,,,,,,,,,,,,

ਨਾਥ ਮੇਰੇ ਦੀ, ਮੋਰ ਸਵਾਰੀ l
ਵਿੱਚ ਪਹਾੜਾਂ, ਗੁਫ਼ਾ ਪਿਆਰੀ ll
ਸਿਰ ਤੇ ਜਟਾਵਾਂ, ਕੱਕੀਆਂ ਨੀ ਮਾਂ, ਨਾਲ ਪੌਣਹਾਰੀ ਦੇ l
ਲੱਗੀਆਂ ਪ੍ਰੇਮ ਦੀਆਂ,,,,,,,,,,,,,,,,,,,,,,,,,,,,,,

ਦਰ ਜੋਗੀ ਦੇ, ਝੂਲਣ ਝੰਡੇ l
ਸਭ ਨੂੰ ਨਾਥ, ਮੁਰਾਦਾਂ ਵੰਡੇ ll
ਮੈਂ ਓਹਤੇ ਹੁਣ ਆਸਾਂ, ਰੱਖੀਆਂ ਨੀ ਮਾਂ, ਨਾਲ ਪੌਣਹਾਰੀ ਦੇ l
ਲੱਗੀਆਂ ਪ੍ਰੇਮ ਦੀਆਂ,,,,,,,,,,,,,,,,,,,,,,,,,,,,,,

ਜੋਗੀ ਨੇ ਮੈਨੂੰ, ਚਰਨੀਂ ਲਾਇਆ l
ਪ੍ਰੀਤ ਬਲਿਹਾਰ ਵਾਂਗੂ, ਝੋਲੀ ਸੁੱਖ ਪਾਇਆ ll
ਸੋਹਣਾ ਮੇਰਾ ਜੋਗੀ ਦੱਸਾਂ, ਸੱਚੀਆਂ ਨੀ ਮਾਂ, ਨਾਲ ਪੌਣਹਾਰੀ ਦੇ l
ਲੱਗੀਆਂ ਪ੍ਰੇਮ ਦੀਆਂ,,,,,,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (906 downloads)