बूहे खोल दे पुजारिया

आ गये भगत चडाईया चड के
बूहे खोल दे पुजारिया वे लंग लेन दे,
इस दर दी तू देखभाल करनी
संगता दी सेवा ते संबाल करनी
डयूटी अपनी निभाई जा तू खडके,
आ गये भगत चडाईया चड के

दुरो आइया संगता दे नाल कर वरताओ चंगे,
गोटे अते सितारेया दे नाल असा सजाये झंडे,
बाबा जी दी नाल तस्वीर बी लगाई,
श्रधा दे नाल लै के संगत है ल्याई ,
सोहनी गुफा ते सजा के फड फड के
बूहे खोल दे पुजारिया वे लंग लेन दे,
आ गये भगत चडाईया चड के

लखा पधारथ बाबा जी कोल है ने बड़े अनमुले,
भगता दे लई बाबा जी दे रेहन बूहे नित खुले,
भगत ने आये बन बन टोलियाँ ,
चरनी आ खड़े लै के खाली झोलियाँ,
असा मुडना एथो है भर के
आ गये भगत चडाईया चड के

राम फोजी पुर वाले ने जो भेटा दे विच लिखियाँ,
वालिये कोलो सुन के असानु आ गई है हूँ सिखिया,
धका मुकी नहियो असा मूल करना,
जोगी दा दीदार ता जरुर करना
खड गए हां बूहे ते अडके,
आ गये भगत चडाईया चड के


ਆ ਗਏ ਭਗਤ, ਚੜ੍ਹਾਈਆਂ ਚੜ੍ਹ ਕੇ,
( ਬੂਹੇ ਖੋਲ ਦੇ, ਪੁਜਾਰੀਆ ਵੇ ਲੰਘ ਲੈਣ ਦੇ ll )
ਇਸ ਦਰ ਦੀ ਤੂੰ, ਦੇਖਭਾਲ ਕਰਨੀ,
ਸੰਗਤਾਂ ਦੀ ਸੇਵਾ ਤੇ, ਸੰਭਾਲ ਕਰਨੀ,
ਡਿਊਟੀ ਆਪਣੀ, ਨਿਭਾਈ ਜਾ ਤੂੰ ਖੜਕੇ,,,
( ਬੂਹੇ ਖੋਲ ਦੇ, ਪੁਜਾਰੀਆਂ ਵੇ ਲੰਘ ਲੈਣ ਦੇ )
ਆ ਗਏ ਭਗਤ ਚੜ੍ਹਾਈਆਂ,,,,,,,,,,,,,,,ll

ਦੂਰੋਂ ਆਈਆਂ, ਸੰਗਤਾਂ ਦੇ ਨਾਲ, ਕਰ ਵਰਤਾਓ ਚੰਗੇ l
ਗੋਟੇ ਅਤੇ, ਸਿਤਾਰਿਆਂ ਦੇ ਨਾਲ, ਅਸਾਂ ਸਜਾਏ ਝੰਡੇ ll
ਬਾਬਾ ਜੀ ਦੀ ਨਾਲ, ਤਸਵੀਰ ਵੀ ਲਗਾਈ,
ਸ਼ਰਧਾ ਦੇ ਨਾਲ ਲੈ ਕੇ, ਸੰਗਤ ਹੈ ਲਿਆਈ,
ਸੋਹਣੀ ਗ਼ੁਫ਼ਾ ਤੇ ਸਜਾ ਕੇ, ਫੜ ਫੜ ਕੇ,,,
( ਬੂਹੇ ਖੋਲ ਦੇ, ਪੁਜਾਰੀਆਂ ਵੇ ਲੰਘ ਲੈਣ ਦੇ )
ਆ ਗਏ ਭਗਤ ਚੜ੍ਹਾਈਆਂ,,,,,,,,,,,,,,,ll

ਲੱਖਾਂ ਪਦਾਰਥ, ਬਾਬਾ ਜੀ ਕੋਲ, ਹੈ ਨੇ ਬੜੇ ਅਣਮੁੱਲੇ l
ਭਗਤਾਂ ਦੇ ਲਈ, ਬਾਬਾ ਜੀ ਦੇ, ਰਹਿਣ ਬੂਹੇ ਨਿੱਤ ਖੁੱਲੇ ll
ਭਗਤ ਨੇ ਆਏ ਬੰਨ੍ਹ, ਬੰਨ੍ਹ ਟੋਲੀਆਂ,
ਚਰਣੀ ਆਂ ਖੜੇ ਲੈ ਕੇ, ਖਾਲੀ ਝੋਲੀਆਂ,
ਅਸਾਂ ਮੁੜਨਾ, ਐਥੋਂ ਹੈ ਭਰ ਕੇ,,,
( ਬੂਹੇ ਖੋਲ ਦੇ, ਪੁਜਾਰੀਆਂ ਵੇ ਲੰਘ ਲੈਣ ਦੇ )
ਆ ਗਏ ਭਗਤ ਚੜ੍ਹਾਈਆਂ,,,,,,,,,,,,,,,ll


ਰਾਮ ਮੌਜ਼ੀ ਪੁਰ, ਵਾਲੇ ਨੇ ਜੋ, ਭੇਟਾਂ ਦੇ ਵਿੱਚ ਲਿਖਿਆ l
ਵਾਲੀਏ ਕੋਲੋਂ, ਸੁਣ ਕੇ ਅਸਾਂਨੂੰ, ਆ ਗਈ ਹੈ ਹੁਣ ਸਿੱਖਿਆ ll
ਧੱਕਾ ਮੁੱਕੀ ਨਹੀਂਓਂ ਅਸਾਂ, ਮੂਲ ਕਰਨਾ,
ਜੋਗੀ ਦਾ ਦੀਦਾਰ ਤਾਂ, ਜਰੂਰ ਕਰਨਾ,
ਖੜ੍ਹ ਗਏ ਹਾਂ, ਬੂਹੇ ਤੇ ਅੜ੍ਹਕੇ,,,
( ਬੂਹੇ ਖੋਲ ਦੇ, ਪੁਜਾਰੀਆਂ ਵੇ ਲੰਘ ਲੈਣ ਦੇ )
ਆ ਗਏ ਭਗਤ ਚੜ੍ਹਾਈਆਂ,,,,,,,,,,,,,,,ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (770 downloads)