चित करे बन जावाँ मोर जोगिया

चित्त करे बन जावां मौर जोगिया,
तेरी मैं गुफ़ा दे मोहरे घुमदा रवा।।
कदे शाहतलाईयाँ कदे चरण गंगा।।
कदे मैं गरुणा झाड़ी, घुमदा रवा।
चित्त करे बन जावां......

हरपल नाम तेरा जपदा फ़िरा,
तेरे कदमा दी धुढ़ी चुकदा फ़िरा।।
तेरे ते भरोसा मैनु ठुकरावीं ना।।
शोभा तेरी संगता को, सुनदा रवा।
चित्त करे बन जावां......

फूलां दे बगीचिया च जावां जोगिया,
सोहने सोहने फूल मैं लियावा जोगिया।।
हार मैं परोवां गल पाऊंन वासते।।
कलियाँ गुलाब गेंदा चुनदा रवा।
चित्त करे बन जावां......

जोगी मैनु अपने तो दूर ना करी,
दुःख तिर्लोचन शऱीफ दे हरी।।
कहे कुलदीप रखी चरणा दे नाल।।
ऐंवें ना मैं गालियां च रुलदा रवा।
चित्त करे बन जावां......



ਚਿੱਤ ਕਰੇ ਬਣ ਜਾਵਾਂ, ਮੋਰ ਜੋਗੀਆ,
ਤੇਰੀ ਮੈਂ ਗੁਫ਼ਾ ਦੇ ਮੋਹਰੇ, ਘੁੰਮਦਾ ਰਵ੍ਹਾਂ ll
ਕਦੇ ਸ਼ਾਹਤਲਾਈਆਂ ਕਦੇ, ਚਰਨ ਗੰਗਾ ll,
ਕਦੇ ਮੈਂ ਗਰੂਣਾ ਝਾੜੀ, ਘੁੰਮਦਾ ਰਵ੍ਹਾਂ l
ਚਿੱਤ ਕਰੇ ਬਣ ਜਾਵਾਂ,,,,,,,,,,,,,,,,,,,,,,

ਹਰ ਪਲ ਨਾਮ ਤੇਰਾ, ਜੱਪਦਾ ਫਿਰਾਂ,
ਤੇਰੇ ਕਦਮਾਂ ਦੀ ਧੂੜੀ, ਚੁੱਕਦਾ ਫਿਰਾਂ ll
ਤੇਰੇ ਤੇ ਭਰੋਸਾ ਮੈਨੂੰ, ਠੁਕਰਾਵੀਂ ਨਾ ll,
ਸ਼ੋਭਾ ਤੇਰੀ, ਸੰਗਤਾਂ ਤੋਂ ਸੁਣਦਾ ਰਵ੍ਹਾਂ,,,
ਚਿੱਤ ਕਰੇ ਬਣ ਜਾਵਾਂ,,,,,,,,,,,,,,,,,,,,,,

ਫ਼ੁੱਲਾਂ ਦੇ ਬਗੀਚਿਆਂ 'ਚ, ਜਾਵਾਂ ਜੋਗੀਆ,
ਸੋਹਣੇ ਸੋਹਣੇ ਫ਼ੁੱਲ ਮੈਂ, ਲਿਆਵਾਂ ਜੋਗੀਆ ll
ਹਾਰ ਮੈਂ ਪਰੋਵਾਂ, ਗਲ਼, ਪਾਉਣ ਵਾਸਤੇ ll,
ਕਲੀਆਂ ਗ਼ੁਲਾਬ ਗੇਂਦਾ, ਚੁਣਦਾ ਰਵ੍ਹਾਂ,,,
ਚਿੱਤ ਕਰੇ ਬਣ ਜਾਵਾਂ,,,,,,,,,,,,,,,,,,,,,,

ਜੋਗੀ ਮੈਨੂੰ ਆਪਣੇ ਤੋਂ, ਦੂਰ ਨਾ ਕਰੀਂ,
ਦੁੱਖ ਤ੍ਰਿਲੋਚਨ, ਸ਼ਰੀਫ ਦੇ ਹਰੀਂ ll
ਕਹੇ ਕੁਲਦੀਪ ਰੱਖੀ, ਚਰਨਾਂ ਦੇ ਨਾਲ ll,
ਐਵੇਂ ਨਾ ਮੈਂ, ਗਲੀਆਂ 'ਚ ਰੁੱਲਦਾ ਰਵ੍ਹਾਂ,,,
ਚਿੱਤ ਕਰੇ ਬਣ ਜਾਵਾਂ,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (525 downloads)