रहमतां माँ तेरियां गिनाईआं नहिओ जांदिया

आस पूरी करदी,ए मुराद पूरी करदी।
बिनां मंगिया बचिया दी, खली झोली भरदी।।  
मेहरा बेहिसाब दिया, बुलाईआं नहिओ जांदिया।।,
रहमता माँ तेरिया, गिनाईआं नहिओ जांदिया।।

ओह साडे तो ना दातिए कोई, चीज तू लुकाई ए,
एहने सूख दित्ते ने माँ, गिणती ना होइ ए।।
था था ते खैरा भी, प्वाईया नहिओ जांदिया।।,
रहमता माँ तेरिया, गिनाईआं नहिओ जांदिया।।

इज्जत रुसूख़ बड़ा, मिलदा ए प्यार माँ
तेरिया लाला दा सारे, होवे सतिकार माँ भी।।
एनिया तौफ़ीका ने, छुपाईआ नहिओ जांदिया।।,
रहमता माँ तेरिया, गिनाईआं नहिओ जांदिया।।

इंझ ही तू नज़र, स्वली रक्खी दातिए
कदे भी ना साडिया, भूल्ला नु तक्की दातिए।।
ऐवें कश्मीर आसां, लाइआ नहिओ जांदिया।।,
रहमता माँ तेरिया, गिनाईआं नहिओ जांदिया।।

ਆਸ ਪੂਰੀ ਕਰਦੀ, ਏਹ ਮੁਰਾਦ ਪੂਰੀ ਕਰਦੀ l
ਬਿਨਾਂ ਮੰਗੇ ਬੱਚਿਆਂ ਦੀ, ਖ਼ਾਲੀ ਝੋਲੀ ਭਰਦੀ ll
ਮੇਹਰਾਂ ਬੇ-ਹਿਸਾਬ ਦੀਆਂ, ਭੁਲਾਈਆਂ ਨਹੀਓਂ ਜਾਂਦੀਆਂ ll,
ਰਹਿਮਤਾਂ ਮਾਂ ਤੇਰੀਆਂ, ਗਿਣਾਈਆਂ ਨਹੀਓਂ ਜਾਂਦੀਆਂ ll

ਓ ਸਾਡੇ ਤੋਂ ਨਾ ਦਾਤੀਏ ਕੋਈ, ਚੀਜ਼ ਤੂੰ ਲੁਕੋਈ ਏ,
ਐਨੇ ਸੁੱਖ ਦਿੱਤੇ ਨੇ ਮਾਂ, ਗਿਣਤੀ ਨਾ ਕੋਈ ਏ ll
ਥਾਂ ਥਾਂ ਤੋਂ ਖੈਰਾਂ ਵੀ, ਪੁਆਈਆਂ ਨਹੀਓਂ ਜਾਂਦੀਆਂ ll,
ਰਹਿਮਤਾਂ ਮਾਂ ਤੇਰੀਆਂ, ਗਿਣਾਈਆਂ ਨਹੀਓਂ ਜਾਂਦੀਆਂ ll

ਇਜ਼ੱਤ ਰਸੂਖ਼ ਬੜਾ, ਮਿਲਦਾ ਏ ਪਿਆਰ ਮਾਂ,
ਤੇਰਿਆਂ ਲਾਲਾਂ ਦਾ ਸਾਰੇ, ਹੋਵੇ ਸਤਿਕਾਰ ਮਾਂ ll
ਐਨੀਆਂ ਤੌਫਿਕਾਂ ਨੇ, ਛੁਪਾਈਆਂ ਨਹੀਓਂ ਜਾਂਦੀਆਂ ll,
ਰਹਿਮਤਾਂ ਮਾਂ ਤੇਰੀਆਂ, ਗਿਣਾਈਆਂ ਨਹੀਓਂ ਜਾਂਦੀਆਂ ll

ਇੰਝ ਹੀ ਤੂੰ ਨਜ਼ਰ, ਸਵੱਲੀ ਰੱਖੀ ਦਾਤੀਏ,
ਕਦੇ ਵੀ ਨਾ ਸਾਡੀਆਂ, ਭੁੱਲਾਂ ਨੂੰ ਤੱਕੀ ਦਾਤੀਏ ll
ਐਵੇਂ ਕਸ਼ਮੀਰ ਅਸਾਂ, ਲਾਈਆਂ ਨਹੀਓਂ ਜਾਂਦੀਆਂ ll,
ਰਹਿਮਤਾਂ ਮਾਂ ਤੇਰੀਆਂ, ਗਿਣਾਈਆਂ ਨਹੀਓਂ ਜਾਂਦੀਆਂ ll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (520 downloads)