बोल वे कालिया कांवा

बोल वे कालिया कावा,मेरे जोगी ने कद औना,
जोगी ने कद औना,मेरे बालक ने कद औना,
तेनु कूट कूट चुरियाँ पावा,मेरे जोगी ने कद औना
बोल वे कालिया कावा...............


मैं अनजान सी जान शकी न,रब दा रूप पहचान शकी न,
हुन रोवा ते कुरलावा,मेरे जोगी ने कद औना..........

औंदिया ने जोगी दिया यादा,बोहदिया थले मारा अवाजा,
जोगी आवे ते भूल बखशामा,मेरे जोगी ने कद औना......

बालक बिन सुनिया ने तालियां,भुखिया खड़िया ने सब गावा,
उसदे मगर किधर नु जावा,मेरे जोगी ने कद औना..........

बालक मेरा पौनाहारी,उड़ गया करके मोर सवारी,
भगता  भाखइयो वाले ने गौना,मेरे जोगी ने कद औना


ਬੋਲ ਵੇ ਕਾਲਿਆ ਕਾਂਵਾਂ, ਮੇਰੇ ਜੋਗੀ ਨੇ ਕਦ ਆਉਣਾ x2
ਜੋਗੀ ਨੇ ਕਦ ਆਉਣਾ, ਮੇਰੇ ਬਾਲਕ ਨੇ ਕਦ ਆਉਣਾ
ਤੈਨੂੰ ਕੁੱਟ ਕੁੱਟ ਚੂਰੀਆਂ ਪਾਂਵਾਂ, ਮੇਰੇ ਜੋਗੀ ਨੇ ਕਦ ਆਉਣਾ
ਬੋਲ ਵੇ ਕਾਲਿਆ ਕਾਂਵਾਂ,,,,,,,,,,,,,,,,,,,,,,,,,,,

ਮੈਂ ਅਣਜਾਣ ਸੀ ਜਾਣ ਸਕੀ ਨਾ, ਰੱਬ ਦਾ ਰੂਪ ਪਹਿਚਾਣ ਸਕੀ ਨਾ x2
ਹੁਣ ਰੋਵਾਂ ਤੇ ਕੁਰਲਾਵਾਂ, ਮੇਰੇ ਜੋਗੀ ਨੇ ਕਦ ਆਉਣਾ,,,,,,,,,,,,

ਆਉਂਦੀਆਂ ਨੇ ਜੋਗੀ ਦੀਆਂ ਯਾਦਾਂ, ਬੋਹੜਾਂ ਥੱਲੇ ਮਾਰਾਂ ਅਵਾਜਾਂ x2
ਜੋਗੀ ਆਵੇ ਤੇ ਭੁੱਲ ਬਖਸ਼ਾਵਾਂ, ਮੇਰੇ ਜੋਗੀ ਨੇ ਕਦ ਆਉਣਾ,,,,,,,,,,,

ਬਾਲਕ ਬਿਨ ਸੁੰਨੀਆਂ ਨੇ ਤਲਾਈਆਂ, ਭੁੱਖੀਆਂ ਖੜੀਆਂ ਨੇ ਸਭ ਗਾਂਵਾਂ x2
ਓਹਦੇ ਮਗਰ ਕਿੱਧਰ ਨੂੰ ਜਾਵਾਂ, ਮੇਰੇ ਜੋਗੀ ਨੇ ਕਦ ਆਉਣਾ,,,,,,,,,,,,,,,

ਬਾਲਕ ਮੇਰਾ ਪੌਣਹਾਰੀ, ਉੱਡ ਗਿਆ ਕਰਕੇ ਮੋਰ ਸਵਾਰੀ x2
ਭਗਤ ਬਾਘੀਓ ਵਾਲੇ ਨੇ ਗਾਉਣਾ, ਮੇਰੇ ਜੋਗੀ ਨੇ ਕਦ ਆਉਣਾ,,,,,,,,,,,,
download bhajan lyrics (1117 downloads)