तैनू चिंतापूर्णी ता कहन्दे

तैनू चिंतापूर्णी ता कहन्दे, तू चिंता सब दी हर्दी ए।
खुश हो जावे जो आवे, ना चिंता रेहन्दी घर दी ए।।


भरे खजानिया विचो माँ, भर भर मुठिया वंडदी ए।
टूटिया जो तकदीरा माएं, पल विच आपे गंडदी ए।।
लड़ लग जावे जो एह्दे, ना चिंता रेहन्दी घर दी ए,
तैनू चिंतापूर्णी ता कहन्दे.......


तांग तेरे दर्शन दी माएं, भज भज पौढ़ी चड़िये।
अड्ड के झोली बनके मँगते, लाइना दे विच खड़िये।।
किसे नू भी ना मोड़े खाली, सभ दि झोली भरदी ए,
तैनू चिंतापूर्णी ता कहन्दे.......


भवन तेरे दे अग्गे खड़ के, करदे लख अरदासा।
आपने लाल संजीव दिया, करदे पुरिया आसां।।
ओहनू भी तू तार दे माँ, देखी दुनिया तर्दी ए,
तैनू चिंतापूर्णी ता कहन्दे.......



ਤੈਨੂੰ ਚਿੰਤਾਪੁਰਨੀ ਤਾਂ ਕਹਿੰਦੇ, ਤੂੰ ਚਿੰਤਾ ਸਭ ਦੀ ਹਰਦੀ ਏ l
ਖੁਸ਼ ਹੋ ਜਾਵੇ ਜੋ ਏਹ ਜੇ, ਨਾ ਚਿੰਤਾ ਰਹਿੰਦੀ ਘਰ ਦੀ ਏ ll

ਭਰੇ ਖਜ਼ਾਨਿਆਂ ਵਿਚੋਂ ਮਾਂ, ਭਰ ਭਰ ਮੁੱਠੀਆਂ ਵੰਡਦੀ ਏ l
ਟੁੱਟੀਆਂ ਜੋ ਤਕਦੀਰਾਂ ਮਾਂਏਂ, ਪਲ ਵਿੱਚ ਆਪੇ ਗੰਢਦੀ ਏ ll
ਲੜ ਲੱਗ ਜਾਵੇ ਜੋ ਏਹਦੇ, ਨਾ ਚਿੰਤਾ ਰਹਿੰਦੀ ਘਰ ਦੀ ਏ,
ਤੈਨੂੰ ਚਿੰਤਾਪੁਰਨੀ ਤਾਂ ਕਹਿੰਦੇ,,,,,,,,,,,,,,,,,,,,,,,

ਤਾਂਘ ਤੇਰੇ ਦਰਸ਼ਨ ਦੀ ਮਾਂਏਂ, ਭੱਜ ਭੱਜ ਪੌੜੀ ਚੜ੍ਹੀਏ l
ਅੱਡ ਕੇ ਝੋਲੀ ਬਣ ਕੇ ਮੰਗਤੇ, ਲਾਇਨਾਂ ਦੇ ਵਿੱਚ ਖੜੀਏ ll
ਕਿਸੇ ਨੂੰ ਵੀ ਨਾ ਮੋੜੇ ਖਾਲੀ, ਸਭ ਦੀ ਝੋਲੀ ਭਰਦੀ ਏ,
ਤੈਨੂੰ ਚਿੰਤਾਪੁਰਨੀ ਤਾਂ ਕਹਿੰਦੇ,,,,,,,,,,,,,,,,,,,,,,,

ਭਵਨ ਤੇਰੇ ਦੇ ਅੱਗੇ ਖੜ ਕੇ, ਕਰਦੇ ਲੱਖ ਅਰਦਾਸਾਂ l
ਆਪਣੇ ਲਾਲ ਸੰਜੀਵ ਦੀਆਂ ਵੀ, ਕਰਦੇ ਪੂਰੀਆਂ ਆਸਾਂ ll
ਓਹਨੂੰ ਵੀ ਤੂੰ ਤਾਰ ਦੇ ਮਾਂਏਂ, ਦੇਖੀ ਦੁਨੀਆਂ ਤਰਦੀ ਏ,
ਤੈਨੂੰ ਚਿੰਤਾਪੁਰਨੀ ਤਾਂ ਕਹਿੰਦੇ,,,,,,,,,,,,,,,,,,,,,,,

ਅਪਲੋਡਰ-ਅਨਿਲਰਾਮੂਰਤੀਭੋਪਾਲ
download bhajan lyrics (475 downloads)