घर साड्डे जोगी आया ए

जय पौणाहारी जी बाबा, जय दूधाधारी।

अज्ज दिन भागा वाला चढ्या, मैं जोगी दा पल्ला फड़्या....  
वेख लो भगतो अज्ज किवें, दिन रुषनाया ए -2
सारे देयो वधाईयाँ आ के, घर साडे जोगी आया ए। .......

कुझ भी समझ ना आवे मेनू चढ्या ए एहना चाह,
माँ रत्नो तेरा लाल किवें गया, घर साडे नु आ -2
बाबा जी ऐसी तेरे लई सोहना भवन सजाया ए
सारे देयो वधाईयाँ आ के, घर साडे जोगी आया ए। .......

सुण्या सी मैं प्यार दा बण्या, आप ही चल ओह आउंदा ऐ,
वेख लो भगतो अज्ज किवें, रब्ब पेया मुस्कराउँदा है -2
शरदा दे नाल बाबा जी ऐसी रोट बनाया ए
सारे देयो वधाईयाँ आ के, घर साडे जोगी आया ए। .......

गहिरा वाला तजिंदर भी, अज्ज गुण रिहा तेरे गा,
बाबा जी सदा रखिओ ओहनू चरना दे नाल ला -2
भूलाँ न बक्शीयों  जिवें साणु बकछाया ए
सारे देयो वधाईयाँ आ के, घर साडे जोगी आया ए। .......

ਜੈ ਪੌਣਾਹਾਰੀ ਜੀ ਬਾਬਾ, ਜੈ ਦੁੱਧਾਧਾਰੀ l

ਅੱਜ ਦਿਨ ਭਾਗਾਂ ਵਾਲਾ ਚੜ੍ਹਿਆ, ਮੈਂ ਜੋਗੀ ਦਾ ਪੱਲਾ ਫੜ੍ਹਿਆ...
ਵੇਖ ਲੋ ਭਗਤੋ ਅੱਜ ਕੀਮੈਂ, ਦਿਨ ਰੁਸ਼ਨਾਇਆ ਏ -2
ਸਾਰੇ ਦਿਓ ਵਧਾਈਆਂ ਆ ਕੇ, ਘਰ ਸਾਡੇ ਜੋਗੀ ਆਇਆ ਏ.....

ਕੁਝ ਵੀ ਸਮਝ ਨਾ ਆਵੇ ਮੈਨੂੰ, ਚੜ੍ਹਿਆ ਏ ਐਨਾ ਚਾਅ,
ਮਾਂ ਰਤਨੋਂ ਤੇਰਾ, ਲਾਲ ਕਿਵੇਂ ਗਿਆ, ਘਰ ਸਾਡੇ ਨੂੰ ਆ -2
ਬਾਬਾ ਜੀ ਅਸੀਂ, ਤੇਰੇ ਲਈ ਸੋਹਣਾ, ਭਵਨ ਸਜਾਇਆ ਏ ll,
ਸਾਰੇ ਦਿਓ ਵਧਾਈਆਂ ਆ ਕੇ, ਘਰ ਸਾਡੇ ਜੋਗੀ ਆਇਆ ਏ....

ਸੁਣਿਆ ਸੀ ਮੈਂ, ਪਿਆਰ ਦਾ ਬੰਨ੍ਹਿਆਂ, ਆਪ ਹੀ ਚੱਲ ਓਹ ਆਉਂਦਾ ਹੈ,
ਵੇਖ ਲੋ ਭਗਤੋ ਅੱਜ ਕਿਵੇਂ, ਰੱਬ ਪਿਆ ਮੁਸਕਰਾਉਂਦਾ ਹੈ -2
ਸ਼ਰਧਾ ਦੇ ਨਾਲ, ਬਾਬਾ ਜੀ ਅਸੀਂ, ਰੋਟ ਬਣਾਇਆ ਏ ll,
ਸਾਰੇ ਦਿਓ ਵਧਾਈਆਂ ਆ ਕੇ, ਘਰ ਸਾਡੇ ਜੋਗੀ ਆਇਆ ਏ....

ਗਹੀਰਾਂ ਵਾਲਾ, ਤਜਿੰਦਰ ਵੀ ਅੱਜ, ਗੁਣ ਰਿਹਾ ਤੇਰੇ ਗਾ,
ਬਾਬਾ ਜੀ ਸਦਾ ਰੱਖਿਓ ਓਹਨੂੰ, ਚਰਨਾਂ ਦੇ ਨਾਲ ਲਾਅ -2
ਭੁੱਲਾਂ ਨੂੰ, ਬਖਸ਼ਾਇਓ ਜਿਵੇਂ, ਸਾਨੂੰ ਬਖਸ਼ਾਇਆ ਏ ll,
ਸਾਰੇ ਦਿਓ ਵਧਾਈਆਂ ਆ ਕੇ, ਘਰ ਸਾਡੇ ਜੋਗੀ ਆਇਆ ਏ....

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (607 downloads)