आजा दातिए हुन आजा दातिए

साऊन महीने रल पींघा पाईआ
सब सखिया रल झूहटन गईया
तू न आई व्यादा करके शेरावाली माँ
आजा दातिए हुन आजा दातिए
आजा दातिए ओ माँ .......

अम्बरी पींघा चाड के सब झुह्टे लैंदेआ
मैं वाटा तका तेरिया ते मेनू कमली केहनदिया
नाम तेरा लै देवन ताहने दस मैं किंझ सहा
आजा दातिये हूँ आजा दातिये
आजा दातिए हुन आजा दातिए

करा उडीका तेरिया मैं नैन विछा के
तू रख लै इजता मेरिया माये दर्श दिखा के
तू आवे ता आऊन बहारा मेरी रोनक ता
आजा दातिए हुन आजा दातिए
आजा दातिए ओ माँ

सब तेरा हार शिंगार माँ मैं बैठी लै के
मैं लाल रंगाई चुनरी तेरा नाम लै के
लाल चुडा ते मेहँदी तेरी कीहदे दिया मैं ला
आजा दातिए हुन आजा दातिए


ਸਾਉਣ ਮਹੀਨੇ, ਰਲ ਪੀਂਘਾਂ ਪਈਆਂ,
ਸਭ ਸਖੀਆਂ, ਰਲ ਝੂਹਟਣ ਗਈਆਂ ll
ਤੂੰ ਨਾ ਆਈ, ਵਾਅਦਾ ਕਰਕੇ, ਸ਼ੇਰਾਂਵਾਲੀ ਮਾਂ,
ਆਜਾ ਦਾਤੀਏ,,, ਹੁਣ ਆਜਾ ਦਾਤੀਏ,,, xll
ਆਜਾ ਦਾਤੀਏ ਓ ਮਾਂ,,,,

ਅੰਬਰੀਂ ਪੀਂਘਾਂ ਚਾੜ੍ਹ ਕੇ, ਸਭ ਝੂਹਟੇ ਲੈਂਦੀਆਂ,
ਮੈਂ ਵਾਟਾਂ ਤੱਕਾਂ ਤੇਰੀਆਂ, ਤੇ ਮੈਨੂੰ ਕਮਲੀ ਕਹਿੰਦਿਆਂ ll
*ਨਾਂਅ ਤੇਰਾ ਲੈ, ਦੇਵਣ ਤਾਹਨੇ, ਦੱਸ ਮੈਂ ਕਿੰਝ ਸਹਾਂ,  
ਆਜਾ ਦਾਤੀਏ,,, ਹੁਣ ਆਜਾ ਦਾਤੀਏ,,, xll
ਆਜਾ ਦਾਤੀਏ ਓ ਮਾਂ,,,,

ਕਰਾਂ ਉਡੀਕਾਂ ਤੇਰੀਆਂ, ਮੈਂ ਨੈਣ ਵਿਛਾ ਕੇ,
ਤੂੰ ਰੱਖ ਲੈ ਇੱਜਤਾਂ ਮੇਰੀਆਂ, ਮਾਂਏਂ ਦਰਸ਼ ਦਿਖਾ ਕੇ ll
*ਤੂੰ ਆਵੇਂ ਤਾਂ, ਆਉਣ ਬਹਾਰਾਂ, ਮੇਰੀ ਰੌਣਕ ਤਾਂ,
ਆਜਾ ਦਾਤੀਏ,,, ਹੁਣ ਆਜਾ ਦਾਤੀਏ,,, xll
ਆਜਾ ਦਾਤੀਏ ਓ ਮਾਂ,,,,

ਸਭ ਤੇਰਾ ਹਾਰ ਸ਼ਿੰਗਾਰ ਮਾਂ, ਮੈਂ ਬੈਠੀ ਲੈ ਕੇ,
ਮੈਂ ਲਾਲ ਰੰਗਾਈ ਚੁੰਨਰੀ, ਤੇਰਾ ਨਾਂਅ ਲੈ ਕੇ ll
*ਲਾਲ ਚੂੜ੍ਹਾ ਤੇ, ਮਹਿੰਦੀ ਤੇਰੀ, ਕੀਹਦੇ ਦਿਆਂ ਮੈਂ ਲਾ,
ਆਜਾ ਦਾਤੀਏ,,, ਹੁਣ ਆਜਾ ਦਾਤੀਏ,,, xll
ਆਜਾ ਦਾਤੀਏ ਓ ਮਾਂ,,,,

ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (602 downloads)