पौणाहारिया दीदार तेरा पा के
मन प्रसन हो गये
तेरे चरना दी धूड़ी मथे ला के
असी धन धन हो गए
पौणाहारिया दीदार तेरा पा के..........
जदों असी अपने सिदक संग तुल गए
साडिया नसीबा दे ता सारे बूहे खुल गए
मसा लभेया द्वारा तेरा आ के
असी धन धन हो गए
पौणाहारिया दीदार तेरा पा के.......
गुफा दिया वासिआ माँ रतनो दे प्यारेया ,
तेरी रेहमता ने बाबा सारा जग तारेया
जीने सचे दिलो देख्या ध्या के
असी धन धन हो गए
पौणाहारिया दीदार तेरा पा के....
बाबा जी तू सब दिया ईशा करी पुरिया
दिल दिया सधरा रेहन न अधुरिया
तेरा आसरा ही बैठे हां टिका के
असी धन धन हो गए
पौणाहारिया दीदार तेरा पा के
तक लिया जिहने झलकारा तेरे नूर दा
चड गया रंग ओहनू तेरे ही सरुर दा
कहंदा घुला सरहाले दा सुना के
असी धन धन हो गए
पौणाहारिया दीदार तेरा पा के
ਪੌਣਾਹਾਰੀਆ, ਦੀਦਾਰ ਤੇਰਾ ਪਾ ਕੇ,
ਮਨ ਪ੍ਰਸੰਨ ਹੋ ਗਏ ll
ਤੇਰੇ ਚਰਨਾਂ ਦੀ, ਧੂੜੀ ਮੱਥੇ ਲਾ ਕੇ,
ਅਸੀਂ ਧੰਨ ਧੰਨ ਹੋ ਗਏ l
ਪੌਣਾਹਾਰੀਆ, ਦੀਦਾਰ ਤੇਰਾ,,,,,,,,,,,,,,,,,,,,,,,,
ਜਦੋਂ ਅਸੀਂ ਆਪਣੇ, ਸਿਦਕ ਸੰਗ ਤੁੱਲ ਗਏ l
ਸਾਡਿਆਂ ਨਸੀਬਾਂ ਦੇ ਤਾਂ, ਸਾਰੇ ਬੂਹੇ ਖੁੱਲ ਗਏ ll
ਮਸਾਂ ਲੱਭਿਆ, ਦਵਾਰਾ ਤੇਰਾ ਆ ਕੇ,
ਅਸੀਂ ਧੰਨ ਧੰਨ ਹੋ ਗਏ,,,
ਪੌਣਾਹਾਰੀਆ, ਦੀਦਾਰ ਤੇਰਾ,,,,,,,,,,,,,,,,,,,,,,,,
ਗੁਫ਼ਾ ਦਿਆ ਵਾਸੀਆ, ਮਾਂ ਰਤਨੋ ਦੇ ਪਿਆਰਿਆ l
ਤੇਰੀ ਰਹਿਮਤਾਂ ਨੇ ਬਾਬਾ, ਸਾਰਾ ਜੱਗ ਤਾਰਿਆ ll
ਜਿਨ ਸੱਚੇ ਦਿਲੋਂ, ਦੇਖਿਆ ਧਿਆ ਕੇ,
ਅਸੀਂ ਧੰਨ ਧੰਨ ਹੋ ਗਏ,,,
ਪੌਣਾਹਾਰੀਆ, ਦੀਦਾਰ ਤੇਰਾ,,,,,,,,,,,,,,,,,,,,,,,,
ਬਾਬਾ ਜੀ ਤੂੰ ਸਭ ਦੀਆਂ, ਇੱਛਾ ਕਰੀਂ ਪੂਰੀਆਂ l
ਦਿਲ ਦੀਆਂ ਸੱਧਰਾਂ, ਰਹਿਣ ਨਾ ਅਧੂਰੀਆਂ ll
ਤੇਰਾ ਆਸਰਾ ਹੀ, ਬੈਠੇ ਹਾਂ ਟਿਕਾ ਕੇ,
ਅਸੀਂ ਧੰਨ ਧੰਨ ਹੋ ਗਏ,,,
ਪੌਣਾਹਾਰੀਆ, ਦੀਦਾਰ ਤੇਰਾ,,,,,,,,,,,,,,,,,,,,,,,,
ਤੱਕ ਲਿਆ ਜਿਹਨੇ, ਝਲਕਾਰਾ ਤੇਰੇ ਨੂਰ ਦਾ l
ਚੜ੍ਹ ਗਿਆ ਰੰਗ ਓਹਨੂੰ, ਤੇਰੇ ਹੀ ਸਰੂਰ ਦਾ ll
ਕਹਿੰਦਾ ਘੁੱਲਾ, ਸਰਹਾਲੇ ਦਾ ਸੁਣਾ ਕੇ,
ਅਸੀਂ ਧੰਨ ਧੰਨ ਹੋ ਗਏ,,,
ਪੌਣਾਹਾਰੀਆ, ਦੀਦਾਰ ਤੇਰਾ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ