ज़रा सामने तो आजा पौणाहारिया
मैं ते पूजा तेरी तस्वीर नु
लोकी आखदे तू दुखड़े वन्दांवदा
कदों बदलेंगा मेरी तकदीर नु
एधर वी पानी उधर वी पानी
विच पानी दे मेरी नाव खड़ी
जरा पार ता लगा जा पौनहारीया/दुधाधारिया
मैं ते पूजा तेरी तस्वीर नु ..........
एधर वी पर्वत उधर वी पर्वत
विच पर्वत जोगी गुफा तेरी
जरा दर्शन दिख दे पौन्हारिया/गुफा वालेया
मैं ते पूजा तेरी तस्वीर नु
इधर वी संगता उधर वी संगता
विच संगता मैं तेरी भेटा गावा
भेटा सुन्दा तू जावे पौनाहारिय/गुफा वालिया,
मैं ते गाउंदा हा शोभा तेरी नु
लोकी आखदे तू दुखड़े वंडावदा,
कदों बदलेंगा मेरी तकदीर नु
ਜ਼ਰਾ ਸਾਹਮਣੇ ਤਾਂ ਆਜਾ ਪੌਣਾਹਾਰੀਆ,
ਮੈਂ ਤੇ ਪੂਜਾਂ ਤੇਰੀ ਤਸਵੀਰ ਨੂੰ,
ਲੋਕੀ ਆਖਦੇ ਤੂੰ ਦੁੱਖੜੇ ਵੰਡਾਂਵਦਾ,
ਕਦੋਂ ਬਦਲੇਂਗਾ ਮੇਰੀ ਤਕਦੀਰ ਨੂੰ ll
ਏਧਰ ਵੀ ਪਾਣੀ, ਓਧਰ ਵੀ ਪਾਣੀ,
ਵਿੱਚ ਪਾਣੀ ਦੇ ਮੇਰੀ ਨਾਵ ਖੜੀ ll
ਜ਼ਰਾ ਪਾਰ ਤਾਂ ਲਗਾ ਜਾ ਪੌਣਾਹਾਰੀਆ/ਦੁੱਧਾਧਾਰੀਆ ll,
ਮੈਂ ਤੇ ਪੂਜਾਂ ਤੇਰੀ ਤਸਵੀਰ ਨੂੰ,,,,,,,,,,,,,,,,,
ਏਧਰ ਵੀ ਪਰਬਤ, ਓਧਰ ਵੀ ਪਰਬਤ,
ਵਿੱਚ ਪਰਬਤ ਜੋਗੀ ਗੁਫ਼ਾ ਤੇਰੀ ll
ਜ਼ਰਾ ਦਰਸ਼ਨ ਦਿਖਾ ਦੇ ਪੌਣਾਹਾਰੀਆ/ਗੁਫ਼ਾ ਵਾਲਿਆ ll,
ਮੈਂ ਤੇ ਪੂਜਾਂ ਤੇਰੀ ਤਸਵੀਰ ਨੂੰ,,,,,,,,,,,,,,,,,
ਏਧਰ ਵੀ ਸੰਗਤਾਂ, ਓਧਰ ਵੀ ਸੰਗਤਾਂ
ਵਿੱਚ ਸੰਗਤਾਂ ਮੈਂ ਤੇਰੀ ਭੇਟਾਂ ਗਾਵਾਂ ll
ਭੇਟਾਂ ਸੁਣਦਾ ਤੂੰ ਜਾਵੇ ਪੌਣਾਹਾਰੀਆ/ਗੁਫ਼ਾ ਵਾਲਿਆ ll,
ਮੈਂ ਤੇ ਗਾਉਂਦਾ ਹਾਂ ਸ਼ੋਭਾ ਤੇਰੀ ਨੂੰ,
ਲੋਕੀ ਆਖਦੇ ਤੂੰ ਦੁੱਖੜੇ ਵੰਡਾਂਵਦਾ,
ਕਦੋਂ ਬਦਲੇਂਗਾ ਮੇਰੀ ਤਕਦੀਰ ਨੂੰ,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ