नहौन्दा फिरे तीर्था ते

तेरे अंदरो मैल ना जावे,
नहौन्दा फिरे तीर्था ते,
सच्चे दिलो ना तू, रब नू ध्यावे,
नहौन्दा फिरे तीर्था ते,
तेरे अंदरो मैल ना जावे,
नहौन्दा फिरे तीर्था ते।।

स्वासां दी माला विच, नाम वसा लै तू,
दर ओहदे जाके दर्शन, रब दे पा लै तू।।
नाम जपे जिहड़ा रब नू ओ पावे,
नहौन्दा फिरे तीर्था ते,
तेरे अंदरो मैल ना जावे.....

बाबे नू ध्या के बूहे, स्वर्गा दे खुलदे,
बन गए करोड़ा पती, जिहड़े सी कदे रूलदे।।
मन भटकदा वस् च ना आवे,
नहौन्दा फिरे तीर्था ते,
तेरे अंदरो मैल ना जावे.....

आया इस जग ते जो, इक दिन जाना है,
जपया जो नाम ओही, कम तेरे आउना है।।
तैनू गल क्यों ना समझ च आवे,
नहौन्दा फिरे तीर्था ते,
तेरे अंदरो मैल ना जावे.....

सोहणी पट्टी वालिया वे, मन समझा लै तू,
बाबे बिन कोई नी तेरा, लख अजमा लै तू।।
काहतो दर दर धक्के ठेडे खावे,
नहौन्दा फिरे तीर्था ते,
तेरे अंदरो मैल ना जावे.....


( ਰੱਬ ਰੱਬ ਕਰਦਾ, ਫਿਰਦਾ ਬੰਦਿਆ,
ਪਰ ਰੱਬ ਤੈਥੋਂ, ਵੱਖ ਨਾਹੀ l
ਆਹ ਸ੍ਰਿਸ਼ਟੀ ਦੇ ਕਣ ਕਣ ਵਿੱਚ ਓਹ,
ਉਸ ਬਾਝੋਂ, ਕੱਖ ਨਾ ਹੀ l
*ਓਹ ਤਾਂ ਹਰ ਪਲ, ਨਾਲ ਹੈ ਤੇਰੇ,
ਪਰ ਤੂੰ, ਉਸਦੇ ਪੱਖ ਨਾ ਹੀਂ l
ਰੱਬ ਵੱਸਦਾ, ਤੇਰੇ ਅੰਦਰ ਘੁੱਲਿਆ,
ਤੇਰੀ ਵੇਖਣ ਵਾਲੀ, ਅੱਖ ਨਾ ਹੀ ll )

ਤੇਰੇ ਅੰਦਰੋਂ, ਮੈਲ ਨਾ ਜਾਵੇ,
ਨਹਾਉਂਦਾ ਫਿਰੇਂ, ਤੀਰਥਾਂ ਤੇ ll
ਸੱਚੇ ਦਿਲੋਂ ਨਾ ਤੂੰ, ਰੱਬ ਨੂੰ ਧਿਆਵੇ,
ਨਹਾਉਂਦਾ ਫਿਰੇਂ, ਤੀਰਥਾਂ ਤੇ ll
ਤੇਰੇ ਅੰਦਰੋਂ, ਮੈਲ ਨਾ ਜਾਵੇ,
ਨਹਾਉਂਦਾ ਫਿਰੇਂ, ਤੀਰਥਾਂ ਤੇ ll

ਸਵਾਸਾਂ ਦੀ ਮਾਲਾ ਵਿੱਚ, ਨਾਮ ਵਸਾ ਲੈ ਤੂੰ l
ਦਰ ਓਹਦੇ ਜਾ ਕੇ ਦਰਸ਼ਨ, ਰੱਬ ਦੇ ਪਾ ਲੈ ਤੂੰ ll
ਨਾਮ ਜਪੇ ਜੇਹੜਾ, ਰੱਬ ਨੂੰ ਓਹ ਪਾਵੇ,
ਨਹਾਉਂਦਾ ਫਿਰੇਂ, ਤੀਰਥਾਂ ਤੇ,,,
ਤੇਰੇ ਅੰਦਰੋਂ, ਮੈਲ,,,,,,,,,,,,,,,,,,,,,,,,

ਬਾਬੇ ਨੂੰ ਧਿਆ ਕੇ ਬੂਹੇ, ਸਵਰਗਾਂ ਦੇ ਖੁੱਲਦੇ l
ਬਣ ਗਏ ਕਰੋੜਾਂ ਪਤੀ, ਜੇਹੜੇ ਸੀ ਕਦੇ ਰੁੱਲਦੇ ll
ਮਨ ਭਟਕਦਾ, ਵੱਸ 'ਚ ਨਾ ਆਵੇ,
ਨਹਾਉਂਦਾ ਫਿਰੇਂ, ਤੀਰਥਾਂ ਤੇ,,,
ਤੇਰੇ ਅੰਦਰੋਂ, ਮੈਲ,,,,,,,,,,,,,,,,,,,,,,,,

ਆਇਆ ਇਸ ਜੱਗ ਤੇ ਜੋ, ਇੱਕ ਦਿਨ ਜਾਣਾ ਹੈ l
ਜਪਿਆ ਜੋ ਨਾਮ ਓਹੀ, ਕੰਮ ਤੇਰੇ ਆਉਣਾ ਹੈ ll
ਤੈਨੂੰ ਗੱਲ ਕਿਓਂ ਨਾ, ਸਮਝ 'ਚ ਆਵੇ,
ਨਹਾਉਂਦਾ ਫਿਰੇਂ, ਤੀਰਥਾਂ ਤੇ,,,
ਤੇਰੇ ਅੰਦਰੋਂ, ਮੈਲ,,,,,,,,,,,,,,,,,,,,,,,,

ਸੋਹਣੀ ਪੱਟੀ ਵਾਲਿਆ ਵੇ, ਮੰਨ ਸਮਝਾ ਲੈ ਤੂੰ l
ਬਾਬੇ ਬਿਨ ਕੋਈ ਨੀ ਤੇਰਾ, ਲੱਖ ਅਜ਼ਮਾ ਲੈ ll
ਕਾਹਤੋਂ ਦਰ ਦਰ, ਧੱਕੇ ਠੇਡੇ ਖਾਵੇ,
ਨਹਾਉਂਦਾ ਫਿਰੇਂ, ਤੀਰਥਾਂ ਤੇ,,,
ਤੇਰੇ ਅੰਦਰੋਂ, ਮੈਲ,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (514 downloads)