माँ मैनु तेरी जरूरत है (पंजाबी में)

ਮਾਂ,,, ਮੈਨੂੰ ਤੇਰੀ ਜ਼ਰੂਰਤ ਹੈ ll
( "ਮਾਂ,,, ਮੈਨੂੰ ਤੇਰੀ ਜ਼ਰੂਰਤ ਹੈ xll" )
*"ਕਦੋਂ ਪਾਏਂਗੀ ਮੇਰੇ ਘਰ ਫੇਰਾ" l
ਤੇਰੇ ਬਿਨ, ਜੀ ਨਹੀਂ ਲੱਗਦਾ ਮੇਰਾ,
ਮਾਂ,,, ਮੈਨੂੰ ਤੇਰੀ ਜ਼ਰੂਰਤ ਹੈ ll
( "ਮਾਂ,,, ਮੈਨੂੰ ਤੇਰੀ ਜ਼ਰੂਰਤ ਹੈ xll" )

ਤੇਰੇ ਬਿਨਾਂ ਮਾਂਏਂ ਇੱਕ, ਪਲ ਵੀ ਨੀ ਲੰਘਦਾ,
"ਦੱਸ ਕਿਵੇਂ ਜਿੰਦਗੀ ਗੁਜ਼ਾਰੀਏ' l
ਜਦੋਂ ਮੇਰੇ ਸਿਰ ਉੱਤੋਂ, ਪਾਣੀ ਮਾਂਏਂ ਲੰਘਿਆ,
"ਉਦੋਂ ਤੈਨੂੰ ਆਵਾਜ਼ ਅਸੀਂ ਮਾਰੀਏ" l
ਨੀ ਮਾਂ,,, ਮੈਨੂੰ ਤੇਰੀ ਜ਼ਰੂਰਤ ਹੈ l
*"ਮੈਨੂੰ ਪਾਇਆ ਦੁੱਖਾਂ ਨੇ ਘੇਰਾ" l
ਤੇਰੇ ਬਿਨ, ਜੀ ਨਹੀਂ ਲੱਗਦਾ ਮੇਰਾ,
( "ਮਾਂ,,, ਮੈਨੂੰ ਤੇਰੀ ਜ਼ਰੂਰਤ ਹੈ xll" )

ਇੰਝ ਲੱਗਦਾ ਏ ਜਿਵੇਂ, ਜਨਮਾਂ ਤੋਂ ਅੰਮੀਏ ਨੀ,
"ਅੱਖੀਆਂ ਨੇ ਮੇਰੀਆਂ ਪਿਆਸੀਆਂ" l
ਇੱਕ ਵਾਰੀ ਮਿਲ ਕੇ ਤੇ, ਹਾਲ ਸਾਡਾ ਪੁੱਛ ਲਓ,
"ਮਿੱਟ ਜਾਣ ਸਾਡੀਆਂ ਉਦਾਸੀਆਂ" l
ਨੀ ਮਾਂ,,, ਮੈਨੂੰ ਤੇਰੀ ਜ਼ਰੂਰਤ ਹੈl
*"ਕਦੋਂ ਹੋਏਗਾ ਸੁੱਖਾਂ ਦਾ ਸਵੇਰਾ" l
ਤੇਰੇ ਬਿਨ, ਜੀ ਨਹੀਂ ਲੱਗਦਾ ਮੇਰਾ,
( "ਮਾਂ,,, ਮੈਨੂੰ ਤੇਰੀ ਜ਼ਰੂਰਤ ਹੈ xll" )

ਆਸਾਂ ਤੇ ਮੁਰਾਦਾਂ ਨਾਲ, ਸਭ ਦੀਆਂ ਝੋਲੀਆਂ ਤੂੰ,
"ਪਲ ਵਿੱਚ ਭਰੇ ਮਹਾਂਰਾਣੀਏ" l
ਰੱਖੀਂ ਸਾਡੀ ਲਾਜ, ਕਦੇ ਕਰੀਂ ਨਾ ਮੁਹਤਾਜ਼ ,  
"ਤੇਰਾ ਯੁਗਾਂ ਤੱਕ ਰਾਜ ਰਹੇ ਰਾਣੀਏ" l
ਨੀ ਮਾਂ,,, ਮੈਨੂੰ ਤੇਰੀ ਜ਼ਰੂਰਤ ਹੈ l
*"ਮੇਰੇ ਦਿਲ ਵਿੱਚ ਕਰੋ ਬਸੇਰਾ'' l
ਤੇਰੇ ਬਿਨ, ਜੀ ਨਹੀਂ ਲੱਗਦਾ ਮੇਰਾ,
( "ਮਾਂ,,, ਮੈਨੂੰ ਤੇਰੀ ਜ਼ਰੂਰਤ ਹੈ xll" )

ਝੰਡੇਵਾਲੀਏ ਨੀ ਤੇਰੇ, ਦਰ ਤੇ ਜੋ ਝੁੱਕਿਆ,
"ਝੰਡੇ ਓਹਦੇ ਝੁੱਲਣ ਅਸਮਾਨ ਤੇ" l
ਕਿਵੇਂ ਮੈਂ ਭੁਲਾਵਾਂ ਦਾਤੀ, ਤੇਰੀ ਮੇਹਰਬਾਨੀਆਂ ਨੂੰ,
"ਕੀਤੀਆਂ ਜੋ ਮੇਰੇ ਜੇਹੇ ਨਾਦਾਨ ਤੇ" l
ਨੀ ਮਾਂ,,, ਮੈਨੂੰ ਤੇਰੀ ਜ਼ਰੂਰਤ ਹੈ l
*"ਮੈਂ ਚੰਚਲ ਬਾਲ ਹਾਂ ਤੇਰਾ'' l
ਤੇਰੇ ਬਿਨ, ਜੀ ਨਹੀਂ ਲੱਗਦਾ ਮੇਰਾ,
( "ਮਾਂ,,, ਮੈਨੂੰ ਤੇਰੀ ਜ਼ਰੂਰਤ ਹੈ xll" )

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (516 downloads)