रूह गद गद हो गई वे-सुखा राम

रूह गद  गद हो गई वेजोगियां दर्शन करके तेरे
चाह दिल विच नचउठियाँ भर गए नैन ख़ुशी नाल मेरे
रूह गद  गद हो गई वे...

तेरा धुफ़ धुखा के मैं बाबा ध्यान जदों सी लाया
मेरे मन दे मंदिर दा कुंडा आन तुसा खडकाया,
तक सोहनी सूरत नु नच पई रोनक दिल दे वेहड़े,
रूह गद  गद हो गई वे

मेरे धुंधले नैना ने तेरी झलक जदों इक पाई
चडदे सूरज वांगु हो गई जीवन विच रुशनाई,
तेरे नाम दी ज्योति ने कर के पल विच दूर हनेरे
रूह गद  गद हो गई वे

तेरे संग ला लईया लगीया तू वी तोड़ निभावी
मेरे मन दे आसन तो उठ के फेर न जावी
सुखा राम राहो दा बेह गया ला चरना विच डेरे,
रूह गद  गद हो गई वे

ਰੂਹ ਗਦ ਗਦ ਹੋ ਗਈ ਵੇ, ਜੋਗੀਆ ਦਰਸ਼ਨ ਕਰਕੇ ਤੇਰੇ ll
ਚਾਅ ਦਿਲ ਵਿੱਚ ਨੱਚ ਉੱਠਿਆਂ ll ਭਰ ਗਏ ਨੈਣ ਖੁਸ਼ੀ ਨਾਲ ਮੇਰੇ,
ਰੂਹ ਗਦ ਗਦ ਹੋ ਗਈ ਵੇ,,,,,,,,,,,,,,,,,,,,,,,,

ਤੇਰਾ ਧੂਫ਼ ਧੁਖਾ ਕੇ ਮੈਂ, ਬਾਬਾ ਧਿਆਨ ਜਦੋਂ ਸੀ ਲਾਇਆ,
ਮੇਰੇ ਮਨ ਦੇ ਮੰਦਿਰ ਦਾ, ਕੁੰਡਾ ਆਣ ਤੁਸਾਂ ਖੜਕਾਇਆ ll
ਤੱਕ ਸੋਹਣੀ ਸੂਰਤ ਨੂੰ ll ਨੱਚ ਪਈ ਰੌਣਕ ਦਿਲ ਦੇ ਵੇਹੜੇ,
ਰੂਹ ਗਦ ਗਦ ਹੋ ਗਈ ਵੇ,,,,,,,,,,,,,,,,,,,,,,,,

ਮੇਰੇ ਧੁੰਧਲੇ ਨੈਣਾਂ ਨੇ, ਤੇਰੀ ਝਲਕ ਜਦੋਂ ਇੱਕ ਪਾਈ,
ਚੜ੍ਹਦੇ ਸੂਰਜ ਵਾਂਗੂ, ਹੋ ਗਈ ਜੀਵਨ ਵਿੱਚ ਰੁਸ਼ਨਾਈ ll
ਤੇਰੇ ਨਾਮ ਦੀ ਜਯੋਤੀ ਨੇ ll ਕਰ ਤੇ ਪਲ ਵਿੱਚ ਦੂਰ ਹਨ੍ਹੇਰੇ,
ਰੂਹ ਗਦ ਗਦ ਹੋ ਗਈ ਵੇ,,,,,,,,,,,,,,,,,,,,,,,,

ਤੇਰੇ ਸੰਗ ਲਾ ਲਈਆਂ, ਲੱਗੀਆਂ ਤੂੰ ਵੀ ਤੋੜ ਨਿਭਾਵੀਂ,
ਮੇਰੇ ਮਨ ਦੇ ਆਸਣ ਤੋਂ, ਉੱਠ ਕੇ ਫ਼ੇਰ ਕਦੇ ਨਾ ਜਾਵੀਂ ll
ਸੁੱਖਾ ਰਾਮ ਰਾਹੋਂ ਦਾ ll ਬਹਿ ਗਿਆ ਲਾ ਚਰਨਾਂ ਵਿੱਚ ਡੇਰੇ,
ਰੂਹ ਗਦ ਗਦ ਹੋ ਗਈ ਵੇ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (683 downloads)