ਲੜ੍ਹ ਫੜ੍ਹ ਲੈ ਬਾਬੇ ਦਾ

ਲੜ੍ਹ ਫੜ੍ਹ ਲੈ ਬਾਬੇ ਦਾ
==========

ਜੇ ਭਵ ਸਾਗਰ ਚੋਂ ਲੰਘਣਾ, ਤੇ ਲੜ੍ਹ, ਫੜ੍ਹ ਲੈ ਬਾਬੇ ਦਾ
ਓਹ ਵੀ ਓਹਦੇ, ਦਰ ਤੋਂ ਤਰ ਜਾਏ , ਜੋ ਹੋ ਜਾਏ ਬਾਬੇ ਦਾ,
ਜੇ ਭਵ ਸਾਗਰ ਚੋਂ ਲੰਘਣਾ, ਤੇ ਲੜ੍ਹ ਫੜ੍ਹ ਲੈ ਬਾਬੇ ਦਾ

ਜੋਗੀ ਮੇਰਾ, ਮੇਹਰਾਂ ਕਰਦਾ, ਖ਼ਾਲੀ ਝੋਲੀ, ਸਭ ਦੀ ਭਰਦਾ
ਵਿੱਚ ਗੁਫ਼ਾ ਦੇ, ਕਰਦਾ ਜੋਗੀ , ਹਿਸਾਬ ਬਰਾਬਰ ਦਾ...
ਜੇ ਭਵ ਸਾਗਰ ਚੋਂ ਲੰਘਣਾ, ਤੇ ਲੜ੍ਹ ਫੜ੍ਹ ਲੈ ਬਾਬੇ ਦਾ

ਮਨ ਚਿੱਤ ਲਾ ਕੇ, ਸੇਵਾ ਕਰ ਲੈ, ਚਰਨ ਜੋਗੀ ਦੇ, ਜਾ ਕੇ ਫੜ੍ਹ ਲੈ
ਅੰਦਰੋਂ ਤੇਰੇ, ਰੌਲਾ ਮੁੱਕ ਜਾਊ , ਸ਼ੋਰ ਸ਼ਰਾਬੇ ਦਾ...
ਜੇ ਭਵ ਸਾਗਰ ਚੋਂ ਲੰਘਣਾ, ਤੇ ਲੜ੍ਹ ਫੜ੍ਹ ਲੈ ਬਾਬੇ ਦਾ

ਦੇਖ ਮਾਧੋ ਪੁਰੀ, ਚੌਂਕੀ ਲਾਈ, ਢੋਲਕ ਚਿਮਟੇ, ਜਾਣ ਵਜਾਈ
ਦੀਪ ਛੇੜ ਲੈ, ਤੂੰ ਵੀ ਆ ਕੇ , ਸੁਰ ਕੋਈ ਵਾਜੇ ਦਾ...
ਜੇ ਭਵ ਸਾਗਰ ਚੋਂ ਲੰਘਣਾ, ਤੇ ਲੜ੍ਹ ਫੜ੍ਹ ਲੈ ਬਾਬੇ ਦਾ

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (312 downloads)