तू सारी दुनियां तारी ए,
तेरी शक्ति बहुत न्यारी ए।।
सिद्ध जोगी बालक नाथ मेरे.....दे बदल नसीबा नू,
चिमटे वालया साईयां, सानू तार गरीबां नू।।
साडे घर विच बहुत गरीबी ए, कोई आके कोल खलोवे ना।
साडे जेहा गरीब कोई, इस दुनिया ते कोई होवे ना।।
तू आसां पुरिया करदा ए.....दे बदल नसीबा नू,
चिमटे वालया साईयां, सानू तार गरीबां नू।।
ना छत ए साडे सिर उत्ते, ना कपड़ा ए ना रोटी ए।
कई कई दिन भूखे लंग जांदे, खबरे क्यों किसमत खोटी ए।।
साडे हाल ते हासा आउंदा ए.....बाबा जी रकीबा नू,
चिमटे वालया साईयां, सानू तार गरीबां नू।।
तू उच्चे रुतबे वाला ए, किसे गल दी तैनू थोड़ नहीं।
पिंड विरका दा बलिहार कहे, मैं मंगदा लख करोड़ नहीं।।
सोडे भी दुखड़े हर बाबा, कर पुरिया रीझा नू,
चिमटे वालया साईयां, सानू तार गरीबां नू।।
ਤੂੰ ਸਾਰੀ ਦੁਨੀਆਂ ਤਾਰੀ ਏ l
ਤੇਰੀ ਸ਼ਕਤੀ ਬਹੁਤ ਨਿਆਰੀ ਏ ll
*ਸਿੱਧ 'ਜੋਗੀ ਬਾਲਕ ਨਾਥ ਮੇਰੇ ll, ਦੇ ਬਦਲ ਨਸੀਬਾਂ ਨੂੰ,,,
ਚਿਮਟੇ ਵਾਲਿਆਂ ਸਾਂਈਆਂ, ਸਾਨੂੰ ਤਾਰ ਗਰੀਬਾਂ ਨੂੰ ll
ਸਾਡੇ ਘਰ ਵਿੱਚ, ਬਹੁਤ ਗਰੀਬੀ ਏ, "ਕੋਈ ਆ ਕੇ, ਕੋਲ ਖ਼ਲੋਵੇ ਨਾ" l
ਸਾਡੇ ਜੇਹਾ, ਗਰੀਬ ਕੋਈ, "ਇਸ ਦੁਨੀਆਂ ਤੇ, ਕੋਈ ਹੋਵੇ ਨਾ" ll
*ਤੂੰ 'ਆਸਾਂ, ਪੂਰੀਆਂ ਕਰਦਾ ਏ ll, ਦੇ ਬਦਲ ਨਸੀਬਾਂ ਨੂੰ,,,
ਚਿਮਟੇ ਵਾਲਿਆਂ ਸਾਂਈਆਂ, ਸਾਨੂੰ ਤਾਰ ਗਰੀਬਾਂ ਨੂੰ ll
ਨਾ ਛੱਤ ਏ, ਸਾਡੇ ਸਿਰ ਉੱਤੇ, "ਨਾ ਕੱਪੜਾ ਏ, ਨਾ ਰੋਟੀ ਏ" l
ਕਈ ਕਈ ਦਿਨ, ਭੁੱਖੇ ਲੰਘ ਜਾਂਦੇ, "ਖ਼ਬਰੇ ਕਿਓਂ, ਕਿਸਮਤ ਖੋਟੀ ਏ" ll
*ਸਾਡੇ 'ਹਾਲ ਤੇ, ਹਾਸਾ ਆਉਂਦਾ ਏ ll, ਬਾਬਾ ਜੀ ਰਕੀਬਾਂ ਨੂੰ,,,
ਚਿਮਟੇ ਵਾਲਿਆਂ ਸਾਂਈਆਂ, ਸਾਨੂੰ ਤਾਰ ਗਰੀਬਾਂ ਨੂੰ ll
ਤੂੰ ਉੱਚੇ, ਰੁੱਤਬੇ ਵਾਲਾ ਏ, "ਕਿਸੇ ਗੱਲ ਦੀ, ਤੈਨੂੰ ਥੋੜ ਨਹੀਂ" l
ਪਿੰਡ ਵਿਰਕਾਂ ਦਾ, ਬਲਿਹਾਰ ਕਹੇ, "ਮੈਂ ਮੰਗਦਾ, ਲੱਖ ਕਰੋੜ ਨਹੀਂ" ll
*ਸਾਡੇ ਵੀ ਦੁੱਖੜੇ, ਹਰ ਬਾਬਾ ll, ਕਰ ਪੂਰੀਆਂ ਰੀਝਾਂ ਨੂੰ,,,
ਚਿਮਟੇ ਵਾਲਿਆਂ ਸਾਂਈਆਂ, ਸਾਨੂੰ ਤਾਰ ਗਰੀਬਾਂ ਨੂੰ llll
ਅਪਲੋਡਰ- ਅਨਿਲਰਾਮੂਰਤੀਭੋਪਾਲ