आजा माँ पहाड़ाँ वालीए

ਕਦੋਂ ਪਾਉਣੇ ਮਾਂ, ਗਰੀਬਾਂ ਘਰ ਫ਼ੇਰੇ,
( 'ਆਜਾ ਮਾਂ ਪਹਾੜਾਂ ਵਾਲੀਏ' ) ll
ਰਾਹਾਂ ਤੱਕਦੇ, ਨਿਮਾਣੇ ਨੈਣ ਮੇਰੇ,  
( 'ਆਜਾ ਮਾਂ ਪਹਾੜਾਂ ਵਾਲੀਏ' ) l
ਕਦੋਂ ਪਾਉਣੇ ਮਾਂ, ਗਰੀਬਾਂ,,,,,,,,,,

ਕਰਦੇ ਉਡੀਕ ਤੇਰੀ, "ਆਜਾ ਇੱਕ ਵਾਰ ਮਾਂ" l
ਬੱਚਿਆਂ ਦੇ ਘਰ ਫ਼ੇਰਾ, "ਪਾ ਜਾ ਇੱਕ ਵਾਰ ਮਾਂ" ll
ਆਪ ਬੈਠੀ ਏ ਮਾਂ,,, ਜੈ ਹੋ lll, ਮੰਦਿਰ ਵਿੱਚ ਕੇਹੜੇ,
( 'ਆਜਾ ਮਾਂ ਪਹਾੜਾਂ ਵਾਲੀਏ' )
ਰਾਹਾਂ ਤੱਕਦੇ, ਨਿਮਾਣੇ ਨੈਣ ਮੇਰੇ,  
( 'ਆਜਾ ਮਾਂ ਪਹਾੜਾਂ ਵਾਲੀਏ' )
ਕਦੋਂ ਪਾਉਣੇ ਮਾਂ, ਗਰੀਬਾਂ,,,,,,,,,,

ਕਦੋਂ ਹੈ ਜਗਾਉਣੀ ਸਾਡੀ, "ਸੁੱਤੀ ਤਕਦੀਰ ਮਾਂ" l
ਤੇਰੇ ਕਦਮਾਂ ਦੇ ਵਿੱਚ, "ਬੈਠ ਗਏ ਅਖ਼ੀਰ ਮਾਂ" ll
ਅਸੀਂ ਲਾਲ ਹਾਂ,,, ਜੈ ਹੋ lll, ਅੰਮੜੀਏ ਤੇਰੇ,
( 'ਆਜਾ ਮਾਂ ਪਹਾੜਾਂ ਵਾਲੀਏ' )
ਰਾਹਾਂ ਤੱਕਦੇ, ਨਿਮਾਣੇ ਨੈਣ ਮੇਰੇ,  
( 'ਆਜਾ ਮਾਂ ਪਹਾੜਾਂ ਵਾਲੀਏ' )
ਕਦੋਂ ਪਾਉਣੇ ਮਾਂ, ਗਰੀਬਾਂ,,,,,,,,,,

ਤੇਰੇ ਬਾਝੋਂ ਹੁਣ ਇੱਕ, "ਲੰਘਦਾ ਨਾ ਪਲ ਮਾਂ" l
ਇੱਕ ਵਾਰੀ ਨਿਗ਼ਾਹ ਮਾਰ, "ਬੱਚਿਆਂ ਦੇ ਵੱਲ ਮਾਂ" ll
ਦੂਰ ਜਿੰਦੜੀ ਦੇ,,, ਜੈ ਹੋ lll, ਕਰ ਮਾਂ ਹਨ੍ਹੇਰੇ,
( 'ਆਜਾ ਮਾਂ ਪਹਾੜਾਂ ਵਾਲੀਏ' )
ਰਾਹਾਂ ਤੱਕਦੇ, ਨਿਮਾਣੇ ਨੈਣ ਮੇਰੇ,  
( 'ਆਜਾ ਮਾਂ ਪਹਾੜਾਂ ਵਾਲੀਏ' )
ਕਦੋਂ ਪਾਉਣੇ ਮਾਂ, ਗਰੀਬਾਂ,,,,,,,,,,

ਕਹਿੰਦਾ ਤ੍ਰਿਲੋਚਨ, "ਭੁਲਾਈਏ ਤੇਰਾ ਦਵਾਰ ਨਾ" l
ਸਦਾ ਰਹੀਏ ਅਸੀਂ ਤੇਰੀ, "ਗੋਦੀ ਦਾ ਸ਼ਿੰਗਾਰ ਮਾਂ" ll
ਮਾਹੀ ਨੱਸਰਾਂ ਵਾਲੇ ਦੇ,,, ਜੈ ਹੋ lll, ਰਹੀਂ ਨੇੜੇ,
( 'ਆਜਾ ਮਾਂ ਪਹਾੜਾਂ ਵਾਲੀਏ' )
ਕਦੋਂ ਪਾਉਣੇ ਮਾਂ, ਗਰੀਬਾਂ ਘਰ ਫ਼ੇਰੇ,
( 'ਆਜਾ ਮਾਂ ਪਹਾੜਾਂ ਵਾਲੀਏ' )
ਰਾਹਾਂ ਤੱਕਦੇ, ਨਿਮਾਣੇ ਨੈਣ ਮੇਰੇ,  
( 'ਆਜਾ ਮਾਂ ਪਹਾੜਾਂ ਵਾਲੀਏ' )

ਅਸੀਂ ਲਾਲ ਹਾਂ, ਅੰਮੜੀਏ ਤੇਰੇ,
( 'ਆਜਾ ਮਾਂ ਪਹਾੜਾਂ ਵਾਲੀਏ' )
ਦੂਰ ਜਿੰਦੜੀ ਦੇ, ਕਰ ਮਾਂ ਹਨ੍ਹੇਰੇ,
( 'ਆਜਾ ਮਾਂ ਪਹਾੜਾਂ ਵਾਲੀਏ' )
ਮਾਹੀ ਨੱਸਰਾਂ ਵਾਲੇ ਦੇ, ਰਹੀਂ ਨੇੜੇ,
( 'ਆਜਾ ਮਾਂ ਪਹਾੜਾਂ ਵਾਲੀਏ' )
ਕਦੋਂ ਪਾਉਣੇ ਮਾਂ, ਗਰੀਬਾਂ ਘਰ ਫ਼ੇਰੇ,
( 'ਆਜਾ ਮਾਂ ਪਹਾੜਾਂ ਵਾਲੀਏ' ) ll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (523 downloads)