रंग बरसे-2 दरबार,बाबा जी तेरे रंग बरसे॥
दिओट सिद्ध गुफा उते,ठंडिया हवावा,
सुरगा नु जांदीया ने,गुफा विचो राहवा,
भगता नु कर देंदे पार,बाबा जी तेरे रंग बरसे
बाबे दिया मंदिरा च भगता दी टोली,
रेहमता दे बेठा ऐ,दुआर बाबा खोली,
मंग के ता वेख एक वार बाबा जी तेरे रंग बरसे,
दिओत सिद्ध गुफा उते,बदला दे तुकडे,
जेह्दा दर आवे बाबा,हरदा ऐ दुखड़े,
कतदा कलेश हज़ार,बाबा जी तेरे रंग बरसे,
बाबे दिया मंदिरा ते,लाल झंडे झुल्दे,
देन वाला एक बाबा,लाखा लोकी मंगदे,
भर देंदा सब दे भंडार,बाबा जी तेरे रंग बरसे
दुरो दुरो चल बाबा,भगत तेरे आंदे,
हो जाये तेरी किरपा ते, दर्शन पावदे,
हो रही जय जेकर बाबा जी तेरे रंग बरसे
ਰੰਗ ਬਰਸੇ-2 ਦਰਬਾਰ, ਬਾਬਾ ਜੀ ਤੇਰੇ ਰੰਗ ਬਰਸੇ ॥
ਦਿਓਟ ਸਿੱਧ ਗੁਫਾ ਉੱਤੇ, ਠੰਡੀਆਂ ਹਵਾਵਾਂ
ਸੁਰਗਾਂ ਨੂੰ ਜਾਂਦੀਆਂ ਨੇ, ਗੁਫਾ ਵਿਚੋਂ ਰਾਹਵਾਂ
ਭਗਤਾਂ ਨੂੰ ਕਰ ਦੇਂਦਾ ਪਾਰ, ਬਾਬਾ ਜੀ ਤੇਰੇ ਰੰਗ ਬਰਸੇ
ਬਾਬੇ ਦਿਆ ਮੰਦਿਰਾਂ ਚ, ਭਗਤਾਂ ਦੀ ਟੋਲੀ
ਰਹਿਮਤਾਂ ਦੇ ਬੈਠਾ ਏ, ਦੁਆਰ ਬਾਬਾ ਖੋਲੀ
ਮੰਗ ਕੇ ਤਾਂ ਵੇਖ ਇੱਕ ਵਾਰ, ਬਾਬਾ ਜੀ ਤੇਰੇ ਰੰਗ ਬਰਸੇ
ਦਿਓਟ ਸਿੱਧ ਗੁਫਾ ਉੱਤੇ, ਬਦਲਾਂ ਦੇ ਟੁੱਕੜੇ
ਜੇਹੜਾ ਦਰ ਆਵੇ ਬਾਬਾ, ਹਰਦਾ ਏ ਦੁੱਖੜੇ
ਕੱਟਦਾ ਕਲੇਸ਼ ਹਜ਼ਾਰ, ਬਾਬਾ ਜੀ ਤੇਰੇ ਰੰਗ ਬਰਸੇ
ਬਾਬੇ ਦਿਆ ਮੰਦਿਰਾਂ ਤੇ, ਲਾਲ ਝੰਡੇ ਝੁੱਲਦੇ
ਦੇਣ ਵਾਲਾ ਇੱਕ ਬਾਬਾ, ਲੱਖਾਂ ਲੋਕੀ ਮੰਗਦੇ
ਭਰ ਦੇਂਦਾ ਸਭ ਦੇ ਭੰਡਾਰ, ਬਾਬਾ ਜੀ ਤੇਰੇ ਰੰਗ ਬਰਸੇ
ਦੂਰੋਂ ਦੂਰੋਂ ਚੱਲ ਬਾਬਾ, ਭਗਤ ਤੇਰੇ ਆਂਵਦੇ
ਹੋ ਜਾਏ ਤੇਰੀ ਕਿਰਪਾ ਤੇ, ਦਰਸ਼ਨ ਪਾਂਵਦੇ
ਹੋ ਰਹੀ ਜੈ ਜੈਕਾਰ, ਬਾਬਾ ਜੀ ਤੇਰੇ ਰੰਗ ਬਰਸੇ