बाबा बालक जी तेरा दर्शन

तेरे नाम दा रंग ऐसा चड़ेया माँ
बाबा बालक जी तेरा दर्शन पाऊन नु
बड़ा दिल करदा ऐ तेरे दर ते आऊन नु  
कर दो किरपा जी तेरा दर्शन पाऊन नु
बड़ा दिल करदा ऐ तेरे दर ते आऊन नु  
पौनाहारी जी तेरा दर्शन पाऊंन नु
बड़ा दिल करदा ऐ तेरे दर ते आऊन नु  
बाबा बालक जी तेरा दर्शन .......


तेरिया संगता विच एह जीकर है हर वेले
की बाबा बालक जी नु फिकर है हर वेले
फिर वी दिल नु बाबा चैन पैंदे नही
जद तक मंदिरी तेरे आ आ बेह्न्दे नही
ओह मंदिरा विच बेह के बाबा भेटा गाऊन नु
बड़ा दिल करदा ऐ तेरे दर ते आऊन नु  
बाबा बालक जी तेरा दर्शन .......

ओ अखियाँ बंद करके तेरा दर्शन पौंदे आ
दिल दे विच बाबा तस्वीर बनाऊनदे आ
मेहरो बैठके गुफा दे शीश झुकाउंदे आ
सोहनी जोगी नु हथ जोड़ मनाऊदे आ
ओ बोह्डा मोरा गरुने वालेया
गल सच कराऊन नु
बड़ा दिल करदा ऐ तेरे दर ते आऊन नु  
बाबा बालक जी तेरा दर्शन .......

तेरी किरपा नाल तेरे चाले आइये जी
तेरी किरपा नाल ही मेले लाईये जी
हो जाए नजर सवाली बाबा जे तेरी
रज रज गुफा तेरी दा दर्शन पाइए जी
ओ ढोले वाल दा नरेश आखदा
नरेश आखदा तेरे रोट चडाऊन  नु
बड़ा दिल करदा ऐ तेरे दर ते आऊन नु  
बाबा बालक जी तेरा दर्शन .......


ਧੁਨ- ਤੇਰੇ ਨਾਮ ਦਾ, ਰੰਗ ਐਸਾ ਚੜ੍ਹਿਆ ਮਾਂ
ਬਾਬਾ ਬਾਲਕ ਜੀ, ਤੇਰਾ ਦਰਸ਼ਨ ਪਾਉਣ ਨੂੰ
ਬੜਾ ਦਿਲ ਕਰਦਾ ਏ, ਤੇਰੇ ਦਰ ਤੇ ਆਉਣ ਨੂੰ l
ਕਰ ਦੋ ਕਿਰਪਾ ਜੀ lll, ਤੇਰਾ ਦਰਸ਼ਨ ਪਾਉਣ ਨੂੰ,
ਬੜਾ ਦਿਲ ਕਰਦਾ ਏ, ਤੇਰੇ ਦਰ ਤੇ ਆਉਣ ਨੂੰ l
ਪੌਣਾਹਾਰੀ ਜੀ, ਤੇਰਾ ਦਰਸ਼ਨ ਪਾਉਣ ਨੂੰ,
ਬੜਾ ਦਿਲ ਕਰਦਾ ਏ, ਤੇਰੇ ਦਰ ਤੇ ਆਉਣ ਨੂੰ l
ਬਾਬਾ ਬਾਲਕ ਜੀ, ਤੇਰਾ ਦਰਸ਼ਨ,,,,,,,,,,,,,,,,

ਤੇਰੀਆਂ ਸੰਗਤਾਂ ਵਿੱਚ, ਏਹ ਜ਼ਿਕਰ ਹੈ ਹਰ ਵੇਲੇ,
ਕਿ ਬਾਬਾ ਬਾਲਕ ਜੀ ਨੂੰ, ਫ਼ਿਕਰ ਹੈ ਹਰ ਵੇਲੇ l
ਫਿਰ ਵੀ ਦਿਲ ਨੂੰ ਬਾਬਾ, ਚੈਨ ਪੈਂਦੇ ਨਹੀਂ,
ਜਦ ਤੱਕ ਮੰਦਿਰੀਂ ਤੇਰੇ, ਆ ਆ ਬਹਿੰਦੇ ਨਹੀਂ l
ਓ ਮੰਦਿਰਾਂ ਵਿੱਚ ਬਹਿ ਕੇ,,, lll, ਬਾਬਾ ਭੇਟਾਂ ਗਾਉਣ ਨੂੰ,
ਬੜਾ ਦਿਲ ਕਰਦਾ ਏ, ਤੇਰੇ ਦਰ ਤੇ ਆਉਣ ਨੂੰ l
ਬਾਬਾ ਬਾਲਕ ਜੀ, ਤੇਰਾ ਦਰਸ਼ਨ,,,,,,,,,,,,,,,,

ਓ ਅੱਖੀਆਂ ਬੰਦ ਕਰਕੇ, ਤੇਰਾ ਦਰਸ਼ਨ ਪਾਉਂਦੇ ਆਂ,
ਦਿਲ ਦੇ ਵਿੱਚ ਬਾਬਾ, ਤਸਵੀਰ ਬਣਾਉਂਦੇ ਆਂ l
ਮੋਹਰੇ ਬੈਠਕੇ ਗੁਫ਼ਾ ਦੇ, ਸੀਸ ਝੁਕਾਉਂਦੇ ਆਂ,
ਸੋਹਣੇ ਜੋਗੀ ਨੂੰ, ਹੱਥ ਜੋੜ ਮਨਾਉਂਦੇ ਆਂ l
ਓ ਬੋਹੜਾਂ/ਮੋਰਾਂ/ਗਰੂਨੇ ਵਾਲਿਆਂ,,,
ਗੱਲ ਸੱਚ ਕਰਾਉਣ ਨੂੰ,  
ਬੜਾ ਦਿਲ ਕਰਦਾ ਏ, ਤੇਰੇ ਦਰ ਤੇ ਆਉਣ ਨੂੰ l
ਬਾਬਾ ਬਾਲਕ ਜੀ, ਤੇਰਾ ਦਰਸ਼ਨ,,,,,,,,,,,,,,,,

ਤੇਰੀ ਕਿਰਪਾ ਨਾਲ, ਤੇਰੇ ਚਾਲੇ ਆਈਏ ਜੀ,
ਤੇਰੀ ਕਿਰਪਾ ਨਾਲ ਹੀ, ਮੇਲੇ ਲਾਈਏ ਜੀ l
ਹੋ ਜਾਏ ਨਜ਼ਰ ਸਵੱਲੀ, ਬਾਬਾ ਜੇ ਤੇਰੀ,
ਰੱਜ ਰੱਜ ਗੁਫ਼ਾ ਤੇਰੀ ਦਾ, ਦਰਸ਼ਨ ਪਾਈਏ ਜੀ l
ਓ ਢੋਲੋ ਵਾਲ ਦਾ,,, ਨਰੇਸ਼ ਆਖਦਾ,,,
ਨਰੇਸ਼ ਆਖਦਾ, ਤੇਰੇ ਰੋਟ ਚੜ੍ਹਾਉਣ ਨੂੰ,
ਬੜਾ ਦਿਲ ਕਰਦਾ ਏ, ਤੇਰੇ ਦਰ ਤੇ ਆਉਣ ਨੂੰ l
ਬਾਬਾ ਬਾਲਕ ਜੀ, ਤੇਰਾ ਦਰਸ਼ਨ,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (571 downloads)