केहड़े गुरु दा चेला

दस दे बालक नाथ तू सच दसदे बालक नाथ,
वांवारियां केहड़े गुरु दा चेला तेरे सिर वांवारियां ,
किस दी तू रहे मस्ती वोच अलबेला तेरे सिर वांवारियां ,
वांवारियां केहड़े गुरु दा चेला ......

किस बख्शी तेनु झोली निराली,
जिस चो दाता लें सवाली,
खुशियाँ दा सब नु दिखावे वेला तेरे सिर वांवारियां ,
वांवारियां ......

किसने बखशियाँ चंदन खडावा,
जो ने पावन करदियाँ ठावा,
खड़े जिथे लग जांदा ऐ मेला तेरे सिर वांवारियां ,
वांवारियां ............


किसने बख्शियाँ तेनु चिमटा,
दूर करे भगता दी चिंता,
सबना नु देवे दूध पूत पैसा थेला तेरे सिर वांवारियां ,
वांवारियां ........

किस ने बख्शी चिपी वेरागन,
दीद पा सुते भाग एह जागन,
बलिहार कहे करे सब्दा जन्म सुहेला तेरे सिर वांवारियां ,
सुन दुर्गा मैं गुरु दितात्रे दा चेला मेरे सिर वांवारियां ,
भोले दी रवा मस्ती विच अलबेला मेरे सिर वांवारियां
वांवारियां ...........


ਦੱਸ ਦੇ ਬਾਲਕ ਨਾਥ, ਤੂੰ ਸੱਚ ਦੱਸਦੇ ਬਾਲਕ ਨਾਥ xll-ll
ਬਾਂਵਰੀਆਂ,,, ਕੇਹੜੇ ਗੁਰੂ ਦਾ ਚੇਲਾ, ਤੇਰੇ ਸਿਰ ਬਾਂਵਰੀਆਂ ll
ਕਿਸ ਦੀ ਤੂੰ ਰਹੇ, ਮਸਤੀ ਵਿੱਚ ਅਲਬੇਲਾ, ਤੇਰੇ ਸਿਰ ਬਾਂਵਰੀਆਂ l
ਬਾਂਵਰੀਆਂ,,, ਕੇਹੜੇ ਗੁਰੂ ਦਾ ਚੇਲਾ,,,,,,,,,,,,,,,,,,,,,,,,

ਕਿਸ ਬਖਸ਼ੀ ਤੈਨੂੰ, ਝੋਲੀ ਨਿਰਾਲੀ l
ਜਿਸ ਚੋਂ ਦਾਤਾਂ, ਲੈਣ ਸਵਾਲੀ ll
ਖੁਸ਼ੀਆਂ ਦਾ, ਸਭ ਨੂੰ ਦਿਖਾਵੇ ਵੇਲਾ, ਤੇਰੇ ਸਿਰ ਬਾਂਵਰੀਆਂ l
ਬਾਂਵਰੀਆਂ,,, ਕੇਹੜੇ ਗੁਰੂ ਦਾ ਚੇਲਾ,,,,,,,,,,,,,,,,,,,,,,,,

ਕਿਸਨੇ ਬਖਸ਼ੀਆਂ, ਚੰਦਨ ਖੜਾਵਾਂ l
ਜੋ ਨੇ ਪਾਵਨ, ਕਰਦੀਆਂ ਥਾਂਵਾਂ ll
ਖੜੇ ਜਿੱਥੇ, ਲੱਗ ਜਾਂਦਾ ਏ ਮੇਲਾ, ਤੇਰੇ ਸਿਰ ਬਾਂਵਰੀਆਂ l
ਬਾਂਵਰੀਆਂ,,, ਕੇਹੜੇ ਗੁਰੂ ਦਾ ਚੇਲਾ,,,,,,,,,,,,,,,,,,,,,,,,

ਕਿਸਨੇ ਬਖਸ਼ਿਆ, ਤੈਨੂੰ ਚਿਮਟਾ l
ਦੂਰ ਕਰੇ, ਭਗਤਾਂ ਦੀ ਚਿੰਤਾ ll
ਸਭਨਾਂ ਨੂੰ ਦੇਵੇ, ਦੁੱਧ ਪੁੱਤ ਪੈਸਾ ਧੇਲਾ, ਤੇਰੇ ਸਿਰ ਬਾਂਵਰੀਆਂ l
ਬਾਂਵਰੀਆਂ,,, ਕੇਹੜੇ ਗੁਰੂ ਦਾ ਚੇਲਾ,,,,,,,,,,,,,,,,,,,,,,,,

ਕਿਸ ਨੇ ਬਖਸ਼ੀ, ਚਿੱਪੀ ਵੈਰਾਗਣ l
ਦੀਦ ਪਾ ਸੁੱਤੇ, ਭਾਗ ਏਹ ਜਾਗਣ ll
ਬਲਿਹਾਰ ਕਹੇ ਕਰੇ, ਸਭਦਾ ਜਨਮ ਸੁਹੇਲਾ, ਤੇਰੇ ਸਿਰ ਬਾਂਵਰੀਆਂ l
ਸੁਣ ਦੁਰਗਾ ਮੈਂ, ਗੁਰੂ ਦਿੱਤਾਤ੍ਰੇ ਦਾ ਚੇਲਾ, ਮੇਰੇ ਸਿਰ ਬਾਂਵਰੀਆਂ l
ਭੋਲੇ ਦੀ ਰਵ੍ਹਾਂ, ਮਸਤੀ ਵਿੱਚ ਅਲਬੇਲਾ, ਮੇਰੇ ਸਿਰ ਬਾਂਵਰੀਆਂ l
ਬਾਂਵਰੀਆਂ,,, ਕੇਹੜੇ ਗੁਰੂ ਦਾ ਚੇਲਾ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (901 downloads)