तेरे मन्दिराँ च वज्जदा छैना माँ

तेरे मंदिरा च वज्जदा छैना माँ।
तेरे भगता दा एहो कहना माँ।
जो भी लैना ए, तेतो लैना माँ....-2


तेरे मंदिर च वज्जदी ढोलक माँ।
तेरी ममता बड़ी अमोलक माँ।
तू ही भरनी ख़ुशी दी गोलक माँ..... -2


तेरे मंदिरा च वज्जे मिरदंग माईये।
बच्चे तेतो रहे ए मंग माईये।
सानु आपने ही रंग विच रंग माईये.....-2

तेरे मंदिरा च वज्जदे ढोल नी माँ।
हूण द्वार दया डा खोल नी माँ।
सानु आपने बिठा ले कॉल नी माँ.....-2  


तेरे मंदिरा च वज्जदीया टलियां माँ।
असां तेरिया देहलीज़ा मलिया माँ।
सानु दे छङ आप तसलियाँ माँ.....-2


तेरे मंदिरा च गुंजन घंटे माँ।
सानु नाम जपन दी लगन दे माँ।
मुक्क जान सदा दे तंटे माँ.....-2


तेरे मंदिरा च वज्जदे नगाड़े माँ।
तू लखा ही कर्मा मारे माँ।
नी तू बाहों फड़ फड़ तारे माँ.....-2


तेरे मंदिर वज्जन शहनाईयाँ माँ।
असा आसां तेरे ते लाईया माँ।
क्यों खैरा ना हूण तक पाईया माँ.....-2



ਤੇਰੇ ਮੰਦਿਰਾਂ 'ਚ ਵੱਜਦਾ, ਛੈਣਾ ਮਾਂ l
ਤੇਰੇ ਭਗਤਾਂ ਦਾ ਏਹੋ, ਕਹਿਣਾ ਮਾਂ l
ਜੋ ਵੀ ਲੈਣਾ ਏ, ਤੈਥੋਂ ਲੈਣਾ ਮਾਂ xll

*ਤੇਰੇ ਮੰਦਿਰਾਂ 'ਚ ਵੱਜਦੀ, ਢੋਲਕ ਮਾਂ l
*ਤੇਰੀ ਮਮਤਾ ਬੜੀ, ਅਮੋਲਕ ਮਾਂ l
ਤੂੰ ਹੀ ਭਰਨੀ, ਖੁਸ਼ੀ ਦੀ ਗੋਲ੍ਹਕ ਮਾਂ xll

*ਤੇਰੇ ਮੰਦਿਰਾਂ 'ਚ ਵੱਜੇ, ਮਿਰਦੰਗ ਮਾਈਏ l
*ਬੱਚੇ ਤੈਥੋਂ ਰਹੇ ਏਹ, ਮੰਗ ਮਾਈਏ l
ਸਾਨੂੰ ਆਪਣੇ ਹੀ, ਰੰਗ ਵਿੱਚ ਰੰਗ ਮਾਈਏ xll

*ਤੇਰੇ ਮੰਦਿਰਾਂ 'ਚ ਵੱਜਦੇ, ਢੋਲ ਨੀ ਮਾਂ l
*ਹੁਣ ਦਵਾਰ ਦਇਆ ਦਾ, ਖੋਲ੍ਹ ਨੀ ਮਾਂ l
ਸਾਨੂੰ ਆਪਣੇ ਬਿਠਾ ਲੈ, ਕੋਲ ਨੀ ਮਾਂ xll

*ਤੇਰੇ ਮੰਦਿਰਾਂ 'ਚ ਵੱਜਦੀਆਂ, ਟੱਲੀਆਂ ਮਾਂ l
*ਅਸਾਂ ਤੇਰੀਆਂ ਦਹਿਲੀਜ਼ਾਂ, ਮੱਲ੍ਹੀਆਂ ਮਾਂ l
ਸਾਨੂੰ ਦੇ ਛੱਡ, ਆਪ ਤਸੱਲੀਆਂ ਮਾਂ xll

*ਤੇਰੇ ਮੰਦਿਰਾਂ 'ਚ ਗੂੰਜਣ, ਘੰਟੇ ਮਾਂ l
*ਸਾਨੂੰ ਨਾਮ ਜੱਪਣ ਦੀ, ਲਗਨ ਦੇ ਮਾਂ l
ਮੁੱਕ ਜਾਣ ਸਦਾ ਦੇ, ਟੈਂਟੇ ਮਾਂ xll

*ਤੇਰੇ ਮੰਦਿਰਾਂ 'ਚ ਵੱਜਦੇ, ਨਗਾੜੇ ਮਾਂ l
*ਤੂੰ ਲੱਖਾਂ ਹੀ ਕਰਮਾਂ, ਮਾਰੇ ਮਾਂ l
ਨੀ ਤੂੰ ਬਾਂਹੋਂ, ਫੜ੍ਹ ਫੜ੍ਹ ਤਾਰੇ ਮਾਂ xll

*ਤੇਰੇ ਮੰਦਿਰ ਵੱਜਣ, ਸ਼ਹਿਨਾਈਆਂ ਮਾਂ l
*ਅਸਾਂ ਆਸਾਂ, ਤੇਰੇ ਤੇ ਲਾਈਆਂ ਮਾਂ l
ਕਿਓਂ ਖ਼ੈਰਾਂ ਨਾ, ਹੁਣ ਤੱਕ ਪਾਈਆਂ ਮਾਂ xll-ll

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (471 downloads)