भगतां न तेरी लोड

उचियाँ घाटियाँ चडन चडाईया पैरी चुब्दे रोड,
बाबा तेनु साडी नि भगता नु तेरी लोड,

नाले तेरे जय जय करदे नाले चडन चडाई
चरण अमृत दा पी प्याला हो गया नाम सुदाई,
उचे उचे पर्वत देखे बिंगे टेड़े मोड़,
बाबा तेनु साडी नि भगता नु तेरी लोड,

दूर दूर तो संगता बाबा तेरे चरनी आवन,
चरना दे विच शीश झुका के म्न्गियाँ मुरादा पावन,
तेरी चरनी शीश झुकावा खाली न तू मोड़,
बाबा तेनु साडी नि भगता नु तेरी लोड,

असी हां तेरे बाल न्याने जोगी मेहरा करदे,
बड़े चीरा तो आस लगाई खाली झोली भरदे,
तेरे दर ते मैं आसा लाइयाँ दिल न मेरा तोड़,
बाबा तेनु साडी नि भगता नु तेरी लोड,

पहला क्यों तू पाया सहनु प्यार दियां जंजीरा,
हूँ पासा दे के क्यों लंग जावे देख के तन ते लीरा,
लाल नु अपने चरनी ला लै रख चरना दे कोल,
बाबा तेनु साडी नि भगता नु तेरी लोड,



ਉੱਚੀਆਂ ਘਾਟੀਆਂ ਚੜ੍ਹਨ ਚੜ੍ਹਾਈਆਂ, ਪੈਰੀ ਚੁੱਭਦੇ ਰੋੜ ll
ਬਾਬਾ ਤੈਨੂੰ ਸਾਡੀ ਨੀ, ਭਗਤਾਂ ਨੂੰ ਤੇਰੀ ਲੋੜ ll

ਨਾਲੇ ਤੇਰੀ ਜੈ ਜੈ ਕਰਦੇ, ਨਾਲੇ ਚੜ੍ਹਨ ਚੜ੍ਹਾਈ l
ਚਰਨ ਅੰਮ੍ਰਿਤ ਦਾ ਪੀ ਪਿਆਲਾ, ਹੋ ਗਿਆ ਨਾਮ ਸੁਦਾਈ ll
ਉੱਚੇ ਉੱਚੇ ਪਰਬਤ ਦੇਖੇ ll, ਬਿੰਗੇ ਟੇਢੇ ਮੋੜ,
ਬਾਬਾ ਤੈਨੂੰ ਸਾਡੀ ਨੀ, ਭਗਤਾਂ ਨੂੰ ਤੇਰੀ ਲੋੜ ll

ਦੂਰ ਦੂਰ ਤੋਂ ਸੰਗਤਾਂ ਬਾਬਾ, ਤੇਰੀ ਚਰਣੀ ਆਵਣ l
ਚਰਨਾਂ ਦੇ ਵਿੱਚ ਸੀਸ ਝੁਕਾ ਕੇ, ਮੰਗੀਆਂ ਮੁਰਾਦਾਂ ਪਾਵਣ ll
ਤੇਰੀ ਚਰਣੀ ਸੀਸ ਝੁਕਾਵਾਂ ll, ਖਾਲੀ ਨਾ ਤੂੰ ਮੋੜ,
ਬਾਬਾ ਤੈਨੂੰ ਸਾਡੀ ਨੀ, ਭਗਤਾਂ ਨੂੰ ਤੇਰੀ ਲੋੜ ll

ਅਸੀਂ ਹਾਂ ਤੇਰੇ ਬਾਲ ਨਿਆਣੇ, ਜੋਗੀ ਮੇਹਰਾਂ ਕਰਦੇ l
ਬੜੇ ਚਿਰਾਂ ਤੋਂ ਆਸ ਲਗਾਈ, ਖ਼ਾਲੀ ਝੋਲੀਆਂ ਭਰਦੇ ll
ਤੇਰੇ ਦਰ ਤੇ ਮੈਂ ਆਸਾਂ ਲਾਈਆਂ ll, ਦਿਲ ਨਾ ਮੇਰਾ ਤੋੜ,
ਬਾਬਾ ਤੈਨੂੰ ਸਾਡੀ ਨੀ, ਭਗਤਾਂ ਨੂੰ ਤੇਰੀ ਲੋੜ

ਪਹਿਲਾਂ ਕਿਓਂ ਤੂੰ ਪਾਈਆਂ ਸਾਨੂੰ, ਪਿਆਰ ਦੀਆਂ ਜ਼ੰਜ਼ੀਰਾਂ l
ਹੁਣ ਪਾਸਾ ਦੇ ਕੇ ਕਿਓਂ ਲੰਘ ਜਾਵੇ, ਦੇਖ ਕੇ ਤਨ ਤੇ ਲੀਰਾਂ ll
ਲਾਲ ਨੂੰ ਆਪਣੇ ਚਰਣੀ ਲਾ ਲੈ ll, ਰੱਖ ਚਰਨਾਂ ਦੇ ਕੋਲ,
ਬਾਬਾ ਤੈਨੂੰ ਸਾਡੀ ਨੀ, ਭਗਤਾਂ ਨੂੰ ਤੇਰੀ ਲੋੜ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (735 downloads)