लाईआं जे तोड़ निभावीं

केहनदे तेनु पौन्हारी केहंदे तेनु दुधाधारी,
करके तू मोर सवारी आ जा हूँ पौनाहारी
देर न तू लावी वे लाईया जे तोड़ निभावी
छेती आ जावी वे लाईआ जे तोड़ निभावी,

तेरिया राहा तका छम छम ने रोंदिया अखा
तेरे बिन कोई न मेरा ना कोई साथी सखा
आ जा वे मेरे साईंया देर न तू लावी वे
लाईया जे तोड़ निभावी .........


तेरिया बे परवाहिया तडफा मैं वांग शुदाईआ
तेरिया बचिया कोलो झलियाँ न जाना जुदाईआ
संगत तेरी अरजा करदी दर्श दिखावी वे
लाईया जे तोड़ निभावी ..........

कलयुग दे विच सी आया शंकर दा नाम धियाया
कई जन्मा किती भगती शंकर तो वर सी पाया
साडी वी डुबदी बेडी पार लंगावी वे
लाईया जे तोड़ निभावी ..........

असी अनजान बचे हां तेरी न ज्योत पछानी,
सजना मैं तेरा बाबा सची तेरी असर कहानी
भगत तेरा देवे दुहाईआ न तू भूल जाई वे
लाईया जे तोड़ निभावी ..........
 
ਕਹਿੰਦੇ ਤੈਨੂੰ ਪੌਣਾਹਾਰੀ ਕਹਿੰਦੇ ਤੈਨੂੰ ਦੁੱਧਾਧਾਰੀ l
ਕਰਕੇ ਤੂੰ ਮੋਰ ਸਵਾਰੀ, ਆ ਜਾ ਹੁਣ ਪੌਣਾਹਾਰੀ ll
ਦੇਰ ਨਾ ਤੂੰ ਲਾਵੀਂ ਵੇ, ਲਾਈਆਂ ਜੇ ਤੋੜ ਨਿਭਾਵੀਂ,
"ਛੇਤੀ ਆ ਜਾਵੀਂ ਵੇ, ਲਾਈਆਂ ਜੇ ਤੋੜ ਨਿਭਾਵੀਂ" xll

^ਤੇਰੀਆਂ ਰਾਹਾਂ ਤੱਕਾਂ, ਛਮ ਛਮ ਨੇ ਰੋਂਦੀਆਂ ਅੱਖਾਂ l
^ਤੇਰੇ ਬਿਨ ਕੋਈ ਨਾ ਮੇਰਾ, ਨਾ ਕੋਈ ਸਾਥੀ ਸਖਾ ll
ਆ ਜਾ ਵੇ ਮੇਰੇ ਸਾਈਂਆਂ ll, ਦੇਰ ਨਾ ਤੂੰ ਲਾਵੀਂ ਵੇ,
ਲਾਈਆਂ ਜੇ ਤੋੜ ਨਿਭਾਵੀਂ,,,,,,,,,,,,,,,,,,,,

^ਤੇਰੀਆਂ ਬੇ-ਪ੍ਰ੍ਵਾਹੀਆਂ, ਤੜਫਾਂ ਮੈਂ ਵਾਂਗ ਸ਼ੁਦਾਈਆਂ l
^ਤੇਰੀਆਂ ਬੱਚਿਆਂ ਕੋਲੋਂ, ਝੱਲੀਆਂ ਨਾ ਜਾਣ ਜੁਦਾਈਆਂ ll
ਸੰਗਤ ਤੇਰੀ ਅਰਜ਼ਾਂ ਕਰਦੀ ll, ਦਰਸ਼ ਦਿਖਾਵੀਂ ਵੇ,
ਲਾਈਆਂ ਜੇ ਤੋੜ ਨਿਭਾਵੀਂ,,,,,,,,,,,,,,,,,,,,

^ਕਲਯੁਗ ਦੇ ਵਿੱਚ ਸੀ ਆਇਆ, ਸ਼ੰਕਰ ਦਾ ਨਾਮ ਧਿਆਇਆ l
^ਕਈ ਜਨਮਾਂ ਕੀਤੀ ਭਗਤੀ, ਸ਼ੰਕਰ ਤੋਂ ਵਰ ਸੀ ਪਾਇਆ ll
ਸਾਡੀ ਵੀ ਡੁੱਬਦੀ ਬੇੜੀ ll, ਪਾਰ ਲੰਘਾਵੀਂ ਵੇ,
ਲਾਈਆਂ ਜੇ ਤੋੜ ਨਿਭਾਵੀਂ,,,,,,,,,,,,,,,,,,,,,

^ਅਸੀਂ ਅਣਜਾਣ ਬੱਚੇ ਹਾਂ, ਤੇਰੀ ਨਾ ਜੋਤ ਪਛਾਣੀ l
^ਸੱਜਣਾ ਮੈਂ ਤੇਰਾ ਬਾਬਾ, ਸੱਚੀ ਤੇਰੀ ਅਮਰ ਕਹਾਣੀ ll
ਭਗਤ ਤੇਰਾ ਦੇਵੇ ਦੁਹਾਈਆਂ ll, ਨਾ ਤੂੰ ਭੁੱਲ ਜਾਵੀਂ ਵੇ,
ਲਾਈਆਂ ਜੇ ਤੋੜ ਨਿਭਾਵੀਂ,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (566 downloads)