पौणाहारी दयाल हो गया

पौन्हारी तू न करे होर करू केह्डा
मेरिया सबे जरूरता पुरिया नु
लोकी तकदे ने ऐब गुनाह मेरे
ते मैं तकदा रेहमता तेरिया नु

पौनाहारी जदों दा दयाल हो गया
कंगाल सी मैं लोको माला माल हो गया
दुधाधारी जदों दा दयाल हो गया
कंगाल सी मैं लोको माला माल हो गया
पौणाहारी दयाल हो गया.......

कउये  वांगु सी मैं का का बोल्दा
अमृत छड गंदगी फरोल्दा,
हूँ ता मेरा हंसा वाला हाल हो गया
पौणाहारी जदों दा ..........

दुनिया दा ना मैं कोई ऐब छड़ेया
कंडिया दे विचो जोगी आप कदेया
सारे लोकी केहंदे मैं कमाल हो गया
पौणाहारी जदों दा ..........

सची है प्रीत मेरी पौन्हारिया
चरनी लगा लै सहनु दुधाधारियां
जो वी दर आया ओह निहाल हो गया
पौणाहारी जदों दा ..........


( ਪੌਣਾਹਾਰੀ ਤੂੰ ਨਾ ਕਰੇ ਹੋਰ ਕਰੂ ਕੇਹੜਾ,
ਮੇਰੀਆਂ ਸਭੇ ਜਰੂਰਤਾਂ ਪੂਰੀਆਂ ਨੂੰ l
ਲੋਕੀ ਤੱਕਦੇ ਨੇ ਐਬ ਗ਼ੁਨਾਹ ਮੇਰੇ,
ਤੇ ਮੈਂ ਤੱਕਦਾ ਰਹਿਮਤਾਂ ਤੇਰੀਆਂ ਨੂੰ ll )

ਪੌਣਾਹਾਰੀ ਜਦੋਂ ਦਾ, 'ਦਿਆਲ ਹੋ ਗਿਆ ll',
ਕੰਗਾਲ ਸੀ ਮੈਂ ਲੋਕੋ, ਮਾਲਾ ਮਾਲ ਹੋ ਗਿਆ l
ਦੁੱਧਾਧਾਰੀ ਜਦੋਂ ਦਾ, 'ਦਿਆਲ ਹੋ ਗਿਆ ll',
ਕੰਗਾਲ ਸੀ ਮੈਂ ਲੋਕੋ, ਮਾਲਾ ਮਾਲ ਹੋ ਗਿਆ l
ਪੌਣਾਹਾਰੀ ਜਦੋਂ ਦਾ,,,,,,,,,,,,,,,,,,,,,,,,,,

ਕਊਏ ਵਾਂਗੂ ਸੀ ਮੈਂ, ਕਾਂ ਕਾਂ ਬੋਲਦਾ*,
"ਅੰਮ੍ਰਿਤ ਛੱਡ, ਗੰਦਗੀ ਫ਼ਰੋਲਦਾ" ll
ਹੁਣ ਤਾਂ ਮੇਰਾ, ਹੰਸਾਂ ਵਾਲਾ 'ਹਾਲ ਹੋ ਗਿਆ ll',,,  
( "ਕੰਗਾਲ ਸੀ ਮੈਂ ਲੋਕੋ, ਮਾਲਾ ਮਾਲ ਹੋ ਗਿਆ" )
ਪੌਣਾਹਾਰੀ ਜਦੋਂ ਦਾ,,,,,,,,,,,,,,,,,,,,,,,,,,

ਦੁਨੀਆਂ ਦਾ ਨਾ ਮੈਂ ਕੋਈ, ਐਬ ਛੱਡਿਆ*,
"ਕੰਡਿਆਂ ਦੇ ਵਿੱਚੋਂ, ਜੋਗੀ ਆਪ ਕੱਢਿਆ" ll
ਸਾਰੇ ਲੋਕੀ ਕਹਿੰਦੇ, ਮੈਂ 'ਕਮਾਲ ਹੋ ਗਿਆ ll',
( "ਕੰਗਾਲ ਸੀ ਮੈਂ ਲੋਕੋ, ਮਾਲਾ ਮਾਲ ਹੋ ਗਿਆ" )
ਪੌਣਾਹਾਰੀ ਜਦੋਂ ਦਾ,,,,,,,,,,,,,,,,,,,,,,,,,,

ਸੱਚੀ ਹੈ ਪ੍ਰੀਤ ਮੇਰੀ, ਪੌਣਾਹਾਰੀਆ*,
"ਚਰਣੀ ਲਗਾ ਲੈ ਸਾਨੂੰ, ਦੁੱਧਾਧਾਰੀਆ" ll
ਜੋ ਵੀ ਦਰ ਆਇਆ, ਓਹ 'ਨਿਹਾਲ ਹੋ ਗਿਆ ll',
( "ਕੰਗਾਲ ਸੀ ਮੈਂ ਲੋਕੋ, ਮਾਲਾ ਮਾਲ ਹੋ ਗਿਆ" )
ਪੌਣਾਹਾਰੀ ਜਦੋਂ ਦਾ,,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (585 downloads)