जोगी दा दीदार दीदार मैनु होया

जोगी दा दीदार दीदार मैनु होया
चरना नाल प्यार प्यार मेनू होया
जोगी दा दीदार दीदार मैनु होया

जद मैं उठी पहिर दे भडके,
नि मेरे मन दे बूहे खडके
आया नाथ मोर ते चड के हो
जोगी दा दीदार दीदार मैनु होया

जद जोगी ने पाया फेरा ,
नी खिडीया  खिडीया जापे वेह्डा,
मेरी रूह दा चमकाया खेडा हो
जोगी दा दीदार दीदार मैनु होया

जद जोगी मेरे वेहड़े आया
नी चडेया उसनू रूप सुवाया
मैं ओहदा रज रज दर्शन पाया हो
जोगी दा दीदार दीदार मैनु होया

सर ते किकिया सोहन ज्टावा,
नाग वी करदे जिस ते छावा,
मैं जोगी तो बलिहारे जावा हो
जोगी दा दीदार दीदार मैनु होया

हथ जोगी ने चिमटा फड़ेया
शिव दी भगती दा रंग चड़ेया
चडके मोर ते अंबरी उड़िया हो
जोगी दा दीदार दीदार मैनु होया

झोली बगल जोगी दे सजदी
वेख वेख ना आत्मा रजदी,
जावा गुफा ते भजदी भजदी हो
जोगी दा दीदार दीदार मैनु होया

जद चरना विच शीश झुकाया
जिन्गदी दा मैं हर सुख पाया
जोगी ने सुतियाँ भाग जगाया हो
जोगी दा दीदार दीदार मैनु होया

नाम तेरे दी ज्योत जगाई
संगता ने रल आरती गाई,
सिंगी गल विच जोगी दी पाई हो
जोगी दा दीदार दीदार मैनु होया

शिव शंकर तो वर तू पाया
माँ रतनो दा लाल कहाया
पाली बनके गाऊआ नु चराया हो
जोगी दा दीदार दीदार मैनु होया

छड के गुफा नु जोगी आया
भगता दे घर फेरा पाया
जोगी ने सब ते कर्म कमाया
जोगी दा दीदार दीदार मैनु होया

जद जोगी नाल जोडेया तारा
रुसनाईआ वेहड़े साडे गुल्जारा
ओह लैंदे सब भगता दिया सारे हो
जोगी दा दीदार दीदार मैनु होया





ਜੋਗੀ ਦਾ ਦੀਦਾਰ, ਦੀਦਾਰ ਮੈਨੂੰ ਹੋਇਆ ll
ਚਰਨਾਂ ਨਾਲ ਪਿਆਰ, ਪਿਆਰ ਮੈਂਨੂੰ ਹੋਇਆ l
ਜੋਗੀ ਦਾ ਦੀਦਾਰ, ਦੀਦਾਰ ਮੈਨੂੰ ਹੋਇਆ ll

ਜਦ ਮੈਂ, ਉੱਠੀ ਪਹਿਰ ਦੇ ਤੜਕੇ,
ਨੀ ਮੇਰੇ, ਮਨ ਦੇ ਬੂਹੇ ਖ਼ੜਕੇ ll,,
ਆਇਆ, ਨਾਥ ਮੋਰ ਤੇ ਚੜ੍ਹਕੇ,,,ਹੋ,
ਜੋਗੀ  ਦਾ ਦੀਦਾਰ, ਦੀਦਾਰ ਮੈਨੂੰ ਹੋਇਆ

ਜਦ ਜੋਗੀ ਨੇ, ਪਾਇਆ ਫੇਰਾ,
ਨੀ ਖਿੜ੍ਹਿਆ, ਖਿੜ੍ਹਿਆ ਜਾਪੇ ਵੇਹੜਾ ll,,
ਮੇਰੀ, ਰੂਹ ਦਾ ਚਮਕਿਆ ਖੇੜਾ,,,ਹੋ,
ਜੋਗੀ ਦਾ ਦੀਦਾਰ, ਦੀਦਾਰ ਮੈਨੂੰ ਹੋਇਆ ll

ਜਦ ਜੋਗੀ, ਮੇਰੇ ਵੇਹੜੇ ਆਇਆ,
ਨੀ ਚੜ੍ਹਿਆ, ਉਸਨੂੰ ਰੂਪ ਸੁਵਾਇਆ ll,,
ਮੈਂ ਓਹਦਾ, ਰੱਜ ਰੱਜ ਦਰਸ਼ਨ ਪਾਇਆ,,,ਹੋ,
ਜੋਗੀ ਦਾ ਦੀਦਾਰ, ਦੀਦਾਰ ਮੈਨੂੰ ਹੋਇਆ ll

ਸਿਰ ਤੇ, ਕੱਕੀਆਂ ਸੋਹਣ ਜਟਾਵਾਂ,
ਨਾਗ ਵੀ, ਕਰਦੇ ਜਿਸ ਤੇ ਛਾਂਵਾਂ ll,,
ਮੈਂ ਜੋਗੀ, ਤੋਂ ਬਲਿਹਾਰੇ ਜਾਵਾਂ,,,ਹੋ,
ਜੋਗੀ ਦਾ ਦੀਦਾਰ, ਦੀਦਾਰ ਮੈਨੂੰ ਹੋਇਆ ll

ਹੱਥ ਜੋਗੀ ਨੇ, ਚਿਮਟਾ ਫੜ੍ਹਿਆ,
ਸ਼ਿਵ ਦੀ, ਭਗਤੀ ਦਾ ਰੰਗ ਚੜ੍ਹਿਆ ll,,
ਚੜ੍ਹਕੇ, ਮੋਰ ਤੇ ਅੰਬਰੀ ਉੜ੍ਹਿਆ,,,ਹੋ,
ਜੋਗੀ ਦਾ ਦੀਦਾਰ, ਦੀਦਾਰ ਮੈਨੂੰ ਹੋਇਆ ll

ਝੋਲੀ, ਬਗਲ ਜੋਗੀ ਦੇ ਸੱਜਦੀ,
ਵੇਖ, ਵੇਖ ਨਾ ਆਤਮਾ ਰੱਜਦੀ ll,,
ਜਾਵਾਂ, ਗੁਫ਼ਾ ਤੇ ਭੱਜਦੀ ਭੱਜਦੀ,,,ਹੋ,
ਜੋਗੀ ਦਾ ਦੀਦਾਰ, ਦੀਦਾਰ ਮੈਨੂੰ ਹੋਇਆ l

ਜਦ ਚਰਨਾਂ ਵਿੱਚ, ਸੀਸ ਝੁਕਾਇਆ,
ਜਿੰਦਗੀ ਦਾ ਮੈਂ, ਹਰ ਸੁੱਖ ਪਾਇਆ ll,,
ਜੋਗੀ ਨੇ, ਸੁੱਤਿਆਂ ਭਾਗ ਜਗਾਇਆ,,,ਹੋ,
ਜੋਗੀ ਦਾ ਦੀਦਾਰ, ਦੀਦਾਰ ਮੈਨੂੰ ਹੋਇਆ ll

ਨਾਮ ਤੇਰੇ ਦੀ, ਜੋਤ ਜਗਾਈ,
ਸੰਗਤਾਂ, ਨੇ ਰਲ ਆਰਤੀ ਗਾਈ ll,,
ਸਿੰਗੀ, ਗੱਲ ਵਿੱਚ ਜੋਗੀ ਦੀ ਪਾਈ,,,ਹੋ,
ਜੋਗੀ ਦਾ ਦੀਦਾਰ, ਦੀਦਾਰ ਮੈਨੂੰ ਹੋਇਆ ll

ਸ਼ਿਵ ਸ਼ੰਕਰ ਤੋਂ, ਵਰ ਤੂੰ ਪਾਇਆ,
ਮਾਂ ਰਤਨੋ ਦਾ, ਲਾਲ ਕਹਾਇਆ ll,,
ਪਾਲੀ, ਬਣਕੇ ਗਊਆਂ ਨੂੰ ਚਰਾਇਆ,,,ਹੋ,
ਜੋਗੀ ਦਾ ਦੀਦਾਰ, ਦੀਦਾਰ ਮੈਨੂੰ ਹੋਇਆ ll

ਛੱਡ ਕੇ ਗੁਫ਼ਾ ਨੂੰ, ਜੋਗੀ ਆਇਆ,
ਭਗਤਾਂ, ਦੇ ਘਰ ਫ਼ੇਰਾ ਪਾਇਆ ll,,
ਜੋਗੀ ਨੇ, ਸਭ ਤੇ ਕਰਮ ਕਮਾਇਆ,,,ਹੋ,
ਜੋਗੀ ਦਾ ਦੀਦਾਰ, ਦੀਦਾਰ ਮੈਨੂੰ ਹੋਇਆ ll

ਜਦ ਜੋਗੀ ਨਾਲ, ਜੋੜੀਆਂ ਤਾਰਾਂ,
ਰੁਸ਼ਨਾਈਆਂ, ਵੇਹੜੇ ਸਾਡੇ ਗੁਲਜ਼ਾਰਾਂ ll,,
ਓਹ ਲੈਂਦਾ, ਸਭ ਭਗਤਾਂ ਦੀਆਂ ਸਾਰਾਂ,,,ਹੋ,
ਜੋਗੀ ਦਾ ਦੀਦਾਰ, ਦੀਦਾਰ ਮੈਨੂੰ ਹੋਇਆ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (542 downloads)