ऋषिया मुनिया नु वी,करमा डा फल पौना पेंदा ऐ,
एह फल पौना पेंदा ऐ, एह फल पौना पेंदा ऐ,
आखिर बदिया वाले बंदे नु वी,पछताना पेंदा ऐ,
ऋषिया मुनिया ..........
बंदिया ना कर मेरी मेरी,ना एहे तेरी ना एहे मेरी,
एहे जीवन खाक दी ढेरी,टा एहे फल पौना पेंदा ऐ
ऋषिया मुनिया ............
सरवन पानी लेन नु जावे,होनी मगरो मगरी आवे,
दरखत पिछो तीर चलावे,सरवन नु मार मुकावे,
सरवन ओथे ही मूक जावे,ता एहे फलपौना पेंदा ऐ,
ऋषिया मुनिया .............
लूना अपना धरम गवावे,अपने पुत्र नु यार बनावे,
पूरण दा कतल करवा के,उसदे हाथ पैर वडवा के
ओहनू खु दे विच सूटवा के,ता एहे फल पौना पेंदा ऐ,
ऋषिया मुनिया ..........
देखो बाबे दिया बे प्र्वाहिया,गौं बारा साल चारैया,
गौआं ने खेत उजाड़े,उजड़े खेत बाबे ने वसाए,
माँ रत्नों ने मेहने मारे,ता एहे फल पौना पेंदा ऐ
ऋषिया मुनिया ............
ਰਿਸ਼ੀਆਂ ਮੁਨੀਆਂ ਨੂੰ ਵੀ, ਕਰਮਾ ਦਾ ਫਲ ਪਾਉਣਾ ਪੈਂਦਾ ਏ
ਇਹ ਫਲ ਪਾਉਣਾ ਪੈਂਦਾ ਏ, ਇਹ ਫਲ ਪਾਉਣਾ ਪੈਂਦਾ
ਆਖਿਰ ਬਦੀਆਂ ਵਾਲੇ ਬੰਦੇ ਨੂੰ ਵੀ, ਪਛਤਾਉਣਾ ਪੈਂਦਾ ਏ
ਰਿਸ਼ੀਆਂ ਮੁਨੀਆਂ ਨੂੰ ਵੀ,,,,,,,,,,,,,,,,,,,,,,,,,,
ਬੰਦਿਆ ਨਾ ਕਰ ਮੇਰੀ ਮੇਰੀ, ਨਾ ਇਹ ਤੇਰੀ ਨਾ ਇਹ ਮੇਰੀ
ਇਹ ਜੀਵਨ ਖ਼ਾਕ ਦੀ ਢੇਰੀ, ਤਾਂ ਇਹ ਫਲ ਪਾਉਣਾ ਪੈਂਦਾ ਏ
ਰਿਸ਼ੀਆਂ ਮੁਨੀਆਂ ਨੂੰ ਵੀ,,,,,,,,,,,,,,,,,,,,,,,,,,
ਸਰਵਣ ਪਾਣੀ ਲੈਣ ਨੂੰ ਜਾਵੇ, ਹੋਣੀ ਮਗਰੋਂ ਮਗਰੀਂ ਆਵੇ
ਦਸ਼ਰਥ ਪਿੱਛੋਂ ਤੀਰ ਚਲਾਵੇ, ਸਰਵਣ ਨੂੰ ਮਾਰ ਮੁਕਾਵੇ
ਸਰਵਣ ਓਥੇ ਹੀ ਮੁੱਕ ਜਾਵੇ, ਤਾਂ ਇਹ ਫਲ ਪਾਉਣਾ ਪੈਂਦਾ ਏ
ਰਿਸ਼ੀਆਂ ਮੁਨੀਆਂ ਨੂੰ ਵੀ,,,,,,,,,,,,,,,,,,,,,,,,,,
ਲੂਣਾ ਆਪਣਾ ਧਰਮ ਗਵਾਵੇ, ਆਪਣੇ ਪੁੱਤ ਨੂੰ ਯਾਰ ਬਣਾਵੇ
ਪੂਰਨ ਦਾ ਕਤਲ ਕਰਵਾ ਕੇ, ਓਹਦੇ ਹੱਥ ਪੈਰ ਵੱਢਵਾ ਕੇ
ਓਹਨੂੰ ਖੂਹ ਦੇ ਵਿਚ ਸੁੱਟਵਾ ਕੇ, ਤਾਂ ਇਹ ਫਲ ਪਾਉਣਾ ਪੈਂਦਾ ਏ
ਰਿਸ਼ੀਆਂ ਮੁਨੀਆਂ ਨੂੰ ਵੀ,,,,,,,,,,,,,,,,,,,,,,,,,,
ਦੇਖੋ ਬਾਬੇ ਦੀਆ ਬੇ-ਪ੍ਰ੍ਵਾਹੀਆਂ, ਗਊਆਂ ਬਾਰਾਂ ਸਾਲ ਚਰਾਈਆਂ
ਗਊਆਂ ਨੇ ਖੇਤ ਉਜਾੜੇ, ਉੱਜੜੇ ਖੇਤ ਬਾਬੇ ਨੇ ਵਸਾਏ
ਮਾਂ ਰਤਨੋ ਨੇ ਮੇਹਣੇ ਮਾਰੇ, ਤਾਂ ਇਹ ਫਲ ਪਾਉਣਾ ਪੈਂਦਾ ਏ
ਰਿਸ਼ੀਆਂ ਮੁਨੀਆਂ ਨੂੰ ਵੀ,,,,,,,,,,,,,,,,,,,,,,,,,,